*ਆਮ ਲੋਕਾਂ ਲਈ 30 ਅਪ੍ਰੈਲ ਤੱਕ ਸਾਰੇ ਪੁਲਿਸ ਸਟੇਸ਼ਨ ਬੰਦ*

0
225

ਬੁਢਲਾਡਾ 19 ਅਪਰੈਲ ( ਸਾਰਾ ਯਹਾਂ /ਅਮਨ ਮਹਿਤਾ): ਜਿਲ੍ਹੇ ਅੰਦਰ ਕਰੋਨਾ ਮਹਾਮਾਰੀ ਦੇ ਵੱਧ ਰਹੇ ਕੇਸਾਂ ਨੂੰ ਮੱਦੇਨਜ਼ਰ ਰੱਖਦਿਆਂ ਪੁਲਿਸ ਵੱਲੋਂ 30 ਅਪ੍ਰੈਲ ਤੱਕ ਜਿਲ੍ਹੇ ਦੇ ਸਾਰੇ ਥਾਣੇ ਆਮ ਲੋਕਾਂ ਲਈ ਬੰਦ ਕਰ ਦਿੱਤੇ ਗਏ ਹਨ ਸਿਰਫ ਜ਼ਰੂਰੀ ਕੇਸਾਂ ਨੂੰ ਹੀ ਵਿਚਾਰਿਆ ਜਾਵੇਗਾ। ਇਸ ਸੰਬੰਧੀ ਗੱਲਬਾਤ ਕਰਦਿਆਂ ਐਸ ਐਸ ਪੀ ਮਾਨਸਾ ਸੁਰਿੰਦਰ ਲਾਬਾਂ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਕੇਸਾਂ ਨੂੰ ਮੱਦੇਨਜ਼ਰ ਰੱਖਦਿਆਂ ਇਤਿਆਤ ਦੀ ਪਾਲਣਾ ਕਰਦਿਆਂ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਜਿਲ੍ਹੈ ਦੇ ਲੋਕਾਂ ਨੂੰ ਕਿਹਾ ਕਿ ਇਸ ਬਿਮਾਰੀ ਤੋਂ ਖਬਰਾਉਣ ਦੀ ਲੋੜ ਨਹੀਂ ਸਿਰਫ ਇਤਿਆਤ ਦੀ ਪਾਲਣਾ ਕਰਨ ਅਤੇ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ। 

LEAVE A REPLY

Please enter your comment!
Please enter your name here