ਮਾਨਸਾ, 25 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ) : ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਨੂੰ ਇਸ ਯੋਜਨਾ ਦੇ ਅਧੀਨ ਕੁਝ ਇਲਾਜ ਜੋ ਕਿ ਸਰਕਾਰੀ ਹਸਪਤਾਲਾਂ ਵਿੱਚ ਰਾਖਵੇ ਦਿੱਤੇ ਗਏ ਸਨ, ਨੂੰ ਰਾਖਵੀਂ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ।
ਸਿਵਲ ਸਰਜਨ ਨੇ ਦੱਸਿਆ ਜਿਵੇ ਡਿਲੀਵਰੀ, ਹਾਈ-ਰਿਸਕ ਡਿਲੀਵਰੀ, ਆਪ੍ਰੇਸ਼ਨ ਨਾਲ ਡਿਲੀਵਰੀ ਆਦਿ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋ ਰਾਖਵੀਂ ਸੂਚੀ ਵਿੱਚੋ ਹਟਾ ਦਿੱਤਾ ਗਿਆ ਹੈ, ਇਸਦੇ ਫਲਸਰੂਪ ਹੁਣ ਇਹ ਇਲਾਜ ਇਸ ਯੋਜਨਾ ਅਧੀਨ ਕਿਸੇ ਵੀ ਸੂਚੀਬੱਧ ਪ੍ਰਾਈਵੇਟ ਹਸਪਤਾਲ ਵਿੱਚੋ ਕਿਸੇ ਸਰਕਾਰੀ ਹਸਪਤਾਲ ਦੀ ਰੈਫਰਲ ਹਾਸਿਲ ਕਰੇ ਬਿਨ੍ਹਾਂ ਲਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੇਰਵੇ ਵੈਬਸਾਈਟ www.shapunjab.in ’ਤੇ ਉਪਲੱਬਧ ਹਨ।
ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਇਹ ਇਲਾਜ ਉਸ ਸਮੇ ਤੱਕ ਰਾਖਵੀ ਸੂਚੀ ਵਿੱਚੋ ਬਾਹਰ ਰੱਖੇ ਜਾਣਗੇ ਜਦੋ ਤੱਕ ਸੂਬੇ ਨੂੰ ਕੋਵਿਡ-19 ਮੁਕਤ ਘੋਸ਼ਿਤ ਨਹੀ ਕੀਤਾ ਜਾਂਦਾ ਅਤੇ ਇਸ ਸਬੰਧ ਵਿੱਚ ਵਾਪਸੀ ਦੇ ਅਗਲੇ ਹੁਕਮ ਜਾਰੀ ਨਹੀ ਕੀਤੇ ਜਾਂਦੇ।