*ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਤਹਿਤ ਹੁਣ ਤੱਕ ਜ਼ਿਲੇ ਦੇ 16,705 ਵਿਅਕਤੀਆਂ ਨੇ ਲਿਆ ਲਾਭ-ਸਿਵਲ ਸਰਜਨ ਮਾਨਸਾ*

0
45

ਮਾਨਸਾ, 4 ਜੂਨ (ਸਾਰਾ ਯਹਾਂ/ ਮੁੱਖ ਸੰਪਾਦਕ ): ਆਯੂਸ਼ਮਾਨ ਭਾਰਤ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਪੰਜਾਬ ਵਿਚ 20 ਅਗਸਤ 2019 ਨੂੰ ਸ਼ੁਰੂ ਹੋਈ। ਇਸ ਯੋਜਨਾ ਅਧੀਨ ਜੇ ਫਾਰਮ ਵਾਲੇ ਕਿਸਾਨ, ਸਮਾਰਟ ਰਾਸ਼ਨ ਕਾਰਡ ਹੋਲਡਰ, ਸਰਕਾਰ ਤੋਂ ਮਾਨਤਾ ਪ੍ਰਾਪਤ ਪੱਤਰਕਾਰ, 2011 ਦੇ ਸਮਾਜਿਕ ਆਰਥਿਕ ਸਰਵੇ ਤੋਂ ਤਿਆਰ ਲਿਸਟ ਵਾਲੇ ਬੀ.ਪੀ.ਐੱਲ. ਪਰਿਵਾਰ, ਉਸਾਰੀ ਕਾਮੇ ਅਤੇ  ਛੋਟੇ ਵਪਾਰੀ ਵੀ ਸ਼ਾਮਿਲ ਹਨ। ਇਹ ਜਾਣਕਾਰੀ ਸਿਵਲ ਸਰਜਨ ਸ੍ਰੀ ਜਸਵਿੰਦਰ ਸਿੰਘ ਨੇ ਦਿੱਤੀ।
ਸ੍ਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਅਧੀਨ ਹਰ ਪਰਿਵਾਰ ਦਾ ਪੰਜ ਲੱਖ ਰੁਪਏ ਤੱਕ ਦਾ ਕੈਸ਼ਲੈਸ ਬੀਮਾ ਕੀਤਾ ਜਾਂਦਾ ਹੈ। ਜ਼ਿਲੇ ਵਿਚ ਹੁਣ ਤੱਕ 6 ਸਰਕਾਰੀ ਹਸਪਤਾਲ ਅਤੇ 11 ਪ੍ਰਾਈਵੇਟ ਹਸਪਤਾਲ ਇਸ ਸਕੀਮ ਅਧੀਨ ਸੂਚੀਬੱਧ ਕੀਤੇ ਗਏ ਹਨ। ਉਨਾਂ ਦੱਸਿਆ ਕਿ ਜ਼ਿਲੇ ਵਿੱਚ 1,37,798 ( ਇੱਕ ਲੱਖ ਸੈਂਤੀ ਹਜਾਰ ਸੱਤ ਸੌ ਅਠਾਨਵੇਂ) ਯੋਗ ਪਰਿਵਾਰ ਹਨ ਜਿਨਾਂ ਵਿੱਚੋਂ 1,23,597 (ਇੱਕ ਲੱਖ ਤੇਈ ਹਜਾਰ ਪੰਜ ਸੋ ਸਤਾਨਵੇਂ) ਪਰਿਵਾਰਾਂ ’ਚ, ਭਾਵ 89.7% ਪਰਿਵਾਰਾਂ ਨੂੰ ਕਵਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਹੁਣ ਤੱਕ 2,56,046 ( ਦੋ ਲੱਖ ਛਪੰਜਾਂ ਹਜਾਰ ਛਿਆਲੀ ) ਯੋਗ ਲਾਭਪਾਤਰੀਆਂ ਦੇ ਕਾਰਡ ਬਣਾਏ ਜਾ ਚੁੱਕੇ ਹਨ ਜਿਨਾਂ ਵਿੱਚੋਂ 16,705 ( ਸੋਲਾਂ ਹਜ਼ਾਰ ਸੱਤ ਸੌ ਪੰਜ ) ਵਿਅਕਤੀਆਂ ਦਾ ਇਲਾਜ਼ ਕੀਤਾ ਜਾ ਚੁੱਕਾ ਹੈ। ਇਸ ਯੋਜਨਾ ਅਧੀਨ ਜਮਾਂ 16,409 ( ਸੋਲਾ ਹਜਾਰ ਚਾਰ ਸੌ ਨੌ ) ਲਾਭਪਾਤਰੀਆਂ ਵਿੱਚੋਂ 14,477 ( ਚੌਦਾਂ ਹਜਾਰ ਚਾਰ ਸੌ ਸਤੱਤਰ) ਲਾਭਪਾਤਰੀਆਂ ਦੇ ਇਲਾਜ਼ ਦੇ ਖਰਚ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
            ਸਿਵਲ ਸਰਜਨ ਨੇ ਦੱਸਿਆ ਕਿ ਇਸ ਯੋਜਨਾ ਅਧੀਨ ਹੁਣ ਤੱਕ 18,75,49,777( ਅਠਾਰਾਂ ਕਰੋੜ ਪਚੱਤਰ ਲੱਖ ਉਨੰਜਾ ਹਜਾਰ ਸੱਤ ਸੌ ਸਤੱਤਰ ) ਕਰੋੜ ਰੁਪਏ ਦਾ ਲਾਭ ਦੇਣਾ ਬਣਦਾ ਹੈ,  ਜਿਸ ਵਿਚੋਂ ਹਸਪਤਾਲਾਂ ਦੁਆਰਾ 18,61,65,517(ਅਠਾਰਾਂ ਕਰੋੜ ਇਕਾਹਠ ਲੱਖ ਪੈਂਹਠ ਹਜਾਰ ਪੰਜ ਸੌ ਸਤਾਰਾਂ )ਕਰੋੜ ਰੁਪਏ ਦੇ ਲਾਭ ਦੇ ਬਿੱਲ ਸਬਮਿਟ ਕਰ ਦਿੱਤੇ ਹਨ, ਜਿਨਾਂ ਵਿੱਚੋਂ 16,13,62,645 (ਸੋਲਾਂ ਕਰੋੜ ਤੇਰਾਂ ਲੱਖ ਬਾਹਠ ਹਜਾਰ ਛੇ ਸੌ ਪਨਤਾਲੀ) ਰੁਪਏ ਦੀ ਅਦਾਇਗੀ ਹਸਪਤਾਲਾਂ ਦੇ ਖਾਤੇ ਵਿਚ ਕੀਤੀ ਜਾ ਚੁੱਕੀ ਹੈ।
            ਉਨਾਂ ਦੱਸਿਆ ਕਿ ਇਹ ਕਾਰਡ ਬਣਵਾਉਣ ਲਈ ਆਧਾਰ ਕਾਰਡ (ਕੇ.ਵਾਈ.ਸੀ) ਲਈ ਜਰੂਰੀ ਪਰਿਵਾਰ ਪਹਿਚਾਣ ਪੱਤਰ ਜਿਸ ਅਧੀਨ ਰਾਸ਼ਨ ਕਾਰਡ, ਜੇਕਰ ਰਾਸ਼ਨ ਕਾਰਡ ਨਹੀਂ ਹੈ ,ਪਰਿਵਾਰ ਘੋਸ਼ਣਾ ਫਾਰਮ ਜੋ ਕਿ ਸਰਪੰਚ ਜਾਂ ਮਿਊਂਸਪਲ ਕੌਂਸਲਰ ਵੱਲੋਂ ਦਸਤਖਤ ਸਮੇਤ ਮੋਹਰ ਤਸਦੀਕ ਹੋਵੇ। ਇਹ ਫਾਰਮ www.sha.punjab.gov.in ਪੋਰਟਲ ’ਤੇ ਉਪਲੱਬਧ ਹੈ। ਇਸ ਤੋਂ ਇਲਾਵਾ ਉਸਾਰੀ ਮਜ਼ਦੂਰ ਦਾ ਰਜਿਸਟ੍ਰੇਸ਼ਨ ਕਾਰਡ ਜਿਸ ਵਿਚ ਪਰਿਵਾਰ ਦੀ ਸਾਰੀ ਜਾਣਕਾਰੀ ਦਰਜ ਹੋਵੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਆਮ ਜਨਤਾ ਲਈ ਇਹ ਕਾਰਡ ਕਾਮਨ ਸਰਵਿਸ ਸੈਂਟਰ ਅਤੇ ਸੇਵਾ ਕੇਂਦਰਾਂ ਵਿਚ ਬਣਾਏ ਜਾਂਦੇ ਹਨ, ਇਹ ਕਾਰਡ ਬਣਾਉਣ ਦੀ ਫੀਸ ਸਰਕਾਰ ਵੱਲੋਂ ਤੀਹ ਰੁਪਏ ਨਿਰਧਾਰਤ ਕੀਤੀ ਗਈ ਹੈ

LEAVE A REPLY

Please enter your comment!
Please enter your name here