ਮਾਨਸਾ 14 ਸਤੰਬਰ 2021 (ਸਾਰਾ ਯਹਾਂ/ਬੀਰਬਲ ਧਾਲੀਵਾਲ ) ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ ) ਦੀ ਮੀਟਿੰਗ ਜਿਲ੍ਹਾ ਸਕੱਤਰ ਚਰਨਜੀਤ ਕੌਰ ਮਾਨਸਾ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿੱਚ ਸ਼ਹਿਰ ਮਾਨਸਾ ਦੇ ਸਾਰੇ ਆਂਗਣਵਾੜੀ ਵਰਕਰ ਅਤੇ ਹੈਲਪਰ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਅਤੇ ਸੀਨੀਅਰ ਕਾਂਗਰਸ ਆਗੂ ਮਨਜੀਤ ਸਿੰਘ ਝਲਬੂਟੀ ਜੀ ਸ਼ਾਮਿਲ ਹੋਏ, ਇਨ੍ਹਾਂ ਦੇ ਨਾਲ ਦੀਦਾਰ ਸਿੰਘ ਖਾਰਾ ਬਲਾਕ ਪ੍ਰਧਾਨ ਅਤੇ ਜੱਗਾ ਸਿੰਘ ਸਰਪੰਚ ਬਰਨਾਲਾਂ ਵੀ ਪਹੁੰਚੇ। ਮਨਜੀਤ ਸਿੰਘ ਝਲਬੂਟੀ ਜੀ ਨੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ। ਜੋ ਕਿ ਸ਼ਹਿਰ ਵਿੱਚ ਸੈਂਟਰ ਚਲਦੇ ਹਨ। ਉਨ੍ਹਾਂ ਲਈ ਬਿਲਡਿੰਗ ਦਾ ਕੋਈ ਖਾਸ ਪ੍ਰਬੰਧ ਨਹੀਂ, ਇੱਥੇ ਕਿਰਾਏ ਤੇ ਚਲਦੇ ਸੈਂਟਰ ਛੋਟੇ- ਛੋਟੇ ਕਮਰਿਆਂ ਵਿੱਚ ਆਂਗਣਵਾੜੀ ਵਰਕਰ ਅਤੇ ਹੈਲਪਰ ਗੁਜ਼ਾਰਾ ਕਰਦੇ ਹਨ। ਆਂਗਣਵਾੜੀ ਵਰਕਰ ਅਤੇ ਹੈਲਪਰ ਦਾ ਮਾਣ ਭੱਤਾ ਜੋ ਪੰਜਾਬ ਸਰਕਾਰ ਨੂੰ 40% ਨਾਲ ਲਾਗੂ ਕਰ ਦਿੱਤਾ ਗਿਆ ਹੈ ਕਿ ਜੋ ਕਿ ਪਿਛਲੇਂ ਬਕਾਏ ਸਮੇਤ 2018 ਤੋਂ ਹੀ ਲਾਗੂ ਕੀਤਾ ਜਾਵੇ। ਆਂਗਣਵਾੜੀ ਸੈਂਟਰਾਂ ਵਿੱਚ ਪਾਣੀ ਦਾ ਪ੍ਰਬੰਧ ਅਤੇ ਬਿਜਲੀ ਦਾ ਪ੍ਰਬੰਧ ਕੀਤਾ ਜਾਵੇ। ਰਿਕਾਰਡ ਰੱਖਣ ਲਈ ਅਲਮਾਰੀ ਦਾ ਪ੍ਰਬੰਧ ਹੋਣਾ ਜ਼ਰੂਰੀ ਹੈ। ਇਨ੍ਹਾਂ ਸਾਰੀਆਂ ਮੰਗਾਂ ਨੂੰ ਲੈ ਕੇ ਝਲਬੂਟੀ ਜੀ ਨਾਲ ਵਿਚਾਰ ਵਟਾਦਰਾਂ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਤੁਹਾਡੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਸਰਕਾਰ ਕੋਲ ਲੈ ਕੇ ਜਾਣਗੇ। ਜੋ ਕਿ ਇਹ ਮੰਗਾਂ ਜਾਇਜ ਹਨ। ਇਨ੍ਹਾਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰਾ ਭਰੋਸਾ ਦਿੱਤਾ ਗਿਆ ਕਿ ਇਨ੍ਹਾਂ ਮੰਗਾਂ ਬਾਰੇ ਸਰਕਾਰ ਨਾਲ ਵਿਚਾਰ ਵਟਾਦਰਾਂ ਕਰਨਗੇ। ਅਤੇ ਸ਼ਹਿਰ ਦੇ ਚੱਲਦੇ ਆਂਗਣਵਾੜੀ ਸੈਂਟਰਾਂ ਨੂੰ ਰਿਕਾਰਡ ਸੰਭਾਲਣ ਲਈ ਜਲਦੀ ਅਲਮਾਰੀ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਆਂਗਣਵਾੜੀ ਮੁਲਜ਼ਮਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਂ ਤੇ ਮੰਗ ਪੱਤਰ ਝਲਬੂਟੀ ਜੀ ਨੂੰ ਸੋਪਿਆ ਗਿਆ। ਇਸ ਤੋਂ ਇਲਾਵਾ ਦੀਦਾਰ ਸਿੰਘ ਖਾਰਾ ਜੀ ਨੇ ਵੀ ਸੰਬੋਧਨ ਕਰਦੇ ਹੋਏ ਕਿਹਾ ਕਿ ਆਂਗਣਵਾੜੀ ਵਰਕਰ ਅਤੇ ਹੈਲਪਰ ਹਰ ਵਿਭਾਗ ਦਾ ਕੰਮ ਕਰਦੇ ਹਨ। ਇਨ੍ਹਾਂ ਪ੍ਰਤੀ ਸਰਕਾਰ ਨੂੰ ਹਰਿਆਣੇ ਰਾਜ ਦੀ ਤਰਜ ਬਰਾਬਰ ਸੋਚਣਾ ਚਾਹੀਦਾ ਹੈ। ਇਸ ਤੋਂ ਇਲਾਵਾ ਚਰਨਜੀਤ ਕੌਰ ਨੇ ਆਪਣੀਆਂ ਮੰਗਾਂ ਬਾਰੇ ਜਾਣੂ ਕਰਾਇਆ ਅਤੇ ਮਨਜੀਤ ਸਿੰਘ ਝਲਬੂਟੀ ਜੀ ਦਾ ਧੰਨਵਾਦ ਵੀ ਕੀਤਾ ਗਿਆ। ਮੀਟਿੰਗ ਵਿੱਚ ਸ਼ਾਮਿਲ ਜਿਲ੍ਹਾ ਕੈਸ਼ੀਅਰ ਅਮਨਦੀਪ ਕੌਰ, ਬਲਾਕ ਪ੍ਰਧਾਨ ਅਵਿਨਾਸ਼ ਕੌਰ, ਬਲਾਕ ਕੈਸ਼ੀਅਰ ਦਿਲਜੀਤ ਕੌਰ, ਮਨਜੀਤ ਕੌਰ, ਮੀਨੂੰ ਰਾਣੀ, ਅਮਰਜੀਤ ਕੌਰ, ਪਰਮਿਲਾ, ਮਨਜੀਤ ਸ਼ਰਮਾ, ਪਿੰਕੀ ਰਾਣੀ, ਬੰਸੀ ਰਾਣੀ, ਪਰਮਜੀਤ ਕੌਰ, ਬੇਅੰਤ ਕੌਰ, ਨੀਸ਼ੂ ਰਾਣੀ, ਕੁਲਦੀਪ ਕੌਰ ਆਦਿ ਸ਼ਾਮਿਲ ਹੋਏ।