
ਮਾਨਸਾ 24 ਅਕਤੂਬਰ (ਸਾਰਾ ਯਹਾ/ਹੀਰਾ ਸਿੰਘ ਮਿੱਤਲ) : ਆਦਿ ਸ਼ਕਤੀ ਮਾਂ ਜਗਦੰਬੇ ਦੇ ਚੱਲ ਰਹੇ ਸ਼ਰਦ ਨਵਰਾਤਰਿਆਂ ਦੌਰਾਨ ਅੱਜ ਅਸ਼ਟਮੀ ਦਾ ਪੂਜਨ ਸਥਾਨਕ ਭਗਵਾਨ ਸ਼੍ਰੀ ਪਰਸ਼ੁਰਾਮ ਮੰਦਰ ਵਨ ਵੇ ਟਰੈਫਿਕ ਰੋਡ ਮਾਨਸਾ ਵਿਖੇ ਕੀਤਾ ਗਿਆ।

ਮੰਡਲ ਦੇ ਉਪ ਪ੍ਰਧਾਨ ਸ੍ਰੀ ਬਲਜੀਤ ਸ਼ਰਮਾ, ਕੈਸ਼ੀਅਰ ਤਰੁਣ ਕੁਮਾਰ ਨੇ ਦੱਸਿਆ ਕਿ ਸ਼੍ਰੀ ਧੀਰਜ ਰਾਹੁਲ ਭਾਰਦਵਾਜ ਸਪੁੱਤਰ ਸਵ.ਡਾਕਟਰ ਰਾਮ ਨਾਥ ਭਾਰਦਵਾਜ ਜੀ ਅਤੇ ਸ਼੍ਰੀ ਉਮੇਸ਼ ਜੀਂਦਲ ਗੱਗੀ ਪੁੱਤਰ ਸ੍ਰੀ ਆਤਮਾ ਰਾਮ ਬੀਟਾ ਜੀ ਤੋਂ ਮਾਂ ਦੇ ਅਸ਼ਟਮ ਸਰੂਪ ਮਾਤਾ ਸ਼੍ਰੀ ਮਹਾਂਗੋਰੀ ਜੀ ਦਾ ਪੂਜਨ, ਅਖੰਡ ਜੋਤੀ ਦਾ ਪੂਜਨ,ਨਵ ਗ੍ਰਹਿ ਪੂਜਨ ਅਤੇ ਸ੍ਰੀ ਪੰਚਮੁਖੀ ਸ੍ਰੀ ਹਨੂੰਮਾਨ ਜੀ ਦੀ ਮੂਰਤੀ ਦਾ ਪੂਜਨ ਜੋ ਕਿ ਭਾਰਦਵਾਜ ਪਰਿਵਾਰ ਦੁਆਰਾ ਸਥਾਪਤ ਕਰਵਾਈ ਗਈ ਹੈ,ਸ਼ਰਧਾ ਨਾਲ ਮੰਦਰ ਦੇ ਪੁਜਾਰੀ ਪੰਡਤ ਲਕਸ਼ਮੀ ਨਰਾਇਣ ਸ਼ਰਮਾ ਨੇ ਕਰਵਾਇਆ।
ਉਪਰੋਕਤ ਮੰਦਰ ਵਿਖੇ 25 ਅਕਤੂਬਰ ਨੂੰ ਸਵੇਰੇ 10 ਵਜੇ ਕੰਜਕ ਪੂਜਨ ਹੋਵੇਗਾ ਅਤੇ ਰਾਤ ਨੂੰ 8 ਵਜੇ ਤੋਂ 11ਵਜੇ ਤੱਕ ਸੰਕੀਰਤਨ ਕੀਤਾ ਜਾਵੇਗਾ।
