ਮਾਨਸਾ 8 ਸਤੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ )ਮਾਨਸਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਿਧਾਨ ਸਭਾ ਲਈ ਜੱਦੋਜਹਿਦ ਕਰ ਰਹੇ ਬੱਬੀ ਦਾਨੇਵਾਾ ਸੀਨੀਅਰ ਆਗੂ ਅਕਾਲੀ ਦਲ ਬਾਦਲ ਅਤੇ ਵਪਾਰ ਮੰਡਲ ਦੇ ਪ੍ਰਧਾਨ ਨੇ ਆਰਾ ਯੂਨੀਅਨ ਅਤੇ ਨੌਜਵਾਨਾਂ ਨਾਲ ਮੀਟਿੰਗਾਂ ਕੀਤੀਆਂ ।ਇਸ ਮੌਕੇ ਉਨ੍ਹਾਂ ਨੇ ਆਰਾ ਯੂਨੀਅਨ ਦੇ ਮੈਂਬਰਾਂ ਨਾਲ ਗੱਲਬਾਤ ਕਰਕੇ ਭਰੋਸਾ ਦਿਵਾਇਆ ਕਿ ਜੇ ਉਨ੍ਹਾਂ ਨੂੰ ਪਾਰਟੀ ਟਿਕਟ ਦਿੰਦੀ ਹੈ। ਤਾਂ ਉਹ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ ਅਤੇ ਆਪਣੇ ਮਾਨਸਾ ਹਲਕੇ ਦੇ ਲੋਕਾਂ ਦੀ ਸੇਵਾ ਲਈ ਹਾਜ਼ਰ ਰਹਿਣਗੇ ।ਇਸ ਮੌਕੇ ਆਰਾ ਯੂਨੀਅਨ ਦੇ ਅਰਨ ਕੁਮਾਰ ਬਿੱਟੂ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਬੱਬੀ ਦਾਨੇਵਾਲਾ ਨੂੰ ਟਿਕਟ ਦਿੰਦਾ ਹੈ ।ਤਾਂ ਅਸੀਂ ਸਮੂਹ ਆਰਾ ਯੂਨੀਅਨ ਤੇ ਸਾਡੇ ਨਾਲ ਜਿੰਨੇ ਵੀ ਕਿਸਾਨ ਅਤੇ ਮਜ਼ਦੂਰ ਵਰਗ ਜੁਡ਼ਿਆ ਹੋਇਆ ਹੈ। ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ ਅਸੀਂ ਸਮੂਹ ਬੱਬੀ ਦਾਨੇਵਾਲਾ ਦੀ ਤਨ ਮਨ ਧਨ ਨਾਲ ਮਦਦ ਕਰਾਂਗੇ ।ਤਾਂ ਜੋ ਉਹ ਇਹ ਸੀਟ ਜਿੱਤ ਸਕਣ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ, ਅਤੇ ਬਲਵਿੰਦਰ ਸਿੰਘ ਭੂੰਦੜ ,ਨੂੰ ਬੇਨਤੀ ਕਰਦੇ ਹਾਂ ਕਿ ਉਹ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਮੁਨੀਸ਼ ਬੱਬੀ ਨੂੰ ਮਾਨਸਾ ਤੋਂ ਵਿਧਾਨ ਸਭਾ ਦੀ ਟਿਕਟ ਦਿੱਤੀ ਜਾਵੇ ਤਾਂ ਅਸੀਂ ਸਮੂਹ ਆਰਾ ਐਸੋਸੀਏਸ਼ਨ ਮਾਨਸਾ ਦੇ ਆਗੂ ਅਤੇ ਵਰਕਰ ਪੂਰੀ ਤਨਦੇਹੀ ਨਾਲ ਇਹ ਸੀ ਜਿੱਤਵਾਣ ਦੀ ਕੋਸ਼ਿਸ ਕਰਾਗੇ। ਇਸ ਮੌਕੇ ਬੋਲਦਿਆਂ ਅਕਾਲੀ ਦਲ ਬਾਦਲ ਦੇ ਆਗੂ ਮਨੀਸ਼ ਬੱਬੀ ਵਪਾਰ ਮੰਡਲ ਦੇ ਪ੍ਰਧਾਨ ਅਤੇ ਅਕਾਲੀ ਦਲ ਬਾਦਲ ਦੇ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਵਿਧਾਨ ਸਭਾ ਮਾਨਸਾ ਤੋਂ ਟਿਕਟ ਦਿੰਦੀ ਹੈ ਤਾਂ ਉਹ ਜਿੱਥੇ ਵਿਧਾਨ ਸਭਾ ਮਾਨਸਾ ਸੀਟ ਦਿੰਦੀ ਹੈ ਤਾ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ। ਉੱਥੇ ਹੀ ਦੂਸਰੇ ਦਿਨ ਹਲਕਿਆਂ ਤੇ ਆਪਣੇ ਚਾਹੁਣ ਵਾਲਿਆਂ ਨਾਲ ਮਿਲ ਕੇ ਪੂਰੀ ਕੋਸ਼ਿਸ਼ ਕਰਨਗੇ ਕਿ ਜ਼ਿਲ੍ਹਾ ਮਾਨਸਾ ਚ ਤਿੰਨੇ ਸੀਟਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਝੋਲੀ ਵਿੱਚ ਪਾਈਆਂ ਜਾਣ ।ਤਾਂ ਜੋ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣ ਕੇ ਮਾਨਸਾ ਜ਼ਿਲ੍ਹੇ ਦਾ ਵਿਕਾਸ ਵੱਡੇ ਪੱਧਰ ਤੇ ਹੋ ਸਕੇ ।ਬੱਬੀ ਦਾਨੇਵਾਲੀਆ ਨੇ ਨੌਜਵਾਨ ਵਰਗ ਨਾਲ ਮਾਨਸਾ ਵਿੱਚ ਕਈ ਮੀਟਿੰਗਾਂ ਕੀਤੀਆਂ ।ਇਸ ਵਿੱਚ ਨੌਜਵਾਨ ਵਰਗ ਨੇ ਬੱਬੀ ਦਾਨੇਵਾਲਾ ਨੂੰ ਦੀ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮੱਦਦ ਕਰਨਗੇ। ਇਸ ਮੌਕੇ ਨਸੀਬ ਚੰਦ, ਗੋਲਡੀ ,ਗੁਰਿੰਦਰ ਸਿੰਘ, ਹਰੀ ਸਿੰਘ, ਦਰਸ਼ਨ ਸਿੰਘ, ਬਲਵੀਰ ਸਿੰਘ, ਜੱਗਾ ਸਿੰਘ, ਰਣਜੀਤ ਸਿੰਘ ,ਹੈਪੀ, ਪੰਮਾ ,ਦੀਪੂ, ਸੀਤਾ ਰਾਮ ,ਹੈਪੀ, ਪ੍ਰੇਮ ਸਿੰਘ ,ਆਦਿ ਹਾਜ਼ਰ ਸਨ ।