ਮਾਨਸਾ 27 ਸਤੰਬਰ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਗੁਰਚੇਤਨ ਪਰਕਾਸ਼ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ, ਬਰੇਟਾ ਵਿਖੇ ਆਯੁਸ਼ਮਾਨ ਭਵ ਮੁਹਿੰਮ ਤਹਿਤ ਬਲਾਕ ਪੱਧਰੀ ਸਿਹਤ ਮੇਲੇ ਦਾ ਆਯੋਜਨ ਕੀਤਾ ਗਿਆ, ਜਿੱਥੇ ਮਾਰਕੀਟ ਕਮੇਟੀ ਬਰੇਟਾ ਦੇ ਚੇਅਰਮੈਨ ਚਮਕੌਰ ਸਿੰਘ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਤੇ ਸ਼ਹਿਰੀ ਪ੍ਰਧਾਨ ਕੇਵਲ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਸਿਵਲ ਸਰਜਨ ਡਾ.ਅਸ਼ਵਨੀ ਕੁਮਾਰ ਨੇ ਕਿਹਾ ਕਿ ਮੈਡੀਕਲ ਚੈਕਅਪ ਕੈਂਪ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 265 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਹਿਰ ਡਾਕਟਰਾਂ ਦੀ ਟੀਮ ਵਿੱਚ ਡਾ. ਸੁਮੀਤ ਸ਼ਰਮਾ ਐਮ.ਡੀ ਮੈਡੀਸਨ, ਡਾ. ਨਿਸ਼ਾ ਸਿੰਗਲਾ ਔਰਤ ਰੋਗਾ ਦੇ ਮਾਹਿਰ, ਡਾ.ਅਮਨਦੀਪ ਗੋਇਲ ਬੱਚਿਆਂ ਦੇ ਮਾਹਿਰ ਅਤੇ ਡਾ. ਕੁਸਲਦੀਪ ਕੌਰ ਆਪਰੇਸ਼ਨ ਦੇ ਮਾਹਿਰ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਦੰਦਾਂ ਦੇ ਮਾਹਿਰ ਡਾ. ਦਮਿੰਦਰ ਸਿੰਘ ਵੱਲੋਂ ਵੀ ਦੰਦਾਂ ਦੀਆਂ ਸਮੱਸਿਆਵਾਂ ਨਾਲ ਸਬੰਧਤ ਮਰੀਜ਼ਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਿਹਤ ਮੇਲੇ ਦੌਰਾਨ ਮੁਫਤ ਮੈਡੀਕਲ ਵੀ ਕੀਤਾ ਗਿਆ ਅਤੇ ਚੈੱਕਅਪ ਦੇ ਨਾਲ-ਨਾਲ ਮਰੀਜ਼ਾ ਦੇ ਲੋੜੀਂਦੇ ਲੈਬ ਟੈਸਟ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਲੋਕਾਂ ਦੇ ਮੌਕੇ ’ਤੇ ਹੀ ਆਭਾ ਆਈ.ਡੀ. ਬਣਾਈਆਂ ਗਈਆਂ ਅਤੇ ਲੋਕਾਂ ਨੂੰ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਬਣਾਏ ਜਾਂਦੇ ਪੰਜ ਲੱਖ ਵਾਲੇ ਬੀਮਾ ਕਾਰਡਾਂ ਸਬੰਧੀ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਯੋਗਾ ਕੈਂਪ ਵੀ ਲਗਾਇਆ ਗਿਆ।
ਮੈਡੀਕਲ ਅਫ਼ਸਰ ਡਾ. ਗੌਤਮ ਅਤੇ ਜ਼ਿਲ੍ਹਾ ਸਮੂਹ ਸੂਚਨਾ ਅਤੇ ਸਿਹਤ ਸਿੱਖਿਆ ਅਫ਼ਸਰ ਵਿਜੈ ਜੈਨ ਨੇ ਦੱਸਿਆ ਕਿ ਇਸ ਬਲਾਕ ਪੱਧਰੀ ਮੇਲੇ ਤੋਂ ਇਲਾਵਾ ਸਮੂਹ ਸਿਹਤ ਸੰਸਥਾਵਾਂ ਵਿਚ ਆਯੂਸ਼ਮਾਨ ਮੁਹਿੰਮ ਤਹਿਤ ਹਰ ਸ਼ਨੀਵਾਰ ਨੂੰ ਸਿਹਤ ਮੇਲੇ ਲਗਾਏ ਜਾਣਗੇ।
ਇਸ ਮੌਕੇ ਬਲਾਕ ਐਕਸਟੈਨਸ਼ਨ ਐਜੂਕੇਟਰ ਹਰਬੰਸ ਲਾਲ, ਡਾ. ਸਿਮਰਪ੍ਰੀਤ , ਫਾਰਮੈਸੀ ਅਫ਼ਸਰ ਪਿੰਸ ਪਾਲ, ਰਾਜ ਕੁਮਾਰ ਫਾਰਮੈਸੀ ਅਫ਼ਸਰ, ਅਰਵਿੰਦਰ ਸਿੰਘ ਫਾਰਮੈਸੀ ਅਫ਼ਸਰ,ਨਿਸ਼ਾ ਸਿੰਗਲਾ ਫਾਰਮੈਸੀ ਅਫ਼ਸਰ, ਫਾਰਮੇਸੀ ਵਰਿੰਦਰ ਸਿੰਘ ਫਾਰਮੈਸੀ ਅਫ਼ਸਰ.ਇੰਦਰਜੀਤ ਅਪਥੇਲਮਿਕ ਅਫ਼ਸਰ, ਹੰਸੋ ਕੌਰ ਐੱਚ. ਵੀ. ਸਿਹਤ ਸੁਪਰਵਾਇਜਰ ਸਮਸ਼ੇਰ ਸਿੰਘ, ਏ.ਐਨ.ਐਮ. ਕਰਮਜੀਤ ਕੌਰ, ਰਿੰਕੂ ਬਾਲਾ ਇਸ ਤੋਂ ਇਲਾਵਾ ਸਿਹਤ ਮੇਲੇ ਵਿੱਚ ਮਨੋਜ ਕੁਮਾਰ ਕੰਪਿਊਟਰ ਆਪਰੇਟਰ, ਜਗਦੀਸ ਕੁਲਰੀਆ ਬੂਟਾ ਸਿੰਘ , ਰਾਜਦੀਪ ਸ਼ਰਮਾ ਸਿਹਤ ਕਰਮਚਾਰੀ ਤੋਂ ਇਲਾਵਾ ਆਸ਼ਾ ਵੈਸੀਲੀਟੇਟਰ, ਆਸ਼ਾ ਵਰਕਰ ਅਤੇ ਆਮ ਲੋਕ ਵੀ ਬਹੁ ਗਿਣਤੀ ਵਿੱਚ ਪਹੁੰਚੇ।