-ਆਪਣੇ ਅਧੀਨ ਆਉਂਦੇ ਰਕਬੇ ਵਿਚੋਂ ਨਦੀਨਾਂ ਨੂੰ ਨਸ਼ਟ ਕਰਨ ਵਿਭਾਗ: ਵਧੀਕ ਡਿਪਟੀ ਕਮਿਸ਼ਨਰ

0
4

ਮਾਨਸਾ, 06 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਰਮੇ ਦੀ ਫਸਲ ਸਬੰਧੀ ਅਗੇਤੇ ਪ੍ਰਬੰਧਾਂ ਅਤੇ ਯੋਜਨਾਬੰਦੀ ਦੀ ਇੱਕ ਵਿਸ਼ੇਸ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜ) ਸੀ੍ਰ ਰਾਜਦੀਪ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਉਨ੍ਹਾਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਰਮੇ ਦੀ ਫਸਲ ਦੇ ਅਗੇਤੇ ਪ੍ਰਬੰਧਾਂ ਅਧੀਨ ਚਿੱਟੀ ਮੱਖੀ ਦੀ ਰੋਕਥਾਮ ਲਈ ਇਸ ਦੇ ਬਦਲਵੇ ਬੂਟੇ (ਨਦੀਨ) ਨੂੰ ਨਸ਼ਟ ਕਰਨ ਸਬੰਧੀ ਮਾਨਸਾ ਜਿਲ੍ਹੇ ਵਿੱਚ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੇ ਆਪਣੇ ਵਿਭਾਗ ਦੇ ਅਧੀਨ ਆਉਦੇ ਰਕਬੇ ਵਿੱਚ ਇਹਨਾਂ ਨਦੀਨਾਂ ਨੂੰ ਨਸਟ ਕਰਨ ਲਈ ਕਿਹਾ ਤਾਂ ਜੋ ਕਿ ਚਿੱਟੀ ਮੱਖੀ ਦੇ ਅੰਸ਼ ਇਨ੍ਹਾਂ ਬੂਟਿਆਂ ਤੇ ਨਾ ਪਲ ਸਕਣ।
ਉਨ੍ਹਾਂ ਖੇਤੀਬਾੜੀ ਅਧਿਕਾਰੀਆਂ ਨੂੰ ਨਰਮੇ ਦੀ ਫਸਲ ਹੇਠ ਇਸ ਸਾਲ ਰਕਬਾ ਵਧਾਉਣ ਲਈ ਉਪਰਾਲੇ ਕਰਨ ਲਈ ਕਿਹਾ ਅਤੇ ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਖੇਤਾਂ ਦੇ ਆਲੇ ਦੁਆਲੇ ਤੋ ਨਦੀਨ ਨਸ਼ਟ ਕਰਨ ਵਿੱਚ ਸਹਿਯੋਗ ਦੇਣ।
ਮੁੱਖ ਖੇਤੀਬਾੜੀ ਅਫਸਰ, ਮਾਨਸਾ ਡਾ: ਰਾਮ ਸਰੂਪ ਨੇ ਮੀਟਿੰਗ ਵਿੱਚ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਹਰ ਪਿੰਡ ਵਿੱਚ ਨਦੀਨ ਨਸ਼ਟ ਕਰਨ ਦੀ ਮੁਹਿੰਮ ਸਬੰਧੀ ਤਕਨੀਕੀ ਕੈਪ ਲਗਾਏ ਜਾਣਗੇ। ਇਹਨਾਂ ਕੈਪਾਂ ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੱਖ ਵੱਖ ਪਿੰਡਾਂ ਵਿੱਚ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਜਾਗਰੂਕ ਕਰਨਗੇ। ਜਿਨ੍ਹਾਂ ਬੂਟਿਆਂ ਤੇ ਹੁਣ ਚਿੱਟਾ ਮੱਛਰ ਪਲ ਰਿਹਾ ਹੈ ਜਿਵੇ ਕਿ ਪੁੱਠ ਕੰਡਾ, ਪੀਲੀ ਕੰਗੀ, ਗਾਜਰ ਘਾਹ, ਜੰਗਲੀ ਗੋਭੀ, ਲੇਹ, ਗਾਜਰ ਬੂੱਟੀ ਹਨ, ਇਹਨਾਂ ਬੂਟਿਆਂ ਨੂੰ ਸੜਕ ਦੇ ਕੰਡਿਆਂ, ਸਕੂਲਾਂ, ਵਾਟਰ ਵਰਕਸ, ਨਹਿਰਾਂ, ਕੱਸੀਆ, ਡਰੇਨਾਂ ਦੇ ਕੰਡ, ਨਿੱਜੀ ਖੇਤਾਂ ਦੇ ਕੰਡਿਆਂ, ਪਿੰਡਾਂ ਦੀਆਂ ਪਹੀਆ ਤੇ ਵਿਹਲੀਆਂ ਥਾਵਾਂ ਤੋਂ ਨਸ਼ਟ ਕਰਨਾ ਚਾਹੀਦਾ ਹੈ। ਇਸ ਦੌਰਾਨ ਵਿੱਚ  ਖੇਤੀਬਾੜੀ ਵਿਭਾਗ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

LEAVE A REPLY

Please enter your comment!
Please enter your name here