ਮਾਨਸਾ 3 ਮਾਰਚ (ਬਪਸ): ਵਾਲੀਬਾਲ ਐਸੋਸੀਏਸ਼ਨ ਮਾਨਸਾ ਵੱਲੋਂ ਤਲਵੰਡੀ ਸਾਬੋ ਪਾਵਰ ਲਿਮਟਡ ਦੇ ਸਹਿਯੋਗ ਨਾਲ ਕੁਲਵਿੰਦਰ ਸਿੰਘ ਰਾਜੂ ਦੀ ਯਾਦ ਨੂੰ ਸਮਰਪਤ ਦੋ ਰੋਜ਼ਾ ਪਹਿਲਾਂ ਬਾਲੀਵਾਲ ਟੂਰਨਾਮੈਂਟ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਗੁਰਬੀਰ ਸਿੰਘ ਅਤੇ ਸਕੱਤਰ ਅੰਤਰਰਾਸ਼ਟਰੀ ਖਿਡਾਰੀ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਵਿਚ 16 ਟੀਮਾਂ ਨੇ ਭਾਗ ਲਿਆ।ਦੋ ਦਿਨਾਂ ਤੱਕ ਚਲੇ ਜਬਰਦਸਤ ਮੁਕਾਬਲਿਆਂ ਚੋਂ ਬਰਨਾਲਾ ਪਹਿਲਾ ਸਥਾਨ ਅਤੇ ਮੱਤਾ ਜ਼ਿਲਾ ਫਰੀਦਕੋਟ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਖੇਡ ਮੇਲਿਆਂ ਦੀ ਜਿੰਦ ਜਾਨ ਹੈਪੀ ਜਿੰਦਲ ਨੈਸ਼ਨਲ ਕੰਮੈਟਟੇਟਰ ਜੀ ਨੇ ਇਸ ਟੂਰਨਾਮੈਂਟ ਦੌਰਾਨ ਖੂਬ ਰੰਗ ਬੰਨਿਆਂ। ਜ਼ਿਕਰਯੋਗ ਹੈ ਕਿ ਹੈਪੀ ਜਿੰਦਲ ਜੀ ਵੀ ਇਸੇ ਗਰਾਉਂਡ ਦੇ ਖਿਡਾਰੀ ਰਹੇ ਹਨ। ਇਸ ਟੂਰਨਾਮੈਂਟ ਵਿੱਚ ਵਿਸ਼ੇਸ਼ ਤੌਰ ਤੇ ਵੱਖ-ਵੱਖ ਸਮੇਂ ਤੇ ਵਿਸ਼ੇਸ਼ ਮਹਿਮਾਨਾਂ ਨੇ ਸ਼ਿਰਕਤ ਕੀਤੀ। ਅੰਤਰਰਾਸ਼ਟਰੀ ਖਿਡਾਰੀ ਪਰਦੀਪ ਟੋਪਲ, ਪੁਸ਼ਪਿੰਦਰ ਸਿੰਘ ਡੀਐਸਪੀ ਅਤੇ ਹੋਰ ਬਹੁਤ ਮਾਣਮੱਤੀਆਂ ਸ਼ਖ਼ਸੀਅਤਾਂ ਨੇ ਭਾਗ ਲਿਆ। ਗਰਾਊਂਡ ਵਿਚ ਖੇਡ ਕੇ ਉੱਚ ਅਹੁਦਿਆਂ ਤੇ ਬਿਰਾਜਮਾਨ ਸਖਸ਼ੀਅਤਾਂ ਰਵੀ ਕੁਮਾਰ ਜੀ.ਈ.ਓ., ਵਿਜੇ ਕੁਮਾਰ ਈ.ਓ., ਦਰਸ਼ਨ ਜ਼ਿੰਦਲ ਐਕਸੀਅਨ ਪੁੱਡਾ, ਅਸ਼ੋਕ ਕੁਮਾਰ ਜੀ, ਬਹਾਦਰ ਸਿੰਘ ਕੋਚ, ਸੁਰਿੰਦਰ ਸਿੰਘ ਰੇਲਵੇ , ਗੁਰਦਰਸ਼ਨ ਸਿੰਘ ਜੂਨੀਅਰ , ਬਲਦੇਵ ਮੰਡਾਲੀ, ਜਗਜੀਤ ਵਾਲੀਆ , ਜਗਤਾਰ ਸਿੰਘ ਮਾਨ, ਚਮਨ ਰਾਓ , ਗੁਰਪਿੰਦਰ ਕਰਨੀ, ਗੁਰਪ੍ਰੀਤ ਕੋਚ ਨੇ ਵੀ ਅਹਿਮ ਯੋਗਦਾਨ ਪਾਇਆ। ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਡੇਰਾ ਬਾਬਾ ਭਾਈ ਗੁਰਦਾਸ ਜੀ ਦੇ ਗੱਦੀ ਨਸ਼ੀਨ ਸੰਤ ਅਮ੍ਰਿਤ ਮੁਨੀ ਅਤੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਬਿਕਰਮ ਮੋਫਰ ਨੇ ਬੋਲਦਿਆ ਕਿਹਾ ਕਿ ਇਸ ਤਰਾਂ ਦੇ ਟੂਰਨਾਮੈਂਟ ਸਾਡੀ ਨੌਜਵਾਨੀ ਨੂੰ ਚੰਗੇ ਰਾਹ ਚੱਲਣ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਨੇ ਨੌਜਵਾਨ ਸੱਦਾ ਦਿੱਤਾ ਕਿ ਸਮਾਜਿਕ ਬੁਰਾਈਆਂ ਨੂੰ ਛੱਡ ਕੇ ਖੇਡਾਂ ਤੇ ਪੜ੍ਹਾਈ ਵਿੱਚ ਰੁਚੀ ਲੈਣ। ਜਿਸ ਨਾਲ ਸਿਹਤ ਅਤੇ ਸਮਾਜ ਤਰੱਕੀ ਦੀ ਰਾਹ ਤੇ ਤੁਰੇਂਗਾ ਜਿਸ ਨਾਲ ਸੂਬੇ ਦੀ ਤਰੱਕੀ ਹੋਵੇਗੀ ।