*ਆਪ ਯੂਥ ਵਿੰਗ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਦੇ ਵਿਰੋਧ ਵਿੱਚ ਕੀਤਾ ਰੋਸ ਮੁਜ਼ਾਹਰਾ*

0
15

ਮਾਨਸਾ , 17 ਜੂਨ  (ਸਾਰਾ ਯਹਾਂ/ਬਿਊਰੋ ਰਿਪੋਰਟ) : ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋ ਦਿਨੋ ਦਿਨ ਵੱਧ ਰਹੀਆਂ ਪੈਟਰੋਲ ,ਡੀਜ਼ਲ, ਰਸੋਈ ਗੈਸ,  ਦਾਲਾਂ ,ਤੇਲ ਅਤੇ ਰੇਅ ਸਪਰੇਅ ਦੀਆਂ ਕੀਮਤਾਂ ਲਈ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਗੁਰੂਦੁਆਰਾ ਸਾਹਿਬ ਚੌਕ ਮਾਨਸਾ ਤੋ ਬਜ਼ਾਰ ਵਿੱਚੋਂ ਦੀ ਲੰਘਦੇ ਹੋਏ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਵਾਲਾ ਚੌਂਕ ਤੱਕ ਮੋਦੀ ਦਾ ਪੁਤਲਾ ਲੈਕੇ ਰੋਸ ਮਜ਼ਾਹਰਾ ਕੀਤਾ ਗਿਆ ।

ਹਰਜੀਤ ਸਿੰਘ ਦੰਦੀਵਾਲ ਜਿਲ੍ਹਾ  ਪ੍ਰਧਾਨ ਯੂਥ ਵਿੰਗ ਅਤੇ ਸ਼ਿੰਗਾਰਾ ਖਾਨ ਜਵਾਹਰਕੇ  ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਅੰਤਰਾਸ਼ਟਰੀ ਪੱਧਰ ਤੇ ਘੱਟ ਹੋਣ ਦੇ ਬਾਵਜੂਦ ਕੰਪਨੀਆਂ ਨੂੰ ਮੋਦੀ ਨੇ ਤੇਲ ਕੀਮਤਾਂ ਰੋਜ਼ਾਨਾ ਵਧਾਕੇ ਆਮ ਲੋਕਾਂ ਦੀ ਜੇਬ ਤੇ ਡਾਕਾ ਮਾਰਨ ਦੀ ਖੁੱਲ੍ਹ  ਦੇ ਰੱਖੀ ਹੈ। ਏਸੇ ਤਰ੍ਹਾਂ  ਰਸੋਈ ਗੈਸ ਤੇ ਦਾਲਾਂ ਤੇਲ ਤੇ ਰਸੋਈ ਚ ਰੋਜ਼ਾਨਾ ਵਰਤੋਂ ਚ ਆਉਣ ਵਾਲੀ ਹਰ ਚੀਜ਼ ਦਿਨੋ ਦਿਨ ਲੋਕਾਂ ਦੀ ਜੇਬ ਦੇ ਖਰਚੇ ਤੋਂ ਬਾਹਰ ਹੋ ਰਹੀ ਹੈ ।  ਰੇਅ ,ਸਪਰੇਅ ਦੀਆਂ ਵੱਧ ਰਹੀਆਂ  ਕੀਮਤਾਂ ਨੇ ਕਿਸਾਨਾਂ ਦਾ ਲੱੱਕ ਤੋੜ ਦਿੱਤਾ ਹੈ  ।  ਮੋਦੀ ਦਾ ਪੁਤਲਾ ਬਜ਼ਾਰ ਵਿੱਚੋਂ ਦੀ ਅਰਥੀ ਦੇ ਰੂਪ ਵਿੱਚ ਚੁੱਕ ਕੇ    ਬੱਸ ਅੱਡੇ ਕੋਲ ਫੂਕਿਆ ਗਿਆ ।

ਯੂਥ ਵਰਕਰਾਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਮਹਿੰਗਾਈ ਤੇ ਕੰਟਰੋਲ ਕਰਕੇ   ਆਮ ਲੋਕਾਂ ਨੂੰ ਰਾਹਤ ਦੇਣ ।ਕੋਵਿਡ ਕਰਕੇ ਆਮ ਲੋਕ ਤਾਂ ਆਰਥਿਕ ਤੌਰ ਤੇ ਪਹਿਲਾਂ ਹੀ ਕੰਗਾਲ ਹੋ ਚੁੱਕੇ ਹਨ ।  ਇਸ ਮੋਕੇ ਤੇ  ਚਰਨਜੀਤ ਸਿੰਘ ਅੱਕਾਂਵਾਲੀ, ਗੁਰਪ੍ਰੀਤ ਸਿੰਘ ਭੁੱਚਰ,  ,ਗੁਰਪ੍ਰੀਤ ਸਿੰਘ ਬਨਾਂਵਾਲੀ,ਅਸ਼ੋਕ ਬਰੇਟਾ, ਚਰਨਜੀਤ ਕਿਸ਼ਨਗੜ, ਕਾਕੂ ਬਰੇਟਾ, ਸੁਖਵਿੰਦਰ ਖੋਖਰ,  ਵੀਨਾ ਅੱਗਰਵਾਲ,ਪਰਮਜੀਤ ਕੌਰ, ਹਰਦੇਵ ਉੱਲਕ, ਐਡਵੋਕੇਟ  ਕਮਲ ਗੋਇਲ ,  ਸਰਬਜੀਤ ਜਵਾਹਰਕੇ, ਐਡਵੋਕੇਟ ਰਣਦੀਪ ਸਰਮਾਂ  ,ਸ਼ਿੰਦਾ ਭੀਖੀ , ਸਿਕੰਦਰ ਭੀਖੀ, ਜਸਪ੍ਰੀਤ ਜਟਾਣਾ ਕਲਾ, ਮੇਜਰ ਭਲਾਈਕੇ, ਸੁਮਨਦੀਪ ਨੰਗਲ ਕਲਾਂ, ਕੁਲਵੀਰ ਉੱਲਕ, , ਨਾਜਰ ਘੱਦੂਵਾਲਾ, ਟੀਟੁ ਮਾਨਸਾ ਰਮਨਦੀਪ ਜਵਾਹਰਕੇ,ਰੇਸ਼ਮ ਰੱਲਾ, ਸਤੀਸ ਕੁਮਾਰ ਬੁਢਲਾਡਾ  ਅਤੇ ਮੱਖਣ ਮਾਖਾ,  ਅਰੁਣ ਕੁਮਾਰ ਸੁਰਿੰਦਰ ਗੱਜੂ  ਕੁਲਵੰਤ ਸੰਘਾ ,ਅਮਰਜੀਤ ਸਿੰਘ ,ਰੋਬਿਨ ਦੰਦੀਵਾਲ ,ਮੱਖਣ ਕੋਟਲੀ ਨਸ਼ਪਿੰਦਰ ਨੈਨਸੀ ਮਿੰਟੂ ਮਾਨਸਾ ਹਾਜ਼ਰ ਸਨ ।

LEAVE A REPLY

Please enter your comment!
Please enter your name here