ਮਾਨਸਾ, 17,ਮਾਰਚ (ਸਾਰਾ ਯਹਾਂ /ਜੋਨੀ ਜਿੰਦਲ) ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੇੈਸ ਨੋਟ
ਜਾਰੀ ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਪੀ.ਓਜ. (ਮੁਜਰਮ—ਇਸਤਿਹਾਰੀਆ) ਨੂੰ
ਗ੍ਰਿਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਇਸੇ ਮੁਹਿੰਮ ਦੀ ਲੜੀ ਵਿੱਚ ਮਾਨਸਾ ਪੁਲਿਸ ਵੱਲੋਂ
ਹੇਠ ਲਿਖੇ ਪੀ.ਓ./ਭਗੌੜੇ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ।
ਮੁਜਰਮ ਇਸ਼ਤਿਹਾਰੀ (ਭਗੌੜੀ ਦੋਸ਼ਣ) ਊਸ਼ਾ ਰਾਣੀ ਪਤਨੀ ਮਨੋਜ ਕੁਮਾਰ ਵਾਸੀ ਕੋਟ ਫੱਤਾ
(ਬਠਿੰਡਾ) ਹਾਲ ਬੁਢਲਾਡਾ ਜਿਸ ਵਿਰੁੱਧ ਮੁਕੱਦਮਾ ਨੰ:32 ਮਿਤੀ 10—05—2017 ਅ/ਧ 22/61/85
ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਬੁਢਲਾਡਾ ਦਰਜ਼ ਰਜਿਸਟਰ ਹੋਇਆ ਸੀ, ਪਰ ਇਹ ਮੁਲਜਿਮ
ਮਾਨਯੋਗ ਅਦਾਲਤ ਵਿੱਚੋਂ ਤਾਰੀਖ ਪੇਸ਼ੀ ਤੋਂ ਗੈਰ ਹਾਜਰ ਹੋਣ ਕਰਕੇ ਮਾਨਯੋਗ ਅਦਾਲਤ ਸ੍ਰੀ ਰਾਜੀਵ ਕੁਮਾਰ
ਬੇਰੀ, ਐਡੀਸ਼ਨਲ ਸੈਸ਼ਨਜ ਜੱਜ ਮਾਨਸਾ ਜੀ ਵੱਲੋਂ ਇਸਨੂੰ ਮਿਤੀ 11—02—2021 ਤੋਂ ਅ/ਧ 299 ਜਾਬਤਾ
ਫੌਜਦਾਰੀ ਤਹਿਤ ਭਗੌੜਾ ਕਰਾਰ ਦਿੱਤਾ ਗਿਆ ਸੀ। ਇਹ ਮੁਲਜਿਮ ਆਪਣਾ ਟਿਕਾਣਾ ਬਦਲ ਕੇ ਰਹਿ ਰਹੀ
ਸੀ। ਐਸ.ਆਈ. ਜਸਵੰਤ ਸਿੰਘ ਇੰਚਾਰਜ ਪੀ.ਓ. ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਇਸਦਾ
ਟਿਕਾਣਾ ਟਰੇਸ ਕਰਕੇ ਇਸਨੂੰ ਭਿਵਾਨੀ (ਹਰਿਆਣਾ) ਤੋਂ ਕਾਬ ੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ
ਲਈ ਮੁੱਖ ਅਫਸਰ ਥਾਣਾ ਸਿਟੀ ਬ ੁਢਲਾਡਾ ਦੇ ਹਵਾਲੇ ਕੀਤਾ ਗਿਆ ਹੈ।