ਮਾਨਸਾ, 29 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ) ਸਰਕਾਰੀ ਸਕੂਲਾਂ ਦੇ ਅਧਿਆਪਕ ਆਨਲਾਈਨ ਪੜਾਈ ਦੇ ਨਾਲ ਨਾਲ ਸਕੂਲੀ ਬੱਚਿਆਂ ਦੇ ਪਰਿਵਾਰਾਂ ਅਤੇ ਹੋਰਨਾਂ ਲੋਕਾਂ ਲਈ ਰੱਬ ਬਣਕੇ ਬਹੁੜੇ ਹਨ। ਸਰਕਾਰੀ ਸੈਕੰਡਰੀ ਸਮਾਰਟ ਸਕੂਲ (ਲੜਕੇ) ਮਾਨਸਾ ਦੇ ਪ੍ਰਿੰਸੀਪਲ ਉਮ ਪ੍ਰਕਾਸ਼ ਮਿੱਢਾ ਸਮੇਤ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਨੇ ਕਰੋਨਾ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਆਪਣੀ ਇੱਕ ਇੱਕ ਦਿਨ ਦੀ ਤਨਖਾਹ ਦੇਣ ਦਾ ਫੈਸਲਾ ਕੀਤਾ, ਜੋ ਲਗਭਗ 50 ਹਜ਼ਾਰ ਦੇ ਕਰੀਬ ਬਣਦੀ ਹੈ, ਇਸ ਤੋਂ ਇਲਾਵਾ ਸੈਂਟਰ ਹੈੱਡ ਟੀਚਰ ਪ੍ਰੀਤਮ ਸਿੰਘ ਗੁਰਨੇ ਨੇ ਅਪਣੇ ਪਿੰਡ ਗੁਰਥੜੀ ਦੇ ਕਲੱਬ ਲਈ 15 ਹਜ਼ਾਰ ਰੁਪਏ, ਡੀ ਪੀ ਈ ਸਮਸ਼ੇਰ ਸਿੰਘ ਘਰਾਗਣਾਂ ਸਕੂਲ ਨੇ 5100 ਰੁਪਏ ਸਿੱਖਿਆ ਵਿਭਾਗ ਰਾਹੀ ਇਹ ਰਾਸ਼ੀ ਭੇਜੀ ਹੈ।
ਇਸ ਤੋਂ ਇਲਾਵਾ ਸ ਪ ਸਕੂਲ ਖੁਡਾਲ ਕਲਾਂ ਦਾ ਅਧਿਆਪਕ ਆਗੂ ਜਸਵੀਰ ਖੁਡਾਲ ਪਿੰਡ ਕਮੇਟੀ ਦੀ ਅਗਵਾਈ ਚ ਕੀਤੇ ਜਾ ਰਹੇ ਕਾਰਜਾਂ ਲਈ ਅਪਣੇ ਤੇਲ ਪਾਣੀ ਤੇ ਅਪਣੀ ਗੱਡੀ ਭਜਾਈ ਫਿਰਦਾ ਹੈ, ਸ ਪ ਸ ਖਿਆਲਾ ਕਲਾਂ ਦੇ ਸੀ ਐੱਚ ਟੀ ਬਲਜਿੰਦਰ ਸਿੰਘ ਕਣਕਵਾਲ ਨੇ ਆਪਣੇ ਸਕੂਲ ਦੇ ਲੋੜਵੰਦ ਬੱਚਿਆਂ ਦੇ ਪਰਿਵਾਰਾਂ ਦੀ ਰਾਸ਼ਨ ਪੱਖੋਂ ਮਦਦ ਕਰ ਰਿਹਾ ਹੈ। ਇਸ ਤੋ ਇਲਾਵਾ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਲੜਕੇ ਮਾਨਸਾ, ਸਰਕਾਰੀ ਮਿਡਲ ਸਕੂਲ ਜਵਾਹਰਕੇ,ਜੰਡਾਵਾਲਾ,ਮਾਨਸਾ ਖੁਰਦ ਦੇ ਅਧਿਆਪਕਾਂ ਰਾਜ ਰਾਣੀ, ਸ਼ਸ਼ੀ ਬਾਲਾ,ਸੁਰਿੰਦਰ ਮਿਤਲ,ਮੰਜੂ, ਸੁਰਿਦਰ ਪਾਲ, ਪ੍ਰਵੀਨ ਲਤਾ, ਮਧੂ,ਸਲੋਚਨਾ ਰਾਣੀ, ਰਾਜ ਰਾਣੀ,ਰੀਤੂ ਬਾਲਾ, ਲਕਸ਼ਮੀ ਜਿੰਦਲ,ਪਰਮਜੀਤ ਕੌਰ, ਰਣਦੀਪ ਕੌਰ, ਰਾਣੋ ,ਰੀਟਾ ਗਰਗ,ਕਮਲੇਸ਼ ਲਤਾ, ਰਜਨੀ ਰਾਣੀ,ਮਨਾਕਸ਼ੀ ਸ਼ਰਮਾਂ, ਰੋਹਿਤ ਬਾਂਸਲ, ਮਨਿੰਦਰ ਕੌਰ, ਮੋਹਿਤ ਸਿੰਗਲਾ,ਸਤੀਸ਼ ਕੁਮਾਰ ,ਰਮਨਦੀਪ ਕੌਰ , ਪਰਮਿੰਦਰ ਕੌਰ, ਆਪਣੇ ਵਿਤ ਮੁਤਾਬਕ ਆਪਣਾ ਯੋਗਦਾਨ ਪਾਇਆ ਹੈ। ਬੀ ਪੀ ਈ ਓ ਹਰਬੰਤ ਸਿੰਘ ਝਨੀਰ ਬਲਾਕ ਨੇ, 6 ਹਜ਼ਾਰ ਰੁਪਏ, ਸੀ ਐਚ ਟੀ ਕੁਲਵਿੰਦਰ ਸਿੰਘ 5000 ਰੁਪਏ, ਲਖਵੀਰ ਸਿੰਘ ਬੋਹਾ ਨੇ 5000 ਰੁਪਏ ਰਿਲੀਫ ਫੰਡ ਵਿੱਚ ਜਮ੍ਹਾਂ ਕਰਾਉਣ ਦੇ ਐਲਾਨ ਤੋਂ ਇਲਾਵਾ ਸਿੱਧੇ ਤੌਰ ਤੇ ਅਧਿਆਪਕਾਂ ਵੱਲੋਂ ਲੋੜਵੰਦਾਂ ਦੀ ਮਦਦ ਵੀ ਕੀਤੀ ਗਈ ਹੈ।
ਸਿੱਖਿਆ ਵਿਭਾਗ ਦੇ ਮੀਡੀਆ ਕੁਆਰਡੀਨੇਟਰ ਹਰਦੀਪ ਸਿੰਘ ਸਿੱਧੂ ਅਤੇ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਇਹ ਅਧਿਆਪਕ ਸਿੱਧੇ ਤੌਰ ਤੇ ਵੀ ਲੋੜਵੰਦਾਂ ਪਰਿਵਾਰਾਂ ਮਦਦ ਕਰ ਰਹੇ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਅਧਿਆਪਕ ਜਥੇਬੰਦੀਆਂ ਡੀ ਟੀ ਐਫ, ਅਧਿਆਪਕ ਦਲ, ਐਲੀਮੈਂਟਰੀ ਅਧਿਆਪਕ ਆਪਣਾ ਯੋਗਦਾਨ ਪਾ ਰਹੇ ਹਨ। ਉਹਨਾਂ ਦੱਸਿਆ ਕਿ ਹੁਣ
ਤੱਕ ਅਧਿਆਪਕਾਂ ਨੇ ਪਰਿਵਾਰਾਂ ਦੀ ਸਿੱਧੀ ਮਦਦ ਤੋ ਇਲਾਵਾ 4 ਲੱਖ ਦੇ ਕਰੀਬ ਰਾਸ਼ੀ ਸਿੱਖਿਆ ਵਿਭਾਗ ਰਾਹੀ ਜਾਂ ਸਿੱਧੇ ਮੁੱਖ ਮੰਤਰੀ ਰਿਲੀਫ਼ ਫੰਡ ਚ ਭੇਜੀ ਹੈ।
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ, ਐਲੀਮੈਂਟਰੀਂ ਜਗਰੂਪ ਭਾਰਤੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਲਾਭ ਸਿੰਘ, ਜ਼ਿਲਾ ਗਾਈਡੈਂਸ ਤੇ ਕੌਸਲਰ ਨਰਿੰਦਰ ਮੋਹਲ ਇਸ ਉੱਦਮ ਦੀ ਪ੍ਰਸ਼ੰਸਾ ਕੀਤੀ ਹੈ।