*ਆਰਬੀਆਈ ਦੀਆਂ ਦੋ ਸਕੀਮਾਂ ਲਾਂਚ ਕਰਨਗੇ ਪੀਐਮ ਮੋਦੀ, ਗਾਹਕਾਂ ਨੂੰ ਹੋਵੇਗਾ ਮੋਟਾ ਮੁਨਾਫਾ*

0
140

11,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) ਪ੍ਰਧਾਨ ਮੰਤਰੀ ਨਰਿੰਦਰ ਮੋਦੀ ( Prime MInister Narendra Modi)  ਸ਼ੁੱਕਰਵਾਰ ਨੂੰ ਉਪਭੋਗਤਾਵਾਂ ਦੇ ਹਿੱਤਾਂ ਲਈ ਮਹੱਤਵਪੂਰਨ, ਆਰਬੀਆਈ (Reserve Bank Of India) ਦੀਆਂ ਦੋ ਯੋਜਨਾਵਾਂ ਲਾਂਚ ਕਰਨ ਜਾ ਰਹੇ ਹਨ। ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਸਵੇਰੇ 11 ਵਜੇ ਆਰਬੀਆਈ ਦੀਆਂ ਦੋ ਸਕੀਮਾਂ, ਰਿਟੇਲ ਡਾਇਰੈਕਟ ਸਕੀਮ (Retail Direct Scheme) ਤੇ ਏਕੀਕ੍ਰਿਤ ਲੋਕਪਾਲ ਯੋਜਨਾ (Integrated ombudsman scheme) ਦੀ ਸ਼ੁਰੂਆਤ ਕਰਨ ਜਾ ਰਹੇ ਹਨ।

ਰਿਟੇ ਡਾਇਰੈਕਟ ਸਕੀਮ
ਪ੍ਰਧਾਨ ਮੰਤਰੀ ਦਫ਼ਤਰ (Prime MInisters’s Office) ਵੱਲੋਂ ਜਾਰੀ ਬਿਆਨ ਮੁਤਾਬਕ ਇਸ ਸਕੀਮ ਰਾਹੀਂ ਸਰਕਾਰੀ ਪ੍ਰਤੀਭੂਤੀਆਂ (Government Securities) ਵਿੱਚ ਨਿਵੇਸ਼ ਵਧਾਉਣ ਲਈ ਪ੍ਰਚੂਨ ਨਿਵੇਸ਼ਕਾਂ ( Retail Investors) ਨੂੰ ਆਕਰਸ਼ਿਤ ਕਰਨ ਵਿੱਚ ਮਦਦ ਮਿਲੇਗੀ। ਇਸ ਯੋਜਨਾ ਦੇ ਤਹਿਤ, ਪ੍ਰਚੂਨ ਨਿਵੇਸ਼ਕ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਜਾਰੀ ਪ੍ਰਤੀਭੂਤੀਆਂ ਵਿੱਚ ਸਿੱਧਾ ਨਿਵੇਸ਼ ਕਰਨ ਦੇ ਯੋਗ ਹੋਣਗੇ। ਨਿਵੇਸ਼ਕ RBI ਦੇ ਨਾਲ ਸਰਕਾਰੀ ਪ੍ਰਤੀਭੂਤੀਆਂ ਦੇ ਖਾਤੇ (Government Securities Accounts) ਆਨਲਾਈਨ ਖੋਲ੍ਹਣ ਦੇ ਯੋਗ ਹੋਣਗੇ। ਇਸ ਦੇ ਲਈ ਉਨ੍ਹਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ।

ਏਕੀਕ੍ਰਿਤ ਓਮਬਡਸਮੈਨ ਸਕੀਮ
ਆਰਬੀਆਈ ਦੀ ਏਕੀਕ੍ਰਿਤ ਲੋਕਪਾਲ ਯੋਜਨਾ (Integrated Ombudsman Scheme) ਦੇ ਜ਼ਰੀਏ, ਗਾਹਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਆਸਾਨ ਹੋਵੇਗਾ। ਗਾਹਕ ਸੰਗਠਿਤ ਲੋਕਪਾਲ ਸਕੀਮ ਰਾਹੀਂ ਆਰਬੀਆਈ ਨੂੰ ਬੈਂਕਾਂ, ਭੁਗਤਾਨ ਬੈਂਕਾਂ ਸਮੇਤ ਆਰਬੀਆਈ ਦੁਆਰਾ ਨਿਯੰਤ੍ਰਿਤ ਵਿੱਤੀ ਸੰਸਥਾਵਾਂ ਦੀ ਮਨਮਾਨੀ ਵਿਰੁੱਧ ਸ਼ਿਕਾਇਤ ਕਰਨ ਦੇ ਯੋਗ ਹੋਣਗੇ। ਪੀਐਮਓ ਦੇ ਅਨੁਸਾਰ, ਇਸਦੀ ਸ਼ੁਰੂਆਤ “ਵਨ ਨੇਸ਼ਨ-ਵਨ ਓਮਬਡਸਮੈਨ” (ਇੱਕ ਰਾਸ਼ਟਰ, ਇੱਕ ਲੋਕਪਾਲ) ਦੇ ਮੁੱਖ ਥੀਮ ਨਾਲ ਕੀਤੀ ਜਾ ਰਹੀ ਹੈ।

ਇਸ ਵਿੱਚ ਗਾਹਕ ਇੱਕ ਪੋਰਟਲ ‘ਤੇ ਇੱਕ ਈਮੇਲ ਆਈਡੀ ਅਤੇ ਇੱਕ ਪਤੇ ਰਾਹੀਂ ਆਰਬੀਆਈ ਕੋਲ ਆਪਣੀਆਂ ਸ਼ਿਕਾਇਤਾਂ ਦਰਜ ਕਰਾ ਸਕਣਗੇ। ਇਹ ਇੱਕ ਸਿੰਗਲ ਪੁਆਇੰਟ ਹੋਵੇਗਾ ਜਿੱਥੇ ਗਾਹਕ ਸ਼ਿਕਾਇਤ ਕਰ ਸਕਣਗੇ, ਦਸਤਾਵੇਜ਼ ਜਮ੍ਹਾ ਕਰ ਸਕਣਗੇ ਤੇ ਨਾਲ ਹੀ ਆਪਣੀ ਸ਼ਿਕਾਇਤ ਦੀ ਸਥਿਤੀ ਦੀ ਜਾਂਚ ਕਰ ਸਕਣਗੇ। ਕਈ ਭਾਸ਼ਾਵਾਂ ਵਿੱਚ ਟੋਲ ਫ੍ਰੀ ਨੰਬਰ ਡਾਇਲ ਕਰਕੇ, ਗਾਹਕ ਸ਼ਿਕਾਇਤਾਂ ਦਰਜ ਕਰਾਉਣ ਤੇ ਨਿਪਟਾਰੇ ਲਈ ਮਦਦ ਲੈਣ ਦੇ ਯੋਗ ਹੋਣਗੇ।

LEAVE A REPLY

Please enter your comment!
Please enter your name here