ਬੁਢਲਾਡਾ 6 ਜੁਲਾਈ (ਸਾਰਾ ਯਹਾ/ ਅਮਨ ਮਹਿਤਾ): ਪਿਛਲੇ ਦਿਨੀ ਆਈ ਬਰਸਾਤ ਅਤੇ ਤੇਜ਼ ਝੱਖੜ ਦੇ ਕਾਰਨ ਇੱਕ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਦਾ ਸਮਾਚਾਰ ਿਿਮਲਆ ਹੈ। ਜਾਣਕਾਰੀ ਅਨੁਸਾਰ ਇੱਥੋ ਨਜ਼ਦੀਕੀ ਪਿੰਡ ਗੁਰਨੇ ਕਲਾ ਦੀ ਵਸਨੀਕ ਚਰਨਜੀਤ ਕੋਰ ਪਤਨੀ ਸਵ ਬਲਜੀਤ ਸਿੰਘ ਜੋ ਕਿ ਪਿਛਲੇ ਕਈ ਮਹੀਨਿਆ ਤੋਂ ਕਿਸੇ ਦੇ ਪਲਾਟ ਵਿੱਓ ਬਣੇ ਬਰਾਡੇ ਵਿੱਚ ਰਹਿ ਰਹੀ ਸੀ ਦੇ ਕਮਰੇ ਦੀ ਛੱਤ ਤੇਜ਼ ਝੱਖੜ ਅਤੇ ਬਰਸਾਤ ਕਾਰਨ ਡਿੱਗ ਗਈ। ਉਸਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ 10 ਸਾਲ ਪਹਿਲਾ ਹੀ ਹੋ ਚੁੱਕੀ ਹੈ ਅਤੇ ਉਸਦੀਆਂ ਤਿੰਨ ਬੇਟੀਆ ਅਤੇ ਇੱਕ ਬੇਟਾ(12 ਸਾਲ) ਦਾ ਹੈ। ਘਰ ਆਪਣੀਆਂ ਦੋ ਬੇਟੀਆਂ ਦਾ ਵਿਆਹ ਕਰ ਦਿੱਤਾ ਹੈ ਅਤੇ ਹੁਣ ਇੱਕ ਬੇਟੀ ਅਤੇ ਇੱਕ ਬੇਟਾ ਹੈ। ਉਸਨੇ ਦੱਸਿਆ ਕਿ ਉਸਨੇ ਆਪਣੇ 2 ਕਮਰਿਆ ਦੀ ਉਸਾਰੀ ਲਈ ਕਿਸੇ ਤੋਂ ਵਿਆਜ ਤੋਂ ਪੈਸੇ ਲੈ ਕੇ ਸ਼ੁਰੂ ਕੀਤੀ ਸੀ ਪਰ ਕਰੋਨਾਂ ਮਹਾਮਾਰੀ ਕਾਰਨ ਕਰਫਿਊ ਲੱਗਣ ਕਾਰਨ ਮਕਾਨ ਦੀ ਉਸਾਰੀ ਰੁੱਕ ਗਈ ਅਤੇ ਜਿਸ ਕਾਰਨ ਕਿਸੇ ਤੇ ਪਲਾਟ ਵਿੱਚ ਚਾਦਰਾਂ ਦੇ ਬਣੇ ਬਰਾਡੇ ਅੰਦਰ 6 ਮਹੀਨਿਆ ਤੋਂ ਰਹਿ ਰਹੀ ਸੀ ਪਰ ਪਿਛਲੇ ਦਿਨੀ ਆਈ ਤੇਜ਼ ਬਰਸਾਤ ਅਤੇ ਝੱਖੜ ਕਾਰਨ ਚਾਦਰਾਂ ਦੀ ਬਣੀ ਛੱਤ ਟੁੱਟ ਗਈ ਅਤੇ ਜਾਨੀ ਨੁਕਸਾਨ ਹੋਣੋ ਬੱਚ ਗਿਆ ਜਿਸ ਤੋਂ ਬਾਅਦ ਹੁਣ ਉਸਨੇ ਆਪਣੇ ਸਮਾਨ ਪਿੰਡ ਦੇ ਸਕੂਲ ਵਿੱਚ ਰੱਖਿਆ ਹੈ। ਉਸਨੇ ਦੱਸਿਆ ਕਿ ਉਧਾਰੇ ਲਏ ਪੈਸੇ ਵੀ ਮਕਾਨ ਦੀ ਅੱਧੀ ਉਸਾਰੀ ਤੇ ਲੱਗ ਗਏ ਹਨ ਅਤੇ ਹੁਣ ਛੱਤ ਪਾਉਣ ਲਈ ਉਸ ਕੋਲ ਕੋਈ ਵੀ ਪੈਸਾ ਨਹੀਂ ਹੈ। ਉਸਨੇ ਸਰਕਾਰ ਅਤੇ ਸਮਾਜਸੇਵੀ ਲੋਕਾਂ ਅਤੇ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਉਸਦੇ ਮਕਾਨ ਦੀਆਂ ਛੱਤਾ ਦੀ ਉਸਾਰੀ ਕਰਵਾਈ ਜਾਵੇ ਤਾਂ ਜੋ ਮੈਂ ਆਪਣੇ ਬੱਚਿਆਂ ਨੂੰ ਆਪਣੇ ਘਰ ਵਿੱਚ ਲਿਜਾ ਸਕਾ।