ਮਾਨਸਾ 14 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)ਆਈ ਐਮ ਏ ਮਾਨਸਾ ਵਲੋ ਬੁਲਾਈ ਗਈ ਇੱਕ ਹੰਗਾਮੀ ਮੀਟਿੰਗ ਵਿੱਚ ਕੋਲਕਾਤਾ ਵਿਖੇ ਇੱਕ ਮੈਡੀਕਲ ਕਾਲਜ ਵਿੱਚ,ਦੂਜੇ ਸਾਲ ਦੀ ਵਿਦਿਆਰਥਣ ਨਾਲ ਬਲਾਤਕਾਰ ਅਤੇ ਬਾਅਦ ਵਿੱਚ ਬੇ ਰਹਿਮੀ ਨਾਲ ਕੀਤੇ ਗਏ ਕਤਲ ਦੀ ਘੋਰ ਨਿੰਦਾ ਕੀਤੀ ਗਈ॥
ਇਸ ਮੌਕੇ ਬੋਲਦਿਆ ਸੰਸਥਾ ਦੇ ਪ੍ਧਾਨ ਡਾ ਜਨਕ ਰਾਜ ਸਿੰਗਲਾ,ਜਨਰਲ ਸਕੱਤਰ ਡਾ ਸ਼ੇਰ ਜੰਗ ਸਿੰਘ ਸਿੱਧੂ ਅਤੇ ਵਿੱਤ ਸਕੱਤਰ ਡਾ ਸੁਰੇਸ਼
ਸਿੰਗਲਾ ਨੇ ਕਿਹਾ ਕਿ ਜੇ ਇਹ ਪੜੀਆ ਲਿਖੀਆ ਕੁਆਲੀਫਾਈਡ ਕੁੜੀਆ,ਆਪਣੇ ਹੀ ਕਾਲਜ ਵਿੱਚ,ਡਿਊਟੀ ਦੌਰਾਨ ਸੁਰੱਖਿਅਤ ਨਹੀ,ਤਾ ਇਹ ਦੇਸ਼ ਲਈ ਬਹੁਤ ਹੀ ਸ਼ਰਮ
ਵਾਲੀ ਗੱਲ ਹੈ॥ਅਜਿਹੀਆ ਬੱਚੀਆ ਦੇਸ਼ ਲਈ ਗਹਿਣਿਆ ਵਾਗ ਹਨ,ਦੇਸ਼ ਦੀ ਇੱਜਤ ਹਨ ਅਤੇ ਦੇਸ਼ ਦਾ ਭਵਿੱਖ ਹਨ॥ ਇਸ ਘਟਨਾ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ,ਉਹ ਘੱਟ ਹੈ॥ਉਹਨਾ ਕਿਹਾ ਕਿ ਦੇਸ਼ ਦੀਆ ਸਾਰੀਆ ਸਮਾਜਿਕ ,ਧਾਰਮਿਕ, ਰਾਜਨੀਤਿਕ ਸੰਸਥਾਵਾ ਨੂੰ ਵੀ ਇਸ ਘਟਨਾ ਦੀ ਨਿੰਦਾ ਕਰਕੇ ਸਰਕਾਰਾ ਨੂੰ ਸਖਤ ਐਕਸ਼ਨ ਲੈਣ ਲਈ ਮਜਬੂਰ ਕਰਨਾ ਚਾਹੀਦਾ ਹੈ ਅਤੇ ਡਾਕਟਰਾ ਲਈ ਕੰਮ ਕਰਨ ਲਈ ਸੇਫ ਮਾਹੌਲ ਵਾਸਤੇ ਕਦਮ ਚੁੱਕਨੇ ਚਾਹੀਦੇ ਹਨ॥ਉਹਨਾ ਇਸ ਮੌਕੇ ਹਸਪਤਾਲ ਪਰਸ਼ਾਸਨ ਅਤੇ ਸਰਕਾਰ ਨੂੰ ਵੀ ਲਾਹਨਤਾ ਪਾਈਆ,ਜੋ ਕਿ ਪਹਿਲਾ ਆਪਣੀ ਡਿਊਟੀ ਵਿੱਚ ਫੇਲ ਹੋਏ ਅਤੇ ਬਾਅਦ ਵਿੱਚ ਵੀ ਪਰਦਾ ਪਾਉਣ ਦੀ ਕੋਸ਼ਿਸ ਕਰਦੇ ਰਹੇ॥ਉਹ ਤਾਂ ਧੰਨਵਾਦ ਉਥੋਂ ਦੇ ਅਤੇ ਦੇਸ਼ ਦੇ ਡਾਕਟਰ ਐਸੋਸੀਏਸ਼ਨਾ ਦਾ ਜਿੰਨਾ ਨੇ ਰੋਸ਼ ਪ੍ਰਦਰਸ਼ਨ ਕੀਤੇ ਅਤੇ ਧੰਨਵਾਦ ਮਾਨਯੋਗ ਹਾਈਕੋਰਟ ਦਾ ਜਿੰਨਾ ਨੇ ਐਫ ਆਈ ਆਰ ਕਰਵਾ ਕੇ ਕੇਸ ਨੂੰ ਸੀ ਬੀ ਆਈ ਹਵਾਲੇ ਕੀਤਾ ।
ਇਸ ਮੌਕੇ ਹਾਜ਼ਰ ਡਾਕਟਰ ਪਰਸ਼ੋਤਮ ਗੋਇਲ, ਡਾਕਟਰ ਨਰੇਸ਼ ਬੰਸਲ, ਡਾਕਟਰ ਸੁਬੋਧ ਗੁਪਤਾ, ਡਾਕਟਰ ਅਸ਼ੋਕ ਕਾਂਸਲ, ਡਾਕਟਰ ਰਕੇਸ਼ ਗਰਗ, ਡਾਕਟਰ ਡੁਮੇਲੀ, ਡਾਕਟਰ ਬਰਾੜ, ਡਾਕਟਰ ਮਨੋਜ ਗੋਇਲ, ਡਾਕਟਰ ਗੁਰਜੀਵਨ, ਡਾਕਟਰ ਅਨਿਲ ਮੋਗਾ, ਡਾਕਟਰ ਹਰਪਾਲ, ਡਾਕਟਰ ਵਿਸ਼ਾਲ, ਡਾਕਟਰ ਰਾਜਜਿੰਦਲ, ਡਾਕਟਰ ਤਰਲੋਕ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਜਿਸ ਲਈ ਭਾਵੇਂ ਸਰਕਾਰਾ ਆਪਣੇ ਕਾਨੂੰਨ ਬਦਲਣ, ਚਾਹੇ ਮਾਨਯੋਗ ਅਦਾਲਤ ਆਪਣੇ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਨ ਤੇ ਭਾਵੇਂ ਮਨੁੱਖੀ ਅਧਿਕਾਰੀਆਂ ਵਾਲੇ ਵੀ ਥੋੜੀ ਢਿੱਲ ਦੇਣ ਤਾਂ ਜੋ ਕਿ ਕੋਈ ਅੱਗੇ ਤੋਂ ਇਸ ਤਰ੍ਹਾਂ ਦਾ ਘਿਨਾਉਣਾ ਅਪਰਾਧ ਕਰਨ ਦੀ ਸੋਚ ਵੀ ਨਾ ਸਕੇ।