*ਆਧੁਨਿਕ ਸਹੂਲਤਾਂ ਨਾਲ ਲੇਸ ਪਖਾਨੇ ਲੋਕਾਂ ਨੂੰ ਕੀਤੇ ਸਪੁਰਦ*

0
73

ਬੁਢਲਾਡਾ 6 ਮਈ (ਸਾਰਾ ਯਹਾਂ/  ਅਮਨ ਮਹਿਤਾ) ਸਥਾਨਕ ਸ਼ਹਿਰ ਨੂੰ ਸਾਫ ਸੁਥਰਾ ਅਤੇ ਸੁੰਦਰ ਬਨਾਉਣ ਲਈ ਸਵੱਛ ਭਾਰਤ ਮੁਹਿੰਮ ਅਧੀਨ ਸ਼ਹਿਰ ਦੇ ਵੱਖ ਵੱਖ ਕੋਨਿਆਂ ਚ ਅਤਿ ਆਧੁਨਿਕ ਸੁਹੂਲਤਾਂ ਨਾਲ ਲੇਸ ਪਖਾਨੇ ਲੋਕਾਂ ਦੇ ਸਪੁਰਦ ਕੀਤੇ ਗਏ। ਇਨ੍ਹਾਂ ਪਖਾਨਿਆਂ ਨੂੰ ਲੋਕਾਂ ਦੇ ਸਪੁਰਦ ਕਰਦਿਆਂ ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਕਿਹਾ ਕਿ ਇਨ੍ਹਾਂ ਪਖਾਨਿਆਂ ਵਿੱਚ ਅਤਿ ਆਧੁਨਿਕ ਸਹੂਲਤਾਂ ਜੋ ਇੱਕ ਫਾਇਵ ਸਟਾਰ ਹੋਟਲਾਂ ਦੇ ਪਖਾਨਿਆਂ ਚ ਪ੍ਰਾਪਤ ਹੁੰਦੀਆਂ ਹਨ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਖਾਨਿਆਂ ਦੀ ਸਾਫ ਸਫਾਈ ਨੂੰ ਯਕੀਨੀ ਬਨਾਉਣ ਲਈ ਸਹਿਯੋਗ ਦੇਣ। ਇਸ ਮੌਕੇ ਤੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਬੀ.ਸੀ. ਵਿੰਗ ਦੇ ਜਿਲ੍ਹਾ ਪ੍ਰਧਾਨ ਕੌਂਸਲਰ ਸੁਖਦੀਪ ਸਿੰਘ ਸੋਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ਹਿਰ ਨੂੰ ਸੁੰਦਰ ਅਤੇ ਸਾਫ ਸੁਥਰਾਂ ਬਨਾਉਣ ਲਈ ਕਰੌੜਾਂ ਰੁਪਏ ਦੀਆਂ ਗ੍ਰਾਂਟਾ ਜਾਰੀ ਕੀਤੀਆਂ ਹਨ। ਜਿਸ ਨਾਲ ਸ਼ਹਿਰ ਅੰਦਰ ਅਧੂਰੇ ਵਿਕਾਸ ਕਾਰਜ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮੁਹਿੰਮ ਅਧੀਨ ਇਹ ਪਖਾਨੇ ਸ਼ਹਿਰ ਦੇ ਹੋਰ ਖੇਤਰਾਂ ਚ ਵੀ ਸਥਾਪਿਤ ਕੀਤੇ ਜਾਣਗੇ। ਇਸ ਮੌਕੇ ਤੇ ਸਰਕਲ ਪ੍ਰਧਾਨ ਹਰਵਿੰਦਰ ਸਿੰਘ ਸੇਖੋਂ ਬੱਛੋਆਣਾ, ਕੌਂਸਲਰ ਦਰਸ਼ਨ ਸਿੰਘ ਦਰਸ਼ੀ, ਰਮਨਦੀਪ ਗੁੜ੍ਹੱਦੀ, ਐਡਵੋਕੇਟ ਚੰਦਨ ਗੁਪਤਾ, ਸੰਦੀਪ ਕੁਮਾਰ, ਹਰਬੰਸ ਸ਼ਰਮਾਂ, ਯੂਥ ਆਗੂ ਰਮਨ ਔਲਖ, ਅਨੂਪ ਕੁਮਾਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here