ਮਾਨਸਾ 11 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ)ਸਿਵਲ ਹਸਪਤਾਲ ਮਾਨਸਾ ਦੇ ਵਿੱਚ ਰਾਮ ਸੇਵਾ ਦਲ ਵਲੋਂ ਦੁੱਧ ਦਲੀਏ ਦੀ ਪਿਛਲੇ 22 ਸਾਲਾ ਤੋ ਨਿਰੰਤਰ ਚੱਲ ਰਹੀ ਸੇਵਾ ਦੇ ਵਿੱਚ ਅੱਜ ਦੀ ਸੇਵਾ ਜੈ ਸ਼੍ਰੀ ਕ੍ਰਿਸ਼ਨਾ ਪਲਾਟੇਸ਼ਨ ਗਰੁੱਪ ਦੇ ਪ੍ਰਧਾਨ ਸ਼੍ਰੀ ਮਨੀਸ਼ ਚੌਧਰੀ ਜੀ ਨੇ ਆਪਣੇ ਵਿਆਹ ਦੀ ਵਰੇ ਗੰਢ ਤੇ ਕੀਤੀ । ਇਸ ਮੌਕੇ ਤੇ ਡਾਕਟਰ ਜਨਕ ਰਾਜ ਸਿੰਗਲਾ ਨੇ ਮਨੀਸ਼ ਚੌਧਰੀ ਅਤੇ ਉਹਨਾ ਦੀ ਧਰਮ ਪਤਨੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਖੁਸ਼ੀ ਜਾਂ ਗਮੀ ਵਿੱਚ ਵੱਧ ਤੋਂ ਵੱਧ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਰੁੱਖ ਲਾਣੇ ਚਾਹੀਦੇ ਹਨ ।ਸਾਰੇ ਸਮਾਜ ਦੀਆ ਇਹਨਾ ਛੋਟੀਆ ਛੋਟੀਆ ਕੋਸ਼ਿਸ਼ਾ ਨਾਲ ਅਸੀ ਸਮਾਜ ਅਤੇ ਵਾਤਾਵਰਣ ਵਿੱਚ ਦਿਖਣ ਯੋਗ ਤਬਦੀਲੀ ਲਿਆ ਸਕਦੇ ਹਾ ।ਉਹਨਾ ਨੇ ਇਸ ਮੌਕੇ ਹਾਜਰ ਰਾਮ ਸੇਵਾ ਦਲ ਦੇ ਹਰਦਿਆਲ ਸਿੰਘ ਰਿਟਾਇਰਡ ਏ ਐਸ ਆਈ ਨੂੰ ਲੰਬੇ ਸਮੇ ਤੋ ਕੀਤੀ ਜਾ ਰਹੀ ਲਗਾਤਾਰ ਵੱਡੀ ਸੇਵਾ ਲਈ ਵਧਾਈਆ ਵੀ ਦਿਤੀਆ ਅਤੇ ਤਹਿਦਿਲੋ ਧੰਨਵਾਦ ਵੀ ਕੀਤਾ ਅਤੇ ਸੰਸਥਾ ਲਈ ਆਪਣਾ ਆਭਾਰ ਵੀ ਪਰਗਟਾਇਆ॥ ਹਸਪਤਾਲ ਦੇ ਦੋਨੋਂ ਵਾਰਡਾਂ ਦੇ ਵਿੱਚ ਸੇਵਾ ਕਰਨ ਉਪਰੰਤ ਉਸ ਤੋਂ ਬਾਅਦ ਮਨੀਸ਼ ਚੌਧਰੀ ਨੇ ਜੈ ਸ਼੍ਰੀ ਕ੍ਰਿਸ਼ਨਾ ਗਰੁੱਪ ਦੇ ਨਾਲ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਨੂੰ ਸਮਰਪਿਤ ਵਾਟਰ ਵਰਕਸ ਜਵਾਰਹਕੇ ਵਿਖੇ ਪੌਦਾ ਰੋਪਣ ਕੀਤਾ।ਇਸ ਮੌਕੇ ਗਰੁੱਪ ਦੇ ਮੈਂਬਰਾ ਬਲਵੀਰ ਸਿੰਘ ਅਗਰੋਈਆ,ਹਰੀ ਓਮ, ਨੀਸ਼ਾ ਸਿੰਗਲਾ,ਮਨੋਜ ਸਿੰਗਲਾ, ਮਨੋਜ ,ਪੁਨੀਤ ਸਿੰਗਲਾ ,ਪ੍ਰੇਮ ਸਿੰਘਲਾ ਵਨੀਤ ਸਿੰਗਲਾ,ਰਮੇਸ਼ ਜੈਨ,ਅਜੈ ਸਿੰਗਲਾ, ਰਾਜੇਸ਼ ਕਾਕਾ ਜੀ ਅਤੇ ਸੁਖਪਾਲ ਨੇ ਵਾਤਾਵਰਣ ਦੀ ਸੰਭਾਲ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ॥ ਇਸ ਸਮੇ ਵਾਟਰਸ ਵਰਕਸ ਤੇ ਹਾਜਰ ਮੁਲਾਜਮ ਸੁੱਖਦੀਪ ਸਿੰਘ ਅਤੇ ਕਰਨੈਲ ਸਿੰਘ ਦਾ ਹਰ ਵਾਰ ਪੌਦੇ ਲਗਵਾਉਣ ਵਿੱਚ ਸਹਾਇਤਾ ਕਰਨ ਲਈ ਅਤੇ ਫਿਰ ਉਹਨਾ ਦੀ ਸਹੀ ਤਰੀਕੇ ਨਾਲ ਸਾਭ ਸੰਭਾਲ ਕਰਨ ਲਈ ਵੀ ਗਰੁੱਪ ਵਲੋ ਧੰਨਵਾਦ ਕੀਤਾ ਗਿਆ