*ਆਰਮੀ ਏਅਰ ਡਿਫੈਂਸ ਕੋਰ ਡੇਅ ਮੌਕੇ ‘ਸਤ ਮਿਲਾਪ’ ਟੀਮ ਵੱਲੋਂ ਸ਼ਹੀਦ ਨਾਇਕ ਨਾਇਬ ਸਿੰਘ ਸਮੇਤ ਜ਼ਿਲ੍ਹੇ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀਆਂ ਭੇਂਟ*

0
7

ਮਾਨਸਾ, 10 ਜਨਵਰ(ਸਾਰਾ ਯਹਾਂ/ਬੀਰਬਲ ਧਾਲੀਵਾਲ)
ਆਰਮੀ ਏਅਰ ਡਿਫੈਂਸ ਕੋਰ ਡੇਅ ਮੌਕੇ ’ਸਤ ਮਿਲਾਪ’ ਟੀਮ ਵੱਲੋਂ ਪਿੰਡ ਠੂਠਿਆਂਵਾਲੀ ਵਿਖੇ ਯਾਦਗਾਰੀ ਗੇਟ ’ਤੇ ਸ਼ਹੀਦ ਨਾਇਕ ਨਾਇਬ ਸਿੰਘ ਅਤੇ ਮਾਨਸਾ ਜ਼ਿਲ੍ਹੇ ਦੇ ਹੋਰ ਸਾਰੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਯਾਦਗਾਰੀ ਗੇਟ ਦਾ ਨਿਰਮਾਣ ਸਾਲ 2002 ਵਿਚ ਆਪਰੇਸ਼ਨ ਪਰਾਕਰਮ ਦੌਰਾਨ ਏਅਰ ਡਿਫੈਂਸ ਕੋਰ ਦੇ ਨਾਇਕ ਨਾਇਬ ਸਿੰਘ ਦੀ ਸ਼ਹਾਦਤ ਦੀ ਯਾਦ ਵਿਚ ਮਾਨਸਾ ਜ਼ਿਲ੍ਹੇ ਦੇ ਪਿੰਡ ਠੂਠਿਆਂਵਾਲੀ ਵਿਖੇ ਕੀਤਾ ਗਿਆ ਸੀ।
ਇਸ ਮੌਕੇ ਚੇਤਕ ਕੋਰ ਦੇ ਆਰਮੀ ਏਅਰ ਡਿਫੈਂਸ ਕਾਰਪੇ-ਡਾਈਮ-ਬ੍ਰਿਗੇਡ ਦੀ ਤਰਫੋਂ, ਕੈਪਟਨ ਜੋਸਫ ਥਾਮਸ ਅਤੇ ਪੰਦਰਾਂ ਹੋਰ ਰੈਂਕਾਂ ਵੱਲੋਂ ਫੁੱਲਾਂ ਦੀ ਰਸਮ ਅਦਾ ਕੀਤੀ ਗਈ। ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਜ਼ਿਲ੍ਹਾ ਵਾਸੀਆਂ ਵਿੱਚ ਮਾਣ ਅਤੇ ਸਨਮਾਨ ਪੈਦਾ ਕਰਦਿਆਂ ਉਨ੍ਹਾਂ ਨੂੰ ਰਾਸ਼ਟਰ ਸੁਰੱਖਿਆ ਅਤੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਸ਼ਹੀਦ ਸੈਨਿਕਾਂ ਦੇ ਰਿਸ਼ਤੇਦਾਰਾਂ ਅਤੇ ਮਾਨਸਾ ਜ਼ਿਲ੍ਹੇ ਦੇ 30 ਸਾਬਕਾ ਸੈਨਿਕਾਂ ਸਮੇਤ ਸਥਾਨਕ ਪ੍ਰਸ਼ਾਸਨਿਕ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।

LEAVE A REPLY

Please enter your comment!
Please enter your name here