*“ਆਪਣੇ ਬੱਚੇ ਨੂੰ ਬਿਮਾਰੀਆਂ ਤੋਂ ਬਚਾਵਾਂਗੇ, ਸਾਰੇ ਕੰਮ ਛੱਡ ਪਹਿਲਾਂ ਟੀਕੇ ਲਗਵਾਵਾਂਗੇ” ਸਲੋਗਨ ਤਹਿਤ ਕੀਤਾ ਜਾਗਰੂਕ*

0
51

    ਮਾਨਸਾ, 13 ਸਤੰਬਰ  (ਸਾਰਾ ਯਹਾਂ/ਚਾਨਣਦੀਪ ਔਲਖ )

ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਿਸ਼ਨ ਇੰਦਰਧਨੁੱਸ਼ ਦਾ ਪਹਿਲਾ ਰਾਊਂਡ 11 ਸਤੰੰਬਰ ਤੋਂ ਸ਼ੁਰੂ ਹੋ ਕੇ 16 ਸਤੰਬਰ ਤੱਕ ਚਲਣਾ ਹੈ। ਇਸ ਰਾਊਂਡ ਤਹਿਤ ਮਾਨਸਾ ਜ਼ਿਲ੍ਹੇ ਵਿੱਚ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ ਵੱਖ ਥਾਵਾਂ ਤੇ ਟੀਕਾਕਰਨ ਕੈਂਪਾਂ ਦਾ ਅਯੋਜਨ ਕੀਤਾ ਜਾ ਰਿਹਾ ਹੈ। ਡਾ. ਅਰਸ਼ਦੀਪ ਸਿੰਘ ਜ਼ਿਲ੍ਹਾ ਟੀਕਾਕਰਨ ਅਫ਼ਸਰ ਮਾਨਸਾ ਨੇ ਦੱਸਿਆ ਕਿ ਮਿਸ਼ਨ ਇੰਦਰ ਧਨੁਸ਼ 5.0 ਸਿਹਤ ਵਿਭਾਗ ਦਾ ਇਹ ਵਿਸ਼ੇਸ਼ ਉਪਰਾਲਾ ਹੈ ਜਿਸ ਰਾਹੀਂ ਕਿਸੇ ਵੀ ਕਾਰਨ ਜਾਂ ਕੋਰੋਨਾ ਮਾਹਾਂਮਾਰੀ ਦੇ ਸਮੇਂ ਦੌਰਾਨ ਕੋਈ ਬੱਚਾ ਜਾਂ ਗਰਭਵਤੀ ਮਾਂ ਕਿਸੇ ਵੀ ਤਰ੍ਹਾਂ ਦੀ ਵੈਕਸਿਨ ਲੈਣ ਤੋਂ ਬਾਝੇ ਰਹਿ ਗਏ ਹੋਣ ਤਾਂ ਉਹ ਇਸ ਮਿਸ਼ਨ ਦਾ ਲਾਹਾ ਲੈ ਸਕਦੇ ਹਨ। 
      ਅੱਜ ਬਲਾਕ ਖਿਆਲਾ ਕਲਾਂ ਤਹਿਤ ਡਾ. ਹਰਦੀਪ ਸ਼ਰਮਾ ਐਸ. ਐਮ. ਓ. ਦੀ ਅਗਵਾਈ ਵਿੱਚ ਵੱਖ ਵੱਖ ਸਿਹਤ ਕੇਂਦਰਾਂ, ਆਂਗਣਵਾੜੀ ਸੈਂਟਰਾਂ ਆਦਿ ਤੇ ਸਿਹਤ ਕਰਮਚਾਰੀਆਂ ਵੱਲੋਂ ਟੀਕਾਕਰਨ ਕੈਂਪ ਦੌਰਾਨ ਟੀਕਾਕਰਨ ਤੋਂ ਬਾਂਝੇ ਰਹਿ ਚੁੱਕੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਗਿਆ। ਪਿੰਡ ਹੀਰੇਵਾਲਾ ਵਿਖੇ ਟੀਕਾਕਰਨ ਕੈਂਪ ਦੌਰਾਨ ਜਾਣਕਾਰੀ ਦਿੰਦਿਆਂ ਸਿਹਤ ਕਰਮਚਾਰੀ ਚਾਨਣ ਦੀਪ ਸਿੰਘ ਨੇ ਦੱਸਿਆ ਕਿ ਸਿਹਤ ਕਰਮਚਾਰੀ ਮਿਸ਼ਨ ਇੰਦਰਧਨੁਸ਼ 5.0 ਅਧੀਨ “ਆਪਣੇ ਬੱਚੇ ਨੂੰ ਬਿਮਾਰੀਆਂ ਤੋਂ ਬਚਾਵਾਂਗੇ, ਸਾਰੇ ਕੰਮ ਛੱਡ ਪਹਿਲਾਂ ਟੀਕੇ ਲਗਵਾਵਾਂਗੇ” ਸਲੋਗਨ ਤਹਿਤ ਲੋਕਾਂ ਨੂੰ ਸੰਪੂਰਨ ਟੀਕਾਕਰਨ ਲਈ ਜਾਗਰੂਕ ਕਰ ਰਹੇ ਹਨ। ਜਿਸ ਵਿੱਚ ਆਸ਼ਾ ਵਰਕਰਾਂ ਵੱਲੋਂ ਵਿਸ਼ੇਸ਼ ਸਰਵੇ ਕਰ ਕੇ ਟੀਕਾਕਰਨ ਤੋਂ ਬਾਂਝੇ ਰਹਿ ਚੁੱਕੇ ਬੱਚਿਆਂ ਅਤੇ ਗਰਭਵਤੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਦਾ ਟੀਕਾਕਰਨ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਰਮਨਦੀਪ ਕੌਰ ਸੀ ਐੱਚ ਓ, ਰਮਨਦੀਪ ਕੌਰ ਏ ਐਨ ਐਮ, ਬਲਜੀਤ ਕੌਰ ਆਸ਼ਾ ਫੈਸੀਲੇਟਰ, ਆਸ਼ਾ ਵਰਕਰ ਅਮਰਜੀਤ ਕੌਰ, ਬਲਜੀਤ ਕੌਰ, ਆਂਗਨਵਾੜੀ ਵਰਕਰ ਜਸਵਿੰਦਰ ਕੌਰ, ਜਸਵੀਰ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here