ਸਰਦੂਲਗੜ੍ਹ, 12 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ/ਮੋਹਨ ਸ਼ਰਮਾ) ਸੀਨੀਅਰ ਆਗੂ ਜਸ ਸਾਬਕਾ ਸਰਪੰਚ ਭਲਣਵਾੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਅਜਿਹੀ ਸਰਕਾਰ ਹੈ ਜੋ ਆਪਣੇ ਕੀਤੇ ਕੰਮਾਂ ਦੇ ਨਾਮ ਤੇ ਵੋਟਾਂ ਮੰਗਦੀ ਹੈ। ਸਰਕਾਰੀ ਦਫਤਰਾਂ ਵਿੱਚ ਬਿਨ੍ਹਾਂ ਰਿਸ਼ਵਤ ਦੇ ਕੰਮ ਹੋ ਰਹੇ ਹਨ ਅਤੇ ਕਿਸੇ ਨਾਲ ਭੇਦਭਾਤ ਨਹੀਂ ਰੱਖਦੀ। ਉਨ੍ਹਾਂ ਕਿਹਾ ਕੀ ਇੱਕ ਮਾਨ ਸਰਕਾਰ ਹੀ ਹੈ ਜੋ ਕਿ ਗਰੀਬਾਂ ਦੇ ਹੱਕ ਦੇ ਹੱਕਾਂ ਲਈ, ਬੇਰੁਜ਼ਗਾਰਾਂ ਦੇ ਹੱਕਾਂ ਲਈ, ਕਾਰੋਬਾਰਾਂ ਦੇ ਹੱਕ ਵਿੱਚ ਅਤੇ ਕਿਸਾਨਾਂ ਦੇ ਹੱਕ ਵਿੱਚ ਖੜ੍ਹੀ ਹੈ ਤੇ ਖੜ੍ਹੀ ਰਹੇਗੀ। ਉਹਨਾਂ ਨੇ ਦੱਸਿਆ ਹੈ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪੰਜਾਬ ਲਈ ਪੰਜਾਬੀਆਂ ਲਈ ਦਿਨ ਰਾਤ ਇੱਕ ਕਰ ਰੱਖੀ ਹੈ ਤੇ ਸਾਨੂੰ ਮਾਣ ਹੈ ਕੀ ਅਸੀਂ ਆਮ ਆਦਮੀ ਪਾਰਟੀ ਸਰਕਾਰ ਦੇ ਸੀਨੀਅਰ ਆਗੂ ਹਾਂ।