
ਚੰਡੀਗੜ, 17 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) : ਸਰਬੱਤ ਸਿਹਤ ਬੀਮਾ ਯੋਜਨਾ ਨੂੰ ਸੁਰੱਖਿਅਤ ਕਰਨ ਲਈ ਬੀਮਾ ਕੰਪਨੀ ਦੀ ਚੋਣ ਵਾਸਤੇ ਅੱਜ ਸਟੇਟ ਹੈਲਥ ਏਜੰਸੀ, ਪੰਜਾਬ ਦੇ ਸੀ.ਈ.ਓ. ਸ੍ਰੀ ਕੁਮਾਰ ਰਾਹੁਲ ਦੀ ਪ੍ਰਧਾਨਗੀ ਹੇਠ ਪ੍ਰੀ-ਬਿਡ ਮੀਟਿੰਗ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਪ੍ਰੀ-ਬਿਡ ਮੀਟਿੰਗ ਵਿੱਚ ਸਟਾਰ ਹੈਲਥ ਇੰਸ਼ੋਰੈਂਸ, ਰੈਲੀਗੇਅਰ ਹੈਲਥ ਇੰਸ਼ੋਰੈਂਸ, ਓਰੀਐਂਟਲ ਇੰਸ਼ੋਰੈਂਸ, ਨਿਊ ਇੰਡੀਆ ਇੰਸ਼ੋਰੈਂਸ, ਬਜਾਜ ਅਲਾਇੰਸ, ਇਫਿਕੋ ਟੋਕਿਓ ਅਤੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਸਮੇਤ 8 ਬੀਮਾ ਕੰਪਨੀਆਂ ਸ਼ਾਮਲ ਹੋਈਆਂ। ਰਿਲਾਇੰਸ ਇੰਸ਼ੋਰੈਂਸ ਕੰਪਨੀ ਨੇ ਵੀਡੀਓ-ਕਾਨਫਰੰਸਿੰਗ ਰਾਹੀਂ ਮੀਟਿੰਗ ਵਿੱਚ ਹਿੱਸਾ ਲਿਆ। ਬੀਮਾ ਕੰਪਨੀਆਂ ਨੇ ਵੱਲੋਂ ਕਈ ਸਵਾਲ ਕੀਤੇ ਗਏ ਜਿਨਾਂ ਦੇ ਸੀਈਓ ਐਸਐਚਏ ਵੱਲੋਂ ਜਵਾਬ ਦਿੱਤੇ ਗਏ।
