*ਆਬਕਾਰੀ ਐਕਟ ਤਹਿਤ 1 ਮੁਕ ੱਦਮਾ ਦਰਜ ਕਰਕੇ 1 ਵਿਅਕਤੀ ਨੂੰ ਕਾਬੂ ਕਰਕੇ 200 ਲੀਟਰ ਲਾਹਣ ਕੀਤਾ*

0
51

ਮਾਨਸਾ ,09-08-23 (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):

ਡਾ. ਨਾਨਕ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਹੈ ਮਾਨਯੋਗ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਮਾਨਯੋਗ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀ.ਜੀ.ਪੀ ਪੰਜਾਬ ਸ੍ਰੀ ਗੌਰਵ ਯਾਦਵ,ਆਈ.ਪੀ.ਐਸ ਜੀ ਦੇ ਦਿਸਾ ਨਿਰਦੇਸ਼ਾ ਤਹਿਤ ਸ੍ਰੀ ਸੁਰਿੰਦਰਪਾਲ ਸਿੰਘ ਪਰਮਾਰ ਆਈ.ਪੀ.ਐਸ ਐਡੀਸਨਲ ਡਾਇਰੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਜੀ ਦੀ ਨਿਗਰਾਨੀ ਹੇਠ ਨਸ਼ਾ ਸਮੱਗਲਰਾਂ ਖਿਲਾਫ ਵੱਡਾ ਐਕਸ਼ਨ ਲੈਂਦੇ ਹੋੲ ੇ ਸਪੈਸ਼ਲ਼ ਕਾਰਡਨ ਐਂਡ ਸਰਚ ਅਪਰੇਸ਼ਨ (ਛਅਸ਼ੌ) ਕਰਨ ਦੇ ਆਦੇਸ਼ ਦਿੱਤੇ ਗਏ ਹਨ।ਜਿਸ ਤਹਿਤ ਜਿਲ੍ਹਾਂ ਮਾਨਸਾ ਅੰਦਰ ਦੇ ਵੱਖ-ਵੱਖ ਥਾਣਿਆਂ ਦੀਆਂ ਨਸ਼ਾ ਪ੍ਰਭਾਵਿਤ ਥਾਵਾਂ ਪਰ ਅਸਰਦਾਰ ਢੰਗ ਨਾਲ ਸਰਚ ਕੀਤੀ ਜਾ ਰਹੀ ਹੈ।

ਇਸ ਸਪੈਸ਼ਲ ਸਰਚ ਅਪਰੇਸ਼ਨ ਦੌਰਾਨ ਐਨ.ਡੀ.ਪੀ.ਐਸ ਐਕਟ ਤਹਿਤ 3 ਮੁੱਕਦਮੇ ਵੱਖ-ਵੱਖ ਥਾਣਿਆਂ ਵਿੱਚ ਦਰਜ ਕਰਕੇ 4 ਵਿਅਕਤੀਆਂ ਨੂੰ ਕਾਬੂ ਕਰਕੇ 20 ਗ੍ਰਾਂਮ ਹੈਰੋਇਨ(ਚਿੱਟਾ), 200 ਨਸੀਲੀਆਂ ਗੋਲੀਆਂ, ,6 ਨਸ਼ੀਲੀਆਂ ਸ਼ੀਸ਼ੀਆਂ ਦੀ ਬਰਾਮਦਗੀ ਕੀਤੀ ਗਈ ਹੈ।ਆਬਕਾਰੀ ਐਕਟ ਤਹਿਤ 1 ਮੁਕ ੱਦਮਾ ਦਰਜ ਕਰਕੇ 1 ਵਿਅਕਤੀ ਨੂੰ ਕਾਬ ੂ ਕਰਕੇ 200 ਲੀਟਰ ਲਾਹਣ ਦੀ ਬਰਾਮਦਗੀ ਕੀਤੀ ਗਈ ਹੈ।ਇਸੇ ਤਰ੍ਹਾਂ ਅ/ਧ 188 ਹਿੰ:ਦੰ: ਤਹਿਤ 2 ਮੁਕੱਦਮੇ ਵੱਖ-ਵੱਖ ਥਾਣਿਆਂ ਵਿੱਚ ਦਰਜ ਕਰਕੇ 2 ਵਿਅਕਤੀਆਂ ਨੂੰ ਕਾਬ ੂ ਕਰਕੇ 290 ਸਿਗਨੇਚਰ ਕੈਪਸੂਲ ਦੀ ਬਰਾਮਦਗੀ ਕੀਤੀ ਗਈ ਹੈ।ਦਰਜ ਕੀਤੇ ਮੁਕ ੱਦਮਿਆਂ ਦੀ ਅਗਲੀ ਤਫਤੀਸ ਅਮਲ ਵਿੱਚ ਲਿਆਦੀ ਜਾ ਰਹੀ ਹੈ।

ਮਾਨਸਾ ਜਿਲ੍ਹੇ ਚ ਵੱਖ-ਵੱਖ ਥਾਵਾਂ ਤੇ ਨਸ਼ਿਆਂ ਵਿਰੱਧ ਕਰਵਾਏ ਸੈਮੀਨਾਰਾਂ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਮੁਖੀ ਡਾ: ਨਾਨਕ ਸਿੰਘ ਨੇ ਕਿਹਾ ਕਿ ਨਸ਼ੇ ਤੋਂ ਪ੍ਰਭਾਵਿਤ ਅਗਰ ਕੋਈ ਵੀ ਵਿਅਕਤੀ ਨਸ਼ੇ ਛੱਡਣਾ ਚਾਹੁੰਦਾ ਹੈ ਤਾਂ ਉਹ ਬੇਝਿਜਕ ਹੋ ਕੇ ਪੁਲਸ ਕੋਲ ਆਵੇ ਜਿਸਨੂੰ ਨਸ਼ਾ ਛੁਡਾਉ ਕੇਦਰਾਂ ਵਿਖੇ ਭਰਤੀ ਕਰਵਾ
ਕੇ ਉਸ ਦਾ ਮੁਫਤ ਇਲਾਜ ਕਰਵਾਇਆ ਜਾਵੇਗਾ। ਉਹਨਾ ਕਿਹਾ ਕਿ ਨਸ਼ੇ ਦਾ ਆਦੀ ਵਿਅਕਤੀ ਜਲਦ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਦਾਂ ਹੈ,ਜਿਸਨੂੰ ਮੁੱਖ ਰੱਖਦਿਆਂ ਹਰ ਇੱਕ ਇਨਸਾਨ ਨੂੰ ਨਸ਼ਿਆਂ ਖਿਲਾਫ

ਅਜਿਹੇ ਵਿਅਕਤੀ ਨੂੰ ਜਾਗਰੂਕ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਮਾਨਸਾ ਜਿਲ੍ਹੇ ਨੂੰ ਨਸ਼ਾ ਮੁਕਤ ਕੀਤਾ ਜਾ ਸਕ ੇ ਤੇ ਜਿਲ੍ਹੇ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਪੜ੍ਹਾਈ ਵੱਲ ਆਕਰਸਿਤ ਹੋ ਸਕ ੇ।ਉਹਨਾਂ ਵੱਲੋਂ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਉਹਨਾਂ ਵੱਲੋਂ ਆਪਣੇ ਆਲੇ-ਦੁਆਲ ੇ ਨਸ਼ਿਆਂ ਦੀ ਗੈਰ-ਕਾਨ ੂੰਨੀ ਵਰਤ ੋਂ/ਵਿਕਰੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਲਈ ਪੁਲਿਸ ਹੈਲਪਲਾਇਨ ਨੰਬਰ 112,ਹੈਲਪਲਾਈਨ ਨੰਬਰ 181 ,ਮੋਬਾਇਲ ਨੰਬਰ 9780125100 ਅਤ ੇ ਈਮੇਲ ਆਈ.ਡੀ. ਦਪੋ.ਮਨਸ.ਪੋਲਚਿੲੑਪੁਨਜੳਬ.ਗੋਵ.ਨਿ ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਫਿਰ ਉਹਨਾਂ ਨਾਲ ਵੀ ਕਿਸੇ ਵੀ ਸਮੇਂ ਨਿੱਜੀ ਤੌਰ ਤੇ ਮਿਲਕ ੇ ਜਾਂ ਫੋਨ ਪਰ ਰਾਬਤਾ ਕੀਤਾ ਜਾ ਸਕਦਾ ਹੈ। ਸੂਚਨਾਂ ਦੇਣ ਵਾਲੇ ਦਾ ਨਾਮ-ਪਤਾ ਗੁਪਤ ਰੱਖਿਆ ਜਾਵੇਗਾ

ਮਾਨਸਾ ਪੁਲਿਸ ਵੱਲੋਂ ਇਸ ਮੁਹਿੰਮ ਦੌਰਾਨ ਪਬਲਿਕ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਕੁੱਲ 178 ਸੈਮੀਨਾਰ/ਮੀਟਿੰਗਾਂ ਕੀਤੀਆਂ ਗਈਆਂ ਹਨ ਜੋ ਇਹ ਮੁਹਿੰਮ ਲਗਾਤਾਰ ਜਾਰੀ ਹੈ।ਲੋਕਾਂ ਨੂੰ ਨਸ਼ਿਆਂ ਖਿਲਾਫ ਅਜਿਹੇ ਵਿਅਕਤੀਆ ਨ ੂੰ ਜਾਗਰੂਕ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।

LEAVE A REPLY

Please enter your comment!
Please enter your name here