
ਬੋਹਾ/ਬੁਢਲਾਡਾ 17 ਮਈ (ਸਾਰਾ ਯਹਾਂ/ਅਮਨ ਮਹਿਤਾ): ਮਜ਼ਦ¨ਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਰੰਘਰੇਟਾ ਵਿਰਾਸਤ
ਮਿਸ਼ਨ ਵੱਲੋਂ ਸਹਿਰ ਦੀ ਅਨਾਜ ਮੰਡੀ ਵਿੱਚ ਸ਼ਾਤੀ ਪ¨ਰਵਕ ਧਰਨਾ ਦਿੱਤਾ ਗਿਆ। ਇਸ ਮੋਕੇ ਸੰਬੋਧਨ
ਕਰਦਿਆਂ ਮਿਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਅਟਵਾਲ ਅਤੇ ਸਤਪਾਲ ਸਿੰਘ ਜਿਲ੍ਹਾਂ ਕਨਵੀਨਰ ਨੇ ਕਿਹਾ ਕਿ ਇਸ
ਧਰਨੇ ਵਿੱਚ ਗੱਲਾ ਮਜਦ¨ਰ ਯ¨ਨੀਅਨ, ਮਜਦ¨ਰ ਮੁਕਤੀ ਮੋਰਚਾ ਅਤੇ ਭਰਾਤਰੀ ਜੱਥੇਬੰਦੀਆਂ ਵੱਲੋਂ
ਸਮ¨ਲੀਅਤ ਕੀਤੀ ਗਈ। ਉਨ੍ਹਾਂ ਕਿਹਾ ਕਿ ਆਪਣੀਆ ਮੰਗਾ ਨੂੰ ਮਨਵਾਉਣਾ ਹੱਕ ਹੈ ਕੋਈ ਭੀਖ ਨਹੀਂ।
ਉਨ੍ਹਾਂ ਕਿਹਾ ਕਿ ਝੋਨੇ ਦੀ ਲਵਾਈ ਅਤੇ ਮਜਦ¨ਰ ਦੀ ਮਜਦ¨ਰੀ ਨੂੰ ਵਧਾਉਣ ਲਈ ਪਿੰਡਾ ਅੰਦਰ ਮਤੇ ਪੈ ਰਹੇ
ਹਨ। ਜਿਸ ਦੇ ਹੱਲ ਲਈ ਸਰਕਾਰ ਵੱਲੋਂ ਇੱਕ ਸਾਂਝੀ ਕਮੇਟੀ ਬਣਾਉਣੀ ਚਾਹੀਦੀ ਹੈ ਜਿਸ ਵਿੱਚ ਮਜਦ¨ਰ, ਜਿਮੀਦਾਰ
ਆਦਿ ਹੋਣੇ ਚਾਹੀਦੇ ਹਨ। ਜਿਸ ਵਿੱਚ ਮਜਦ¨ਰਾ ਦੀ ਮਜਦ¨ਰੀ ਨੂੰ ਲੈ ਕੇ ਹੱਲ ਕਰਨਾ ਚਾਹੀਦਾ ਹੈ ਜਿਸ ਨਾਲ
ਭਾਈਚਾਰਕ ਸਾਂਝ ਬਣ ਸਕੇ। ਇਸ ਮੋਕੇ ਤਹਿਸੀਲਦਾਰ ਬੁਢਲਾਡਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਅਤੇ ਸਹਿਰ
ਅੰਦਰ ਰੋਸ ਮਾਰਚ ਵੀ ਕੱਢਿਆ ਗਿਆ। ਇਸ ਮੋਕੇ ਵੱਡੀ ਗਿਣਤੀ ਵਿੱਚ ਮਜਦ¨ਰ ਹਾਜ਼ਰ ਸਨ।
