-ਆਈ.ਟੀ.ਆਈ. ਮਾਨਸਾ ਵਲੰਟੀਅਰਾਂ ਨੇ ਵੱਖ-ਵੱਖ ਥਾਵਾਂ ‘ਤੇ ਕੀਤੀ ਮਾਸਕਾਂ ਦੀ ਵੰਡ

0
5

ਮਾਨਸਾ, 25 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ): ਸਰਕਾਰੀ ਆਈ.ਟੀ.ਆਈ. ਮਾਨਸਾ ਦੇ ਐਨ.ਐਸ.ਐਸ. ਵਲੰਟੀਅਰਾਂ ਨੇ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਤੋਂ ਲੋਕਾਂ ਦੇ ਬਚਾਅ ਲਈ ਤਿਆਰ ਕੀਤੇ ਮਾਸਕਾਂ ਦੀ ਵੱਖ-ਵੱਖ ਥਾਵਾਂ ‘ਤੇ ਵੰਡ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਆਈ.ਟੀ.ਆਈ. ਮਾਨਸਾ ਸ਼੍ਰੀ ਹਰਵਿੰਦਰ ਭਾਰਦਵਾਜ ਨੇ ਦੱਸਿਆ ਕਿ ਆਈ.ਟੀ.ਆਈ. ਦੀਆਂ ਵਿਦਿਆਰਥਣਾਂ ਵੱਲੋਂ ਆਪਣੇ-ਆਪਣੇ ਘਰ ਬਹਿ ਕੇ ਤਿਆਰ ਕੀਤੇ ਮਾਸਕ ਜ਼ਿਲ੍ਹੇ ਦੀਆਂ ਵੱਖ-ਵੱਖ ਦਾਣਾ ਮੰਡੀਆਂ ਵਿਖੇ ਕਿਸਾਨਾਂ ਤੇ ਮਜ਼ਦੂਰਾਂ ਅਤੇ ਡਿਊਟੀ ਨਿਭਾਅ ਰਹੇ ਪੁਲਿਸ ਮੁਲਾਜ਼ਮਾਂ ਨੂੰ ਇਹ ਮਾਸਕ ਵੰਡੇ ਗਏ।
ਪ੍ਰਿੰਸੀਪਲ ਸ਼੍ਰੀ ਭਾਰਦਵਾਜ ਨੇ ਦੱਸਿਆ ਕਿ ਮਾਸਕ ਵੰਡਣ ਦੀ ਮੁਹਿੰਮ ਤਹਿਤ ਪਿੰਡ ਦੂਲੋਵਾਲ ਦੀ ਮੰਡੀ ਵਿਖੇ ਮੌਜੂਦ ਮਜ਼ਦੂਰਾਂ ਅਤੇ ਕਿਸਾਨਾਂ ਨੂੰ 210 ਮਾਸਕ ਵੰਡੇ ਗਏ। ਇਸ ਤੋਂ ਇਲਾਵਾ ਦਾਣਾ ਮੰਡੀ ਕੋਟਧਰਮੂ ਵਿਖੇ 300, ਦਾਣਾ ਮੰਡੀ ਝੁਨੀਰ ਵਿਖੇ 330 ਮਾਸਕਾਂ ਦੀ ਵੰਡ ਕੀਤੀ ਗਈ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ‘ਤੇ ਡਿਊਟੀ ਨਿਭਾਅ ਰਹੇ ਮੁਲਾਜ਼ਮਾਂ ਨੂੰ ਕਰੀਬ 150 ਦੇ ਕਰੀਬ ਮਾਸਕਾਂ ਦੀ ਵੰਡ ਕੀਤੀ ਗਈ।
ਮਾਸਕਾਂ ਦੀ ਵੰਡ ਵਿੱਚ ਸੰਸਥਾ ਦੇ ਐਨ.ਐਸ.ਐਸ. ਅਧਿਕਾਰੀ ਸ਼੍ਰੀ ਜਸਪਾਲ ਸਿੰਘ, ਵਲੰਟੀਅਰ ਸ਼੍ਰੀ ਹਰਪੀ੍ਰਤ ਸਿੰਘ, ਸ਼੍ਰੀ ਸੁਖਜੀਤ ਸਿੰਘ, ਸ਼੍ਰੀ ਰਾਜਿੰਦਰ ਸਿੰਘ, ਸ਼੍ਰੀ ਗਮਦੂਰ ਸਿੰਘ, ਸ਼੍ਰੀ ਬਲਜਿੰਦਰ ਸਿੰਘ ਸ਼ਾਮਿਲ ਸਨ।

LEAVE A REPLY

Please enter your comment!
Please enter your name here