
ਬੁਢਲਾਡਾ 14 ਅਗਸਤ (ਸਾਰਾ ਯਹਾ/ ਅਮਨ ਮਹਿਤਾ, ਅਮਿੱਤ ਜਿੰਦਲ) ਸਰਬਜੀਤ ਕੌਰ ਆਂਗਨਵਾੜੀ ਵਰਕਰ ਦੁਆਰਾ ਕੋਵਿਡ-19 ਦੀ ਭਿਆਨਕ ਮਹਾਂਮਾਰੀ ਦੇ ਮੱਦੇਨਜ਼ਰ ਸਰਕਾਰੀ ਪ੍ਰਾਇਮਰੀ ਸਕੂਲ ਕੁਲਾਣਾ ਦੇ ਸਾਰੇ ਬੱਚਿਆਂ ਲਈ ਮਾਸਕ ਆਪਣੇ ਹੱਥੀਂ ਤਿਆਰ ਕੀਤੇ ਗਏ। ਉਹਨਾਂ ਨੇ ਤਿਆਰ ਕੀਤੇ ਮਾਸਕ ਇੱਕ ਜਿੰਮੇਵਾਰ ਅਧਿਆਪਕ ਜਗਤਾਰ ਸਿੰਘ ਈ ਟੀ ਟੀ ਸ.ਪ.ਸ.ਕੁਲਾਣਾ ਨੂੰ ਸੌਂਪਦੇ ਹੋਏ ਕਿਹਾ ਕਿ ਉਹ ਭਵਿੱਖ ਵਿੱਚ ਵੀ ਸਮੂਹ ਸਟਾਫ ਨਾਲ ਸਹਿਯੋਗ ਦੇ ਨਾਲ ਨਾਲ ਸਮਾਜ ਸੇਵੀ ਕੰਮਾਂ ਵਿੱਚ ਵੀ ਸਹਿਯੋਗ ਕਰਦੇ ਰਹਿਣਗੇ।ਇਸ ਦੌਰਾਨ ਉਹਨਾਂ ਨੇ ਇਸ ਨਾਮੁਰਾਦ ਬਿਮਾਰੀ ਦੇ ਖਾਤਮੇ ਅਤੇ ਮਨੁੱਖਤਾ ਦੀ ਭਲਾਈ ਲਈ ਅਰਦਾਸ ਵੀ ਕੀਤੀ। ਇਸ ਮੌਕੇ ਸੁਪਰਵਾਈਜ਼ਰ ਮੈਡਮ ਜਸਵੀਰ ਕੌਰ, ਸਟੇਟ ਅਵਾਰਡੀ ਰਾਜਿੰਦਰ ਵਰਮਾ ਨੇ ਵੀ ਉਹਨਾਂ ਦੇ ਇਸ ਨੇਕ ਕੰਮ ਦੀ ਬਹੁਤ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਮੈਡਮ ਸਰਬਜੀਤ ਕੌਰ ਪਹਿਲਾਂ ਵੀ ਪਿੰਡ ਵਾਸੀਆਂ ਲਈ ਹੱਥੀਂ ਤਿਆਰ ਕਰਕੇ 500 ਦੇ ਕਰੀਬ ਮਾਸਕ ਵੰਡ ਚੁੱਕੇ ਹਨ।
