ਆਪ ਮਾਸਕ ਤਿਆਰ ਕਰਕੇ ਰਾਹਗਿਰਾਂ ਨੂੰ ਮੁਫਤ ਵੰਡ ਰਹੀ ਹੈ ਬੀਨੂੰ ਸਿੰਗਲਾ

0
78

ਬੁਢਲਾਡਾ 3 ਜੂਨ (ਸਾਰਾ ਯਹਾ / ਅਮਨ ਮਹਿਤਾ) ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਮਾਸਕ ਹੀ ਇੱਕ ਅਜਿਹਾ ਸਾਧਨ ਹੈ, ਜੋ ਇਸ ਵਾਇਰਸ ਨੂੰ ਰੋਕਣ ਲਈ ਠੱਲ੍ਹ ਪਾਈ ਜਾ ਸਕਦੀ ਹੈ। ਇਸ ਤਰ੍ਹਾਂ ਦਾ ਹੀ ਪੰਜਾਬ ਸਰਕਾਰ ਵੱਲੋਂ ਧਾਰਮਿਕ-ਸਮਾਜਿਕ ਅਤੇ ਯੂਥ ਕੱਲਬਾਂ, ਪੰਚਾਇਤਾਂ ਨੂੰ ਲੋੜਵੰਦਾਂ ਤੱਕ ਮਾਸਕ ਪਹੁੰਚਾਉਣ ਲਈ ਦਿੱਤੇ ਸੰਦੇਸ਼ ਤੋਂ ਪ੍ਰਭਾਵਿਤ ਹੋ ਕੇ ਬੁਢਲਾਡਾ ਸ਼ਹਿਰ ਦੀ ਬੇਟੀ ਬੀਨੂੰ ਸਿੰਗਲਾ ਬੇਟੀ ਰਾਜੇਸ਼ ਕੁਮਾਰ ਪੰਪ ਵਾਲੇ ਨੇ ਆਪਣੇ ਘਰ ਵਿੱਚ ਤਿਆਰ ਕੀਤੇ ਮਾਸਕ ਏ.ਐੱਸ.ਆਈ ਯਾਦਵਿੰਦਰ ਸਿੰਘ ਦੇ ਹੱਥੀਂ ਆਉਂਦੇ-ਜਾਂਦੇ ਲੋਕਾਂ ਨੂੰ ਮਾਸਕ ਵੰਡਦਿਆਂ ਹੋਇਆਂ ਪ੍ਰੇਰਿਤ ਕੀਤਾ ਕਿ ਇਸ ਨੂੰ ਆਪਣੀ ਜਿੰਦਗੀ ਦਾ ਇੱਕ ਹਿੱਸਾ ਬਣਾ ਲੈਣਾ ਜਦ ਤੱਕ ਕੋਰੋਨਾ ਵਾਇਰਸ ਦਾ ਖਾਤਮਾ ਨਹੀਂ ਹੋ ਜਾਂਦਾ। ਏ.ਐੱਸ.ਆਈ ਯਾਦਵਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਲੋਕ ਪੱਖੀ ਕੰਮ ਆਪਾਂ ਸਾਰਿਆਂ ਨੂੰ ਰਲ-ਮਿਲ ਕੇ ਕਰਨੇ ਚਾਹੀਦੇ ਹਨ ਤਾਂ ਕਿ ਹਰ ਇੱਕ ਦੇ ਪਰਿਵਾਰ ਮੈਂਬਰ ਤੱਕ ਮਾਸਕ ਪਹੁੰਚ ਸਕੇ ਕਿਉਂਕਿ ਕੋਰੋਨਾ ਵਾਇਰਸ ਦੇ ਖਾਤਮੇ ਲਈ ਕੋਈ ਵੀ ਦਵਾਈ ਤਿਆਰ ਨਾ ਹੋਣ ਕਾਰਨ ਮਾਸਕ ਹੀ ਇੱਕ ਦਵਾਈ ਵਰਗਾ ਸਾਧਨ ਹੈ ਜੋ ਕੋਰੋਨਾ ਵਾਇਰਸ ਦੇ ਸ਼ੁਕਰਾਣੂਆਂ ਨੂੰ ਅੱਗੇ ਫੈਲਣ ਤੋਂ ਰੋਕ ਸਕਦਾ ਹੈ। ਇਸ ਮੌਕੇ ਰਾਜੇਸ਼ ਕੁਮਾਰ, ਦੀਪਕ ਸਿੰਗਲਾ, ਐਡਵੋਕੇਟ ਅਰੁਣ ਕੁਮਾਰ ਵੀ ਮੌਜੂਦ ਸਨ। 

NO COMMENTS