*ਆਪਣੇ ਤੌਰ ਤੇ ਸਮਾਜ ਸੇਵਾ ਕਰ ਰਹੇ ਸਾਰੇ ਨੌਜਵਾਨਾਂ ਨੂੰ ਆਪਣਾ ਖਿਆਲ ਰੱਖਣਾ ਵੀ ਜ਼ਰੂਰੀ*

0
34

 ਮਾਨਸਾ19 ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ)  ਕੋਰੋਨਾ ਮਹਾਂਮਾਰੀ ਦੇ ਚਲਦੇ ਹੋਏ ਮਾਨਸਾ ਜ਼ਿਲ੍ਹੇ ਦੇ ਬਹੁਤ ਸਾਰੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਲਈ ਹਰ ਸਮੇਂ ਸਾਡੇ ਖ਼ੂਨਦਾਨੀ ਵੀਰ ਤਿਆਰ ਰਹਿੰਦੇ ਹਨ ਡਿੰਪਲ ਫਰਮਾਹੀ।  ਅਤੇ ਨੌਜਵਾਨ ਅੱਗੇ ਹੋ ਕੇ ਸੇਵਾ ਕਰ ਰਹੇ ਹਨ। ਇਸੇ ਲੜੀ ਤਹਿਤ ਕਾਂਗਰਸ ਪਾਰਟੀ ਦੇ ਨੌਜਵਾਨ ਨੇਤਾ ਵੀ ਇਸ ਮੁਹਿੰਮ ਵਿੱਚ  ਵਧ ਚਡ਼੍ਹ ਕੇ ਹਿੱਸਾ ਲੈ ਰਹੇ ਹਨ। ਉਹ ਪੋ ਜਟਟਵਿ ਮਰੀਜ਼ਾਂ ਦੇ ਘਰ ਘਰ ਜਾ ਕੇ ਦਵਾਈਆਂ ਫਰੂਟ ਅਤੇ ਹਰ ਤਰ੍ਹਾਂ ਦਾ ਸਹਿਯੋਗ ਕਰ ਰਹੇ ਹਨ। ਪਰ ਇੱਥੇ ਸੋਚਣ ਵਾਲੀ ਇਹ ਗੱਲ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ  ਇਸ ਤਰ੍ਹਾਂ ਪੋਜਟਵਿ ਮਰੀਜ਼ਾਂ ਦੀ ਸੇਵਾ ਕਰ ਰਹੇ ਇਨ੍ਹਾਂ ਆਗੂਆਂ ਦੀ ਜਾਨ ਵੀ ਖਤਰੇ ਵਿਚ ਪੈ ਰਹੀ ਹੈ। ਕਿਉਂਕਿ ਪੋਜਟਵਿ ਮਰੀਜ਼ ਨੂੰ ਮਿਲਣ ਨਾਲ ਜੇ ਇਹ ਖੁਦ ਪੌਜਟਿਵਹੋ ਗਏ ਤਾਂ ਬਹੁਤ ਨੁਕਸਾਨ ਵਾਲੀ ਗੱਲ ਹੋਵੇਗੀ  ।ਜਿੱਥੇ ਇਨ੍ਹਾਂ ਸਾਰੇ ਨੌਜਵਾਨ ਆਗੂਆਂ ਨੂੰ ਖ਼ੁਦ ਆਪਣੀ ਜਾਨ ਦੀ ਪਰਵਾਹ ਕਰਨੀ ਚਾਹੀਦੀ ਹੈ। ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਚਾਹੀਦਾ ਹੈ ਕਿ ਸਮਾਜ ਸੇਵਾ ਕਰ ਰਹੇ ਸਾਰੇ ਹੀ ਸੰਸਥਾਵਾਂ ਰਾਜਨੀਤਕ ਆਗੂਆਂ ਤੇ ਪਾਰਟੀਆਂ ਨੂੰ ਜਦੋਂ ਵੀ ਉਸ ਤਰ੍ਹਾਂ ਹੀ ਸੇਵਾ ਕਰਨ ਜਾਂਦੇ ਹਨ ਤਾਂ ਸਿਹਤ ਵਿਭਾਗ ਦਾ ਕਰਮਚਾਰੀ ਉਨ੍ਹਾਂ ਨਾਲ ਹੋਣਾ  ਜ਼ਰੂਰੀ ਹੈ ।ਅਤੇ ਹਰ ਤਰ੍ਹਾਂ  ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨਾ ਵੀ ਬਹੁਤ ਜ਼ਰੂਰੀ ਹੈ। ਕਿਉਂਕਿ ਆਪਣੇ ਆਪ ਸੇਵਾ ਵਿੱਚ ਲੱਗੇ ਹੋਏ ਨੌਜਵਾਨ ਕਦੇ ਆਪਣਾ ਖੁਦ ਦਾ ਅਤੇ ਪਰਿਵਾਰ ਦਾ ਨੁਕਸਾਨ ਨਾ ਕਰ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ ਇਸ  ਵਾਸੀ ਜ਼ਰੂਰ ਸੋਚਣਾ ਚਾਹੀਦਾ ਹੈ। ਸੇਵਾ ਕਰ ਰਹੇ ਸਾਰੇ ਹੀ ਲੋਕਾਂ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ ਅਤੇ ਸੇਵਾ ਵਿੱਚ ਲੱਗੇ ਲੋਕਾਂ ਨੂੰ ਖੁਦ ਆਪਣਾ ਧਿਆਨ ਰੱਖਦੇ ਹੋਏ ਵੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। 

LEAVE A REPLY

Please enter your comment!
Please enter your name here