*ਆਈ.ਸੀ.ਐਸ.ਈ ਬੋਰਡ ਦੇ ਮੋਗਾ ਜੋਨ ਦੇ ਮੁਕਾਬਲਿਆਂ ਚ’ ਦਾ ਰੈਨੇਸਾ ਸਕੂਲ ਮਾਨਸਾ ਦੀ ਰਹੀ ਝੰਡੀ*

0
28

 ਮਾਨਸਾ (ਸਾਰਾ ਯਹਾਂ/  ਜੋਨੀ ਜਿੰਦਲ ) : ਆਈ.ਸੀ.ਐਸ.ਈ ਬੋਰਡ ਵੱਲੋਂ ਹਰ ਸਾਲ ਕਰਵਾਈਆਂ ਜਾਂਦੀਆਂ ਖੇਡਾਂ ਦੇ ਜੋਨਲ ਮੁਕਾਬਲੇ ਸ਼ੁਰੂ ਹੋਏ। ਇਹਨਾਂ ਖੇਡਾਂ ਦਾ ਮੁੱਖ ਮੰਤਵ ਬੱਚਿਆਂ ਦੀ ਆਪਸੀ ਭਾਈਚਾਰਕ ਸਾਂਝ ਪੈਦਾ ਕਰਨਾ ,ਖੇਡ ਭਾਵਨਾ ਪੈਦਾ ਕਰਨਾ ,ਜਿੱਤ ਨੂੰ ਮਾਨਣ ਤੇ ਹਾਰ ਨੂੰ  ਕਬੂਲ ਕਰਨ ਦੀ ਭਾਵਨਾ ਪੈਦਾ ਕਰਨਾ ਹੈ।ਇਸੇ ਦੌਰਾਨ ਦਾ ਰੈਨੇਸਾਂ ਸਕੂਲ ਮਾਨਸਾ ਦੇ ਬੱਚਿਆਂ ਨੇ ਅਥਲੈਟਿਕਸ, ਫੁੱਟਬਾਲ,  ਟੇਬਲ ਟੈਨਿਸ,  ਚੈੱਸ ਅਤੇ ਕੈਰਮ ਬੋਰਡ ਦੀਆਂ ਖੇਡਾਂ ਵਿੱਚ ਭਾਗ ਲਿਆ। ਇਨ੍ਹਾਂ ਮੁਕਾਬਿਲਆਂ ਵਿੱਚ ਰੈਨੇਸਾਂ ਸਕੂਲ ਮਾਨਸਾ ਨੇ 11 ਸੋਨੇ ਦੇ ਤਮਗੇ, 5 ਚਾਂਦੀ ਦੇ ਤਮਗੇ ਅਤੇ 7 ਕਾਂਸੀ ਦੇ ਤਮਗੇ ਹਾਸਲ ਕੀਤੇ।
ਕਲੇਰ ਇੰਟਰਨੈਸ਼ਨਲ ਸਕੂਲ ਸਮਾਧ ਭਾਈ ਵਿਖੇ ਹੋਏ ਅਥਲੈਟਿਕਸ ਮੁਕਾਬਲਿਆਂ ਦੌਰਾਨ  ਦਾ ਰੈਨੇਸਾਂ ਸਕੂਲ ਮਾਨਸਾ ਨੇ 17 ਮੈਡਲ ਜਿੱਤੇ ਜਿਸ ਵਿੱਚ U-14 ਲੜਕਿਆਂ ਵਿੱਚੋਂ  ਰਣਇੰਦਰ ਸਿੰਘ ਨੇ  ਉੱਚੀ- ਛਾਲ ਵਿੱਚੋਂ ਗੋਲਡ ਮੈਡਲ,ਅਭੈਵੀਰ ਸਿੰਘ ਨੇ ਤੀਜੀ ਪੁਜੀਸ਼ਨ,ਸ਼ਾਟ-ਪੁੱਟ ਵਿੱਚੋਂ ਰਣਇੰਦਰ ਸਿੰਘ ਨੇ ਗੋਲਡ ਮੈਡਲ ,ਸੈਮਿੰਦਰ ਸਿੰਘ ਨੇ ਸਿਲਵਰ ਮੈਡਲ ਅਤੇ ਅਭੈਵੀਰ ਸਿੰਘ ਨੇ ਤੀਜੀ ਪੁਜੀਸ਼ਨ ਪ੍ਰਾਪਤ ਕੀਤੀ।200  ਮੀਟਰ ਰੇਸ ਵਿੱਚੋਂ ਸੈਮਇੰਦਰ ਸਿੰਘ ਨੇ ਗੋਲਡ ਮੈਡਲ ਪ੍ਰਾਪਤ ਕੀਤਾ।U-14 ਲੜਕੀਆਂ ਦੀ ਟੀਮ ਨੇ ਰਿਲੇਅ ਰੇਸ ਵਿੱਚੋਂ ਤੀਜੀ ਪੁਜੀਸ਼ਨ ਪ੍ਰਾਪਤ ਕੀਤੀ।U-17 ਲੜਕਿਆਂ ਵਿੱਚੋਂ ਮਨਪ੍ਰੀਤ ਸਿੰਘ ਨੇ 1500 ਮੀਟਰ ਦੌੜ ਮੁਕਾਬਲੇ  ਵਿੱਚੋਂ ਤੀਜੀ ਪੁਜੀਸ਼ਨ, ਡਿਸਕਸ ਤੇ ਹੈਮਰ ਥ੍ਰੋ ਵਿਚੋਂ ਅਵਨੂਰ ਸਿੰਘ ਨੇ ਗੋਲਡ ਮੈਡਲ, ਜਗਦੀਪ ਸਿੰਘ ਨੇ ਟ੍ਰਿਪਲ ਜੰਪ ਵਿਚੋਂ ਗੋਲਡ ਮੈਡਲ ਅਤੇ 100 ਮੀਟਰ ਦੌੜ ਮੁਕਾਬਲੇ ਵਿੱਚੋਂ ਸਿਲਵਰ ਮੈਡਲ ਪ੍ਰਾਪਤ ਕੀਤਾ।U-17 ਲੜਕੀਆਂ ਵਿੱਚੋਂ ਹਰਲੀਨ ਕੌਰ ਨੇ ਹੈਮਰ ਥ੍ਰੋ ਵਿੱਚੋਂ ਤੀਜੀ ਪੁਜੀਸ਼ਨ ਪ੍ਰਾਪਤ ਕੀਤੀ। ਕੈਰਮ ਬੋਰਡ, ਚੈੱਸ ਅਤੇ ਟੇਬਲ ਟੈਨਿਸ ਦੇ ਮੁਕਾਬਲੇ ਸੰਤ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਹੋਏ ਮੁਕਾਬਲਿਆਂ ਦੌਰਾਨ U-14 ਲੜਕਿਆਂ ਦੀ ਟੀਮ ਨੇ ਕੈਰਮ ਬੋਰਡ ਵਿਚੋਂ ਗੋਲਡ ਮੈਡਲ ਅਤੇ ਚੈੱਸ ਵਿੱਚੋਂ ਸਿਲਵਰ ਮੈਡਲ ਪ੍ਰਾਪਤ ਕੀਤਾ। U-14 ਲੜਕੀਆਂ ਦੀ ਟੀਮ ਨੇ ਕੈਰਮ ਬੋਰਡ ਵਿਚੋਂ ਗੋਲਡ ਮੈਡਲ ਪ੍ਰਾਪਤ ਕੀਤਾ।U-17 ਲੜਕਿਆਂ ਦੀ ਟੀਮ ਨੇ ਕੈਰਮਬੋਰਡ ਵਿੱਚੋਂ ਸਿਲਵਰ ਮੈਡਲ ਪ੍ਰਾਪਤ ਕੀਤਾ।U-17 ਲੜਕੀਆਂ ਦੀ ਟੀਮ ਨੇ ਟੇਬਲ ਟੈਨਿਸ ਵਿਚੋਂ ਗੋਲਡ ਮੈਡਲ ਅਤੇ ਕੈਰਮ ਬੋਰਡ ਵਿੱਚੋਂ ਤੀਜੀ ਪੁਜੀਸ਼ਨ ਹਾਸਲ ਕੀਤੀ।U-19 ਲੜਕਿਆਂ ਦੀ ਟੀਮ ਨੇ ਟੇਬਲ ਟੈਨਿਸ ਅਤੇ ਕੈਰਮਬੋਰਡ ਵਿਚੋਂ ਗੋਲਡ ਮੈਡਲ ਪ੍ਰਾਪਤ ਕੀਤਾ। ਫੁੱਟਬਾਲ ਦੇ ਮੁਕਾਬਲੇ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਵਿਖੇ ਹੋਏ ਇਹਨਾਂ ਮੁਕਾਬਲਿਆਂ ਦੌਰਾਨ U-14 ਲੜਕਿਆਂ ਨੇ ਤੀਜੀ ਪੁਜੀਸ਼ਨ ਅਤੇ U-17 ਲੜਕਿਆਂ ਦੀ ਟੀਮ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ।ਸਕੂਲ ਦੇ ਚੇਅਰਮੈਨ ਡਾ. ਅਵਤਾਰ ਸਿੰਘ ਅਤੇ ਪ੍ਰਿਸੀਪਲ ਰਾਕੇਸ਼ ਕੁਮਾਰ ਨੇ ਬੱਚਿਆਂ ਦੁਆਰਾ ਖੇਡਾਂ ਵਿੱਚ ਮਾਰੀਆਂ ਮੱਲਾਂ ਲਈ ਵਧਾਈ ਦਿੱਤੀ ਅਤੇ ਅਗਲੇ ਪੱਧਰ ਦੇ ਮੁਕਾਬਿਲਆਂ ਵਿੱਚ ਵੀ ਇਸੇ ਜਜ਼ਬੇ ਨਾਲ ਖੇਡਣ ਲਈ ਪ੍ਰੇਰਿਆ। ਇਸੇ ਦੌਰਾਨ ਚੇਅਰਮੈਨ ਡਾ. ਅਵਤਾਰ ਸਿੰਘ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਦੁਆਰਾ ਬੱਚਿਆਂ ਨੂੰ ਖੇਡਾਂ ਨਾਲ ਜੋੜਣ ਲਈ ਹਰ ਤਰਾਂ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ ਤਾਂ ਮਾਨਸਾ ਜਿਲ੍ਹੇ ਦੇ ਬੱਚਿਆਂ ਨੂੰ ਰਾਸ਼ਟਰੀ, ਅੰਤਰ ਰਾਸ਼ਟਰੀ ਪੱਧਰ ਤੱਕ ਦੇ ਮੁਕਾਬਲਿਆਂ ਲਈ ਤਿਆਰ ਕੀਤਾ ਜਾ ਸਕੇ।

NO COMMENTS