*ਆਪ’ ਈਸਟ ਇੰਡੀਆ ਕੰਪਨੀ ਵਾਂਗ ਵਿਵਹਾਰ ਕਰ ਰਹੀ ਹੈ: ਵੜਿੰਗ*

0
18

ਚੰਡੀਗੜ੍ਹ, 23 ਦਸੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਕਾਂਗਰਸ ਨੇ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਪੰਜਾਬ ਵਿਚ ਦੋ ਅਹਿਮ ਅਹੁਦਿਆਂ ‘ਤੇ ਦੋ ਬਾਹਰੀ ਵਿਅਕਤੀਆਂ ਦੀ ਨਿਯੁਕਤੀ ਨੂੰ ਲੈ ਕੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ ਹਮਲਾ ਬੋਲਿਆ ਹੈ।ਇਸ ਲੜੀ ਤਹਿਤ, ਸੱਤਿਆ ਗੋਪਾਲ ਅਤੇ ਰਾਕੇਸ਼ ਗੋਇਲ ਦੀ ਰੇਰਾ ‘ਚ ਨਿਯੁਕਤੀਆਂ ‘ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਿੱਥੇ ਆਮ ਆਦਮੀ ਪਾਰਟੀ ਈਸਟ ਇੰਡੀਆ ਕੰਪਨੀ ਵਾਂਗ ਕੰਮ ਕਰ ਰਹੀ ਹੈ, ਉਥੇ ਇਸਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਨਾਲ ਬਸਤੀਵਾਦੀ ਕਾਲੋਨੀ ਵਾਂਗ ਸਲੂਕ ਕਰ ਰਹੇ ਹਨ ਤੇ ਆਪਣੇ ਵਿਸ਼ੇਸ਼ ਗੈਰ-ਪੰਜਾਬੀਆਂ ਨੂੰ ਸੂਬੇ ਵਿਚ ਵਸਾਇਆ ਜਾ ਰਿਹਾ ਹੈ।ਉਨ੍ਹਾਂ ਹੈਰਾਨੀ ਜਤਾਈ ਕਿ ‘ਆਪ’ ਸਰਕਾਰ ਵਿਚ ਅਹਿਮ ਅਹੁਦਿਆਂ ਲਈ ਕੋਈ ਯੋਗ ਪੰਜਾਬੀ ਕਿਉਂ ਨਹੀਂ ਲੱਭ ਸਕਿਆ। ਉਨ੍ਹਾਂ ਕਿਹਾ ਕਿ ਪਹਿਲਾਂ ‘ਆਪ’ ਨੇ ਰਾਜ ਸਭਾ ਸੀਟਾਂ ਲਈ ਜ਼ਿਆਦਾਤਰ ਗੈਰ-ਪੰਜਾਬੀਆਂ ਅਤੇ ਗੈਰ-ਸਿਆਸਤਦਾਨਾਂ ਨੂੰ ਨਾਮਜ਼ਦ ਕੀਤਾ ਸੀ ਅਤੇ ਹੁਣ ਇਸਨੇ ਸੂਬੇ ਦੇ ਪ੍ਰਸ਼ਾਸਨ ਵਿਚ ਬਾਹਰੀ ਲੋਕਾਂ ਦੀ ਘੁਸਪੈਠ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ।ਵੜਿੰਗ ਨੇ ਕੇਜਰੀਵਾਲ ਨੂੰ ਪੁੱਛਿਆ ਕਿ ਤੁਹਾਨੂੰ ਰੇਰਾ ‘ਚ ਚੇਅਰਮੈਨ ਜਾਂ ਮੈਂਬਰਾਂ ਦੇ ਅਹੁਦਿਆਂ ਲਈ ਕੋਈ ਪੰਜਾਬੀ ਕਿਉਂ ਨਹੀਂ ਮਿਲਿਆ, ਜਿਸ ਕਾਰਨ ਤੁਹਾਨੂੰ ਬਾਹਰੋਂ ਲੋਕ ਲਿਆਉਣੇ ਪਏ। ਉਨ੍ਹਾਂ ‘ਆਪ’ ਦੇ ਪੰਜਾਬ ਵਿੱਚ ਉੱਘੇ ਅਤੇ ਕਾਬਲ ਲੋਕਾਂ ਲਈ ਅਫ਼ਸੋਸ ਪ੍ਰਗਟ ਕੀਤਾ, ਜਿਨ੍ਹਾਂ ਨੂੰ ਨਾ ਸਿਰਫ਼ ਨਜ਼ਰਅੰਦਾਜ਼ ਕੀਤਾ ਗਿਆ, ਸਗੋਂ ਪ੍ਰਤਾੜਿਤ ਵੀ ਕੀਤਾ ਗਿਆ।ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਸਾਰੇ ਪੰਜਾਬੀਆਂ ਦੀ ਯੋਗਤਾ ਦੇ ਵਿਰੁੱਧ ਸਖ਼ਤ ਫੈਸਲਾ ਹੈ, ਜਿਨ੍ਹਾਂ ਨੇ ਪੰਜਾਬ ਵਿੱਚ ‘ਆਪ’ ਦੀ ਸਰਕਾਰ ਲਿਆਉਣ ਲਈ ਸਖ਼ਤ ਮਿਹਨਤ ਕੀਤੀ ਸੀ, ਪਰ ਉਨ੍ਹਾਂ ਦੀ ਮਿਹਨਤ ਦਾ ਫਲ ਮਿਲਣ ਵੇਲੇ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ।  ਜਿਨ੍ਹਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਨੂੰ ਸਮਰਥਨ ਦੇ ਕੇ ਕੀਤੀ ਗਈ ਗਲਤੀ ਨੂੰ ਸੁਧਾਰਨ ਵਿੱਚ ਵਾਸਤੇ ਜਿਆਦਾ ਦੇਰ ਨਹੀਂ ਹੋਈ।

LEAVE A REPLY

Please enter your comment!
Please enter your name here