ਮਾਨਸਾ, 27 ਫਰਵਰੀ(ਸਾਰਾ ਯਹਾ,ਬਲਜੀਤ ਸ਼ਰਮਾ) ਸੰਨ 1956 ਵਿੱਚ ਮਾਨਸਾ ਜ਼ਿਲ੍ਹੇ ਦੇ ਭੈਣੀ ਬਾਘਾ ਦਾ ਇਹ ਸਾਧਾਰਨ ਸਰਕਾਰੀ
ਮਿਡਲ ਸਕੂਲ ਵੇਖਦੇ-ਵੇਖਦੇ ਸਮਾਰਟ ਸਕੂਲ ਬਣ ਗਿਆ। ਥੋੜ੍ਹੀ ਜਿਹੇ ਕਮਰਿਆਂ ਨਾਲ ਥੋੜ੍ਹੇ ਜਿਹੇ ਵਿਦਿਆਰਥੀਆਂ ਦੇ ਨਾਲ
ਸ਼ੁਰੂਆਤ ਦੇ ਵਿੱਚ ਇਸ ਸਕੂਲ ਵਿੱਚ ਰਿਵਾਇਤੀ ਸਿੱਖਿਆ ਦਿੱਤੀ ਜਾ ਰਹੀ ਸੀ । ਮਾਨਸਾ ਜ਼ਿਲ੍ਹੇ ਦੇ ਕਈ ਨਾਮਵਰ ਕਲਾਕਾਰ, ਲੇਖਕ
ਅਤੇ ਅਧਿਆਪਕ ਇਸ ਸਕੂਲ ਤੋਂ ਹੀ ਪੜ੍ਹੇ ਹੋਏ ਹਨ। ਅੱਜ ਇਸ
ਸਕੂਲ ਦਾ ਨਾਮ ਇਲਾਕੇ ਦੇ ਸਭ ਤੋਂ ਵਧੀਆ ਸਮਾਰਟ ਸਕੂਲਾਂ ਦੇ
ਵਿੱਚ ਆਉਂਦਾ ਹੈ ।
ਸਰਕਾਰੀ
ਅਧਿਆਪਕਾਂ
ਦੁਆਰਾ ਸਥਾਪਤ
ਐੱਨ.ਜੀ.ਓ.
ਸਿੱਖਿਆ ਵਿਕਾਸ
ਮੰਚ, ਮਾਨਸਾ ਵੱਲੋਂ
ਸੈਸ਼ਨ 2019-20
ਵਿੱਚ ਇਸ ਸਕੂਲ ਨੂੰ
‘ਬੈਸਟ ਸਕੂਲ’ ਵਜੋਂ ਸਨਮਾਨਿਤ ਕੀਤਾ ਗਿਆ ।
ਆਧੁਨਿਕ ਯੁੱਗ ਅਨੁਸਾਰ ਇਸ ਸਕੂਲ ਦਾ ਰੰਗ ਰੂਪ ਅਤੇ ਕਾਇਆ ਬਿਲਕੁਲ ਉਦੋਂ ਬਦਲ ਗਈ ਜਦੋਂ ਮਾਣਯੋਗ ਸਿੱਖਿਆ ਸਕੱਤਰ ਸ੍ਰੀ
ਕ੍ਰਿਸ਼ਨ ਕੁਮਾਰ ਦੀ ਪ੍ਰੇਰਨਾ ਸਦਕਾ ਪ੍ਰਿੰਸੀਪਲ ਸ. ਗੁਰਸੇਵ ਸਿੰਘ ਜੀ ਨੇ ਭੈਣੀ ਬਾਘਾ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਦਾ ਟੀਚਾ
ਮਿੱਥ ਲਿਆ । ਸਕੂਲ ਦੇ ਪ੍ਰਿੰਸੀਪਲ ਸ. ਗੁਰਸੇਵ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਵਿਭਾਗ ਵੱਲੋਂ 12 ਲੱਖ ਅਤੇ 5 ਲੱਖ ਸਟਾਫ
ਵੱਲੋਂ ਦਾਨ , ਗੁਪਤ ਦਾਨ ,ਅਤੇ ਕਮਿਊਨਿਟੀ ਵੱਲੋਂ ਦਾਨ ਸਦਕਾ ਸਕੂਲ ਨੂੰ ਵੇਖਦਿਆਂ ਵੇਖਦਿਆਂ ਸਮਾਰਟ ਬਣਾ ਦਿੱਤਾ ਗਿਆ ਹੈ ।
ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲ ਦੇ ਹਰ ਕਮਰੇ ਵਿੱਚ ਸਮਾਰਟ ਐਲ ਡੀ ਟੀ. ਵੀ. ਲਾ ਦਿੱਤੇ ਗਏ ਹਨ ਅਤੇ ਵਿਭਾਗ ਵੱਲੋਂ ਪੰਜ
ਕਮਰਿਆਂ ਵਿੱਚ ਪ੍ਰਾਜੈਕਟਰ ਵੀ ਲਗਾ ਦਿੱਤੇ ਗਏ ਹਨ । ਬਲੈਕ ਬੋਰਡ ਅਤੇ ਚਾਕ ਦਾ ਸਥਾਨ ਵਾਈਟ ਬੋਰਡ ਅਤੇ ਮਾਰਕਰ ਨੇ ਲੈ
ਲਿਆ ਹੈ । ਰਵਾਇਤੀ ਅਧਿਆਪਨ ਤਰੀਕਿਆਂ ਦਾ ਸਥਾਨ ਈ ਕੰਟੈਂਟ ਅਤੇ ਆਧੁਨਿਕ ਤਰੀਕਿਆਂ ਨੇ ਲੈ ਲਿਆ ਹੈ। ਸਿੱਖਿਆ ਦਾ
ਮਾਧਿਅਮ ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ ਵਿੱਚ ਵੀ ਉਪਲੱਬਧ ਹੈ । ਛੇਵੀਂ ਤੋਂ ਨੌਵੀਂ ਤੱਕ ਸਿੱਖਿਆ ਬਿਲਕੁਲ ਮੁਫ਼ਤ ਅਤੇ ਮਿਡ ਡੇ
ਮੀਲ ਵੀ ਉਪਲੱਬਧ ਹੈ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਵਰਦੀਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ ।
ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕ ਤਜਰਬੇਕਾਰ ਅਤੇ ਉੱਚ ਯੋਗਤਾ ਪ੍ਰਾਪਤ ਹਨ । ਹਰ ਅਧਿਆਪਕ ਆਪਣੇ ਆਪਣੇ ਖੇਤਰ ਦੇ
ਵਿੱਚ ਵੱਡੀਆਂ ਵੱਡੀਆਂ ਮੱਲਾਂ ਮਾਰ ਚੁੱਕਾ ਹੈ । ਅੱਜ ਇਸ ਸਕੂਲ ਦੀ ਹਰ ਕਲਾਸ ਸਮਾਰਟ ਕਲਾਸ ਹੈ । ਛੇਵੀਂ ਤੋਂ ਲੈ ਕੇ ਬਾਰ੍ਹਵੀਂ ਤੱਕ
ਹਰ ਜਮਾਤ ਵਿੱਚ ਸਮਾਰਟ ਟੀ.ਵੀ. ਅਤੇ ਪ੍ਰੋਜੈਕਟਰ ਲੱਗੇ ਹੋਏ ਹਨ । ਸਕੂਲ ਵਿੱਚ ਸਾਇੰਸ ਲੈਬਾਂ ,ਕੰਪਿਊਟਰ ਲੈਬ ,ਐਜੂਸੈਟ ਲੈਬ,
ਭਾਸ਼ਾ ਲੈਬ ,ਜੋਗਰਫੀ ਲੈਬ ਅਤੇ ਲਾਇਬ੍ਰੇਰੀ ਸਥਾਪਿਤ ਹਨ । ਲਾਇਬ੍ਰੇਰੀ ਵਿੱਚ ਪੂਰਾ ਸਾਲ ਨਿਰੰਤਰ ਲਾਇਬਰੇਰੀ ਲੰਗਰ ਚੱਲਦਾ