*ਆਪਣੇ ਹਲਕੇ ਦੀ ਨੁਹਾਰ ਬਦਲਣਾ ਮੇਰਾ ਸੁਪਨਾ- ਵਿਜੈ ਸਿੰਗਲਾ*

0
210

ਮਾਨਸਾ, 30 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਹਲਕੇ ਦੇ ਐੱਮ ਐੱਲ ਏ ਡਾ ਵਿਜੈ ਸਿੰਗਲਾ ਦੁਆਰਾ ਹਲਕੇ ਦੇ ਸਰਬ ਪੱਖੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਵੱਖ ਵੱਖ ਸੜਕਾਂ ਦਾ ਕੰਮ ਮੁਕੰਮਲ ਹੋਣ ਤੇ ਉਹਨਾਂ ਦਾ ਉਦਘਾਟਨ ਕੀਤਾ ਗਿਆ। ਜਿਸ ਵਿੱਚ  ਕੋਟ ਲੱਲੂ ਤੋਂ ਮਾਨਸਾ, ਮਲਕਪੁਰ ਖਿਆਲਾ ਤੋਂ ਭੂਪਾਲ , ਮੇਨ ਰੋਡ ਤੋਂ ਭਾਈ ਦੇਸਾ ਦੀ ਫਿਰਨੀ ਅਤੇ ਪਿੰਡ ਅਕਲੀਆ ਦੀ ਫਿਰਨੀ ਜੋ ਕਿ ਬਹੁਤ ਹੀ ਮਾੜੀ ਹਾਲਤ ਵਿੱਚ ਸਨ। ਇਹਨਾਂ ਸੜਕਾਂ ਦਾ ਕੰਮ ਵਿੱਚ ਹਲਕਾ ਵਿਧਾਇਕ ਨੇ ਖ਼ੁਦ ਦਿਲਚਸਪੀ ਦਿਖਾ ਕੇ ਟੈਂਡਰ ਅਨੁਸਾਰ ਸਮੇਂ ਤੋਂ ਪਹਿਲਾ ਹੀ ਪੂਰਾ ਕਰਵਾ ਦਿੱਤਾ। ਪਿੰਡਾਂ ਦੇ ਲੋਕਾਂ ਵੱਲੋਂ ਐੱਮ ਐੱਲ ਏ ਡਾ ਵਿਜੈ ਸਿੰਗਲਾ ਦੀ ਸਰਾਹਣਾ ਕਰਦੇ ਹੋਏ ਕਿਹਾ ਕਿ ਜਿਸ ਕੰਮ ਦੀ ਪਿਛਲੀਆਂ ਸਰਕਾਰਾਂ ਨੇ ਕਦੇ ਸਾਰ ਤੱਕ ਨਹੀਂ ਲਈ ਸੀ ਅੱਜ ਉਹ ਕੰਮ ਐੱਮ ਐੱਲ ਏ ਸਾਬ ਕਰਵਾ ਰਹੇ ਹਨ। ਸਭ ਤੋਂ ਵੱਧ ਖੁਸ਼ੀ ਪਿੰਡ ਅਕਲੀਆ ਦੇ ਵਾਸੀਆਂ ਨੂੰ ਹੋਈ ਕਿਉਂਕਿ ਸਾਰੇ ਹੀ ਪਿੰਡ ਦੀ ਫਿਰਨੀ ਦਾ ਬਹੁਤ ਬੁਰਾ ਹਾਲ ਸੀ ਹਰ ਜਗ੍ਹਾ ਤੇ ਪਾਣੀ ਹੀ ਪਾਣੀ ਦੇਖਣ ਨੂੰ ਮਿਲਦਾ ਸੀ। ਪਿੰਡ ਵਾਸੀਆਂ ਮੁਤਾਬਿਕ ਸੜਕ ਬਣਨ ਨਾਲ ਬੱਚਿਆਂ ਨੂੰ ਸਕੂਲ ਆਉਣਾ ਜਾਣਾ ਸੋਖਾਲਾ ਹੋ ਗਿਆ ਨਹੀਂ ਬੱਚੇ ਪਿਛਲੇ ਲੰਮੇ ਸਮੇਂ ਤੋਂ ਲਗਤਾਰ ਪਾਣੀ ਵਿੱਚਦੀ ਹੀ ਸਕੂਲ ਨੂੰ ਜਾਂਦੇ ਸਨ। ਡਾ ਵਿਜੈ ਸਿੰਗਲਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਜੋ ਰਹਿੰਦੀਆਂ ਸੜਕਾਂ ਹਨ ਉਹਨਾਂ ਨੂੰ ਵੀ ਜਲਦ ਬਣਾ ਦਿੱਤਾ ਜਾਵੇਗਾ ਅਤੇ ਆਪਣੇ ਹਲਕੇ ਦੀ ਨੁਹਾਰ ਬਦਲਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਅੱਜ ਉਹਨਾਂ ਨਾਲ ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਹਰਜੀਤ ਸਿੰਘ ਦੰਦੀਵਾਲ, ਮੰਡੀ ਬੋਰਡ ਦੇ ਐਕਸਨ , SDO, ਸਮੂਹ ਵਲੰਟੀਅਰ ਅਤੇ ਪਿੰਡ ਵਾਸੀ ਮੌਜੂਦ ਸਨ।

LEAVE A REPLY

Please enter your comment!
Please enter your name here