ਮਾਨਸਾ 28 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ)ਆਈ ਐਮ ਏ ਪੰਜਾਬ ਦੀ ਇੱਕ ਰੀਜਨਲ ਕਾਂਨਫਰੰਸ 5 ਮਈ ਦਿਨ ਐਤਵਾਰ ਮਾਨਸਾ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਦੇ ਸੁਪਰ ਸਪੈਸ਼ਲਿਸਟ ਡਾਕਟਰ ਅਤੇ ਮੈਡੀਕਲ ਕਾਲਜਾ ਦੇ ਅਧਿਆਪਕ ਡਾਕਟਰ ਵੱਖ ਵੱਖ ਬਿਮਾਰੀਆਂ ਸਬੰਧੀ ਹੋਈਆਂ ਨਵੀਆਂ ਖੋਜਾਂ ਬਾਰੇ ਜਾਣਕਾਰੀ ਸਾਂਝੀ ਕਰਨਗੇ। ਇਸ ਕਾਨਫਰੰਸ ਵਿੱਚ ਲਗਭਗ 200 ਤੋਂ ਜਿਆਦਾ ਡੈਲੀਗੇਟਸ ਡਾਕਟਰਾਂ ਦੀ ਸ਼ਮੂਲੀਅਤ ਦੀ ਸੰਭਾਵਨਾ ਹੈ। ਇਸ ਸਬੰਧੀ ਖੁਸ਼ੀ ਜਾਹਿਰ ਕਰਦਿਆ ਆਈਐਮਏ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ, ਜਰਨਲ ਸਕੱਤਰ ਡਾਕਟਰ ਸ਼ੇਰ ਜੰਗ ਸਿੰਘ ਸਿੱਧੂ, ਵਿਤ ਸਕੱਤਰ ਡਾਕਟਰ ਸੁਰੇਸ਼ ਕੁਮਾਰ ਸਿੰਗਲਾ, ਪ੍ਰਬੰਧਕ ਸਕੱਤਰ ਡਾਕਟਰ ਵਿਸ਼ਾਲ ਗਰਗ, ਐਡਵਾਈਜਰ ਮੈਂਬਰ ਡਾਕਟਰ ਨਿਸ਼ਾਨ ਸਿੰਘ ਅਤੇ ਡਾਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਇਸ ਕਾਨਫਰੰਸ ਦੀ ਮੇਜਬਾਨੀ ਆਈ ਐਮ ਏ ਮਾਨਸਾ ਬਰਾਂਚ ਕਰੇਗੀ। ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਡਾਕਟਰ ਸੁਨੀਤ ਜਿੰਦਲ, ਡਾਕਟਰ ਰਣਜੀਤ ਰਾਏਪੁਰੀ ਅਤੇ ਡਾਕਟਰ ਯਸਪਾਲ ਨੇ ਦੱਸਿਆ ਕਿ ਨਵੀਆਂ ਖੋਜਾਂ ਦੀ ਜਾਣਕਾਰੀ ਦੇ ਵਿਚਾਰ ਵਟਾਂਦਰਾ ਕਰਨ ਨਾਲ ਡਾਕਟਰ ਨੂੰ ਆਪਣੀ ਮੈਡੀਕਲ ਪ੍ਰੈਕਟਿਸ ਵਿੱਚ ਮਰੀਜ਼ਾਂ ਨੂੰ ਇਲਾਜ ਦੀ ਗੁਣਵੱਤਾ ਵਧਾਉਣ ਵਿੱਚ ਮਦਦ ਮਿਲੇਗੀ।
ਮੌਕੇ ਤੇ ਹਾਜ਼ਰ ਸਾਇੰਟਿਫਿਕ ਕਮੇਟੀ ਦੇ ਮੈਂਬਰ ਡਾਕਟਰ ਰਾਜੀਵ ਸਿੰਗਲਾ, ਡਾਕਟਰ ਮਨੋਜ ਗੋਇਲ, ਡਾਕਟਰ ਪ੍ਰਸ਼ੋਤਮ ਜਿੰਦਲ, ਡਾਕਟਰ ਪੰਕਜ ਜੈਨ, ਡਾਕਟਰ ਦਲਜੀਤ ਸਿੰਘ ਗਿੱਲ, ਡਾਕਟਰ ਰਜਨੀਸ਼ ਸਿੱਧੂ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਆਈ ਐਮ ਏ ਦੀਆਂ ਗਵਾਂਢੀ ਬਰਾਂਚਾਂ ਜਿਵੇਂ ਕਿ ਬਠਿੰਡਾ, ਸੰਗਰੂਰ, ਰਾਮਪੁਰਾ, ਸੁਨਾਮ, ਬਰਨਾਲਾ ਅਤੇ ਸਿਰਸਾ ਤੋ ਵੱਖ ਵੱਖ ਬਿਮਾਰੀਆਂ ਦੇ ਮਾਹਰ ਡਾਕਟਰ ਵੀ ਹਿੱਸਾ ਲੈਣਗੇ। ਉਹਨਾਂ ਦੱਸਿਆ ਕਿ ਇਸ ਦਿਨ ਸਟੇਟ ਆਈ ਐਮ ਏ ਅਤੇ ਪੰਜਾਬ ਮੈਡੀਕਲ ਕੌਂਸਲ ਦੇ ਅਹੁਦੇਦਾਰ ਵੀ ਵਿਸ਼ੇਸ਼ ਰੂਪ ਵਿੱਚ ਸਿਰਕਤ ਕਰਨਗੇ।