ਆਤਮ ਨਿਰਭਰ ਯੋਜਨਾ ਤਹਿਤ 856 ਲੋੜਬੰਦ ਪਰਿਵਾਰਾ ਨੂੰ ਰਾਸ਼ਨ ਵੰਡਿਆਂ

0
45

ਸਰਦੂਲਗੜ੍ਹ,17 ਜੂਨ (ਸਾਰਾ ਯਹਾ/ ਬੀ.ਪੀ.ਐਸ) : ਆਤਮ ਨਿਰਭਰ ਯੋਜਨਾ ਤਹਿਤ ਸਰਦੂਲਗੜ੍ਹ ਸ਼ਹਿਰ ਦੇ 13 ਵਾਰਡਾ ਵਿੱਚ ਗਰੀਬ ਵਰਗ ਦੇ 856 ਪਰਿਵਾਰਾ ਨੂੰ ਰਾਸ਼ਨ ਵੰਡਿਆ ਗਿਆ। ਰਾਸ਼ਨ ਵੰਡਣ ਮੋਕੇ ਤੇ ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਮੋਫਰ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਵੱਲੋਂ ਕਰੋਨਾ ਸੰਕਟ ਚ ਲੋੜਬੰਦਾਂ ਦੀ ਮਦਦ ਕਰਨ ਲਈ ਪੂਰਨ ਪ੍ਰਬੰਧ ਕੀਤੇ ਗਏ ਹਨ। ਕੋਰੋਨਾ ਨੂੰ ਹਰਾਉਣ ਲਈ ਪੰਜਾਬ ਦਾ ਡਾਕਟਰੀ ਅਮਲਾ’ ਪੰਜਾਬ ਪੁਲਿਸ ਅਤੇ ਪੰਜਾਬ ਦੇ ਲੋਕਾਂ ਦੇ ਸਹਿਯੋਗ ਨਾਲ ਕੋਰੋਨਾ ਨੂੰ ਹਰਾਉਣ ਲਈ ਪੂਰਾ ਕੰਮ ਕਰ ਰਹੇ ਹਨ। ਜਿੰਨ੍ਹਾ ਦੇ ਸਹਿਯੋਗ ਨਾਲ ਪੰਜਾਬ ਵਿੱਚ ਕੋਰੋਨਾ ਮਹਾਂਮਰੀ ਕੰਟਰੋਲ ਵਿੱਚ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਕੋਰੋਨਾ ਮਹਾਂਮਾਰੀ ਵਿੱਚ ਗਰੀਬ ਵਰਗ ਦਾ ਪੂਰਾ ਖਿਆਲ ਰੱਖਿਆ ਗਿਆ ਅਤੇ ਹਰ ਇੱਕ ਗਰੀਬ ਵਿਆਕਤੀ ਨੂੰ ਰਾਸ਼ਨ ਮੁਹਇਆ ਕਰਵਾਇਆ ਗਿਆ। ਜਿਸ ਦੇ ਤਹਿਤ ਅੱਜ ਜੋ ਵਿਆਕਤੀ ਕਿਸੇ ਕਾਰਨ ਰਹਿ ਗਏ ਸਨ। ਉਨ੍ਹਾ 856 ਪਰਿਵਾਰ ਨੂੰ ਰਾਸ਼ਨ ਦਿੱਤਾ ਗਿਆ। ਇਸ ਮੋਕੇ ਤੇ ਮੋਜੂਦ ਫੂਡ ਸਪਲਾਈ ਇੰਸਪੈਕਟਰ ਰਾਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆ ਹਦਾਇਤਾ ਤੇ ਜਿਨ੍ਹਾਂ ਵਿਆਕਤੀਆ ਦੇ ਕਾਰਡ ਕੱਟੇ ਗਏ ਸਨ। ਉਨ੍ਹਾ ਦੇ ਕਾਰਡ ਜਲਦੀ ਬਣਾਏ ਜਾਣੇਗੇ। ਇਸ ਮੋਕੇ ਤੇ ਸਫਾਈ ਕਮੀਸ਼ਨ ਪੰਜਾਬ ਦੇ ਵਾਈਸ ਚੇਅਰਮੈਨ ਰਾਮ ਸਿੰਘ ਸਰਦੂਲਗੜ੍ਹ, ਸੀਨੀਅਰ ਕਾਂਗਰਸ ਆਗੂ ਸੱਤਪਾਲ ਵਰਮਾ, ਸਾਬਕਾ ਐਮ.ਸੀ ਸੁਖਵਿੰਦਰ ਸਿੰਘ ਸੁੱਖਾ ਭਾਊ, ਮਾਰਕੀਟ ਕਮੇਟੀ ਦੇ ਸਾਬਕਾ ਵਾਈਸ ਚੇਅਰਮੈਨ ਰਾਜੇਸ਼ ਗਰਗ, ਬਠਿੰਡਾ ਲੋਕ ਸਭਾ ਹਲਕਾ ਦੇ ਯੂਥ ਕਾਂਗਰਸ ਦੇ ਪ੍ਰਧਾਨ ਜਗਸੀਰ ਸਿੰਘ ਮੀਰਪੁਰ ਦੀ ਹਾਜਰੀ ਚ ਲੋੜਬੰਦਾਂ ਨੂੰ ਰਾਸਨ ਵੰਡਿਆ ਗਿਆ।
ਕੈਂਪਸ਼ਨ: ਚੇਅਰਮੈਨ ਬਿਕਰਮ ਮੋਫਰ ਲੋੜਬੰਦ ਪਰਿਵਾਰਾ ਨੂੰ ਰਾਸ਼ਨ ਵੰਡਦੇ ਹੋਏ।

LEAVE A REPLY

Please enter your comment!
Please enter your name here