
ਭੀਖੀ (ਜੀਵਨ ਕੁਮਾਰ) ਨੇੜਲੇ ਪਿੰਡ ਗੁੜਥਲੀ ਵਿਖੇ ਇੱਕ 32 ਸਾਲ ਦੇ ਨੌਜਵਾਨ ਨੇ ਜਹਿਰੀਲੀ ਵਸਤੂ ਨਿਗਲ
ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ । ਇਸ ਹਾਦਸੇ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ। ਜਾਂਚ
ਅਧਿਕਾਰੀ ਸੰਦੀਪ ਸਿਘ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜੂ ਸਿੰਘ ਮਿਹਨਤ ਮਜ਼ਦੂਰੀ ਕਰਕੇ ਆਪਣਾ ਘਰ
ਚਲਾਉਂਦਾ ਸੀ। ਪਿਛਲੇ ਕੁਝ ਦਿਨਾਂ ਤੋਂ ਆਰਥਿਕ ਤੰਗੀ ਦੇ ਚਲਦੇ ਮਾਨਸਿਕ ਰੂਪ ਤੋਂ ਪ੍ਰੇਸ਼ਾਨ ਸੀ।
ਇਸੇ ਪਰੇਸ਼ਾਨੀ ਦੇ ਚੱਲਦਿਆਂ ਉਸ ਨੇ ਬੀਤੇ ਦਿਨ (ਵੀਰਵਾਰ) ਕੋਈ ਜਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ
ਲਈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਸੰਦੀਪ ਕੌਰ ਦੇ ਬਿਆਨਾਂ ਤੇ ੧੭੪ ਦੀ ਕਾਰਵਾਈ ਕਰਦਿਆਂ ਲਾਸ਼
ਵਾਰਿਸਾਂ ਨੂੰ ਸੌਪ ਦਿੱਤੀ ਹੈ । ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਦੋ ਛੋਟੇ ਬੱਚੇ ਛੱਡ ਗਿਆ ਹੈ ।
ਪਿੰਡ ਦੇ ਸਰਪੰਚ ਰਾਏ ਸਿੰਘ ਨੇ ਇਸ ਗਰੀਬ ਪਰਿਵਾਰ ਲਈ ਸਰਕਾਰ ਅਤੇ ਪ੍ਰਸ਼ਾਸਨ ਕੋਲੋ ਸਹਾਇਤਾ ਦੀ ਮੰਗ ਦੀ
ਮੰਗ ਕੀਤੀ ਹੈ ।
