*’ਅੱਤਵਾਦੀਆਂ ਵਾਂਗ ਘਸੀਟਿਆ, ਪਿਤਾ ਨੂੰ ਕੁੱਟਿਆ’, ਗ੍ਰਿਫਤਾਰੀ ਦੀ ਕਹਾਣੀ ਤੇਜਿੰਦਰ ਬੱਗਾ ਦੀ ਜ਼ੁਬਾਨੀ*

0
59

07,ਮਈ (ਸਾਰਾ ਯਹਾਂ/ਬਿਊਰੋ ਨਿਊਜ਼): : ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਰਾਸ਼ਟਰੀ ਰਾਜਧਾਨੀ ‘ਚ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ। ਜਿਸ ਤੋਂ ਬਾਅਦ ਸਾਰਾ ਦਿਨ ਨਾਟਕੀ ਘਟਨਾਕ੍ਰਮ ਜਾਰੀ ਰਿਹਾ ਅਤੇ ਆਖਰਕਾਰ ਬੱਗਾ ਘਰ ਪਰਤ ਆਇਆ ਹੈ। ਬੱਗਾ ਨੇ ਘਰ ਪਰਤਣ ‘ਤੇ ਖੁਸ਼ੀ ਜ਼ਾਹਰ ਕੀਤੀ ਅਤੇ ਪੰਜਾਬ ਪੁਲਿਸ ‘ਤੇ ਅੱਤਵਾਦੀਆਂ ਵਾਂਗ ਘਸੀਟਣ ਦਾ ਦੋਸ਼ ਵੀ ਲਗਾਇਆ।

ਗੱਲਬਾਤ ਕਰਦਿਆਂ ਪੰਜਾਬ ਪੁਲਿਸ ‘ਤੇ ਉਸ ਨੂੰ ਜ਼ਬਰਦਸਤੀ ਗ੍ਰਿਫ਼ਤਾਰ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਦੱਸਿਆ ਕਿ 40 ਤੋਂ 50 ਪੁਲੀਸ ਮੁਲਾਜ਼ਮ ਆਏ ਸਨ, ਜਿਨ੍ਹਾਂ ਵਿੱਚੋਂ 10 ਸਿਵਲ ਤੇ ਕੁਝ ਵਰਦੀ ਵਿੱਚ ਸਨ। ਮੈਨੂੰ ਪੱਗ ਅਤੇ ਚੱਪਲ ਵੀ ਨਹੀਂ ਪਹਿਨਣ ਦਿੱਤੀ ਗਈ ਅਤੇ ਮੇਰੇ ਪਿਤਾ ਦੀ ਕੁੱਟਮਾਰ ਵੀ ਕੀਤੀ। ਬੱਗਾ ਨੇ ਅੱਗੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਮੈਨੂੰ ਮਾਰਿਆ ਅਤੇ ਮੈਨੂੰ ਅੱਤਵਾਦੀ ਵਾਂਗ ਘਸੀਟਿਆ। ਉਨ੍ਹਾਂ ਇਹ ਵੀ ਕਿਹਾ ਕਿ ਗ੍ਰਿਫ਼ਤਾਰੀ ਸਮੇਂ ਪੁਲੀਸ ਕੋਲ ਕੋਈ ਦਸਤਾਵੇਜ਼ ਵੀ ਨਹੀਂ ਸਨ।
ਨੋਟਿਸ ਦਾ ਜਵਾਬ ਦੇਵਾਂਗੇ- ਬੱਗਾ
ਬੱਗਾ ਅਨੁਸਾਰ ਸਥਾਨਕ ਪੁਲੀਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਸ ਦੇ ਨਾਲ ਹੀ ਹੁਣ ਤੱਕ ਜਿੱਥੇ ਪੰਜਾਬ ਪੁਲਿਸ ਇਹ ਕਹਿ ਰਹੀ ਹੈ ਕਿ ਗ੍ਰਿਫਤਾਰੀ ਤੋਂ ਪਹਿਲਾਂ ਪੰਜ ਨੋਟਿਸ ਭੇਜੇ ਗਏ ਸਨ, ਜਿਨ੍ਹਾਂ ਦਾ ਜਵਾਬ ਨਹੀਂ ਦਿੱਤਾ ਗਿਆ। ਉਥੇ ਹੁਣ ਬੱਗਾ ਨੇ ਕਿਹਾ ਹੈ ਕਿ ਹਾਂ ਮੈਨੂੰ ਨੋਟਿਸ ਮਿਲੇ ਸਨ। ਜਿਸ ਦਾ ਮੈਂ ਜਵਾਬ ਦੇ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਉਨ੍ਹਾਂ ਨੂੰ ਮੀਡੀਆ ਦੇ ਸਾਹਮਣੇ ਜਾਰੀ ਕਰਨਗੇ।

ਕੇਜਰੀਵਾਲ ਨੂੰ ਖੁੱਲ੍ਹੀ ਚੁਣੌਤੀ: ਬੱਗਾ

ਬੱਗਾ ਨੇ ਇਹ ਵੀ ਕਿਹਾ ਕਿ ਕੇਜਰੀਵਾਲ ਦੀ ਪਾਰਟੀ ਵਿੱਚ ਅਹਿਮਤੁੱਲਾ ਖਾਨ, ਨਿਸ਼ਾ ਵਰਗੇ ਲੋਕ ਹਨ ਜੋ ਮੈਨੂੰ ਗੁੰਡਾ ਕਹਿੰਦੇ ਹਨ। ਜਿੰਨਾ ਚਿਰ ਆਮ ਆਦਮੀ ਪਾਰਟੀ ਦੇ ਆਗੂ ਕਸ਼ਮੀਰੀ ਪੰਡਤਾਂ ਦੇ ਖਿਲਾਫ ਬੋਲਦੇ ਰਹਿਣਗੇ, ਸਾਡੇ ਲੋਕਾਂ ਖਿਲਾਫ ਬੋਲਣਗੇ ਉਦੋਂ ਤਕ ਮੈਂ ਇਨ੍ਹਾਂ ਨਾਲ ਲੜਦਾ ਰਹਾਂਗਾ, ਮੈਂ ਕਜਰੀਵਾਲ ਨੂੰ ਖੁੱਲ੍ਹੀ ਚੁਣੌਤੀ ਦਿੰਦਾ ਹਾਂ, 100 ਐਫਆਈਆਰ ਕਰੋ, ਮੈਂ ਡਰਨ ਵਾਲਾ ਨਹੀਂ।

ਬੱਗਾ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ

ਤੇਜਿੰਦਰ ਬੱਗਾ ਦੇ ਵਕੀਲ ਸੰਕੇਤ ਗੁਪਤਾ ਦਾ ਕਹਿਣਾ ਹੈ ਕਿ ਐੱਮਐੱਮ ਦੇ ਹੁਕਮਾਂ ਤਹਿਤ ਪੀੜਤ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਸ਼ੁੱਕਰਵਾਰ ਦੇਰ ਰਾਤ 11:40 ਮਿੰਟ ‘ਤੇ ਐੱਮਐੱਮ ਦੇ ਘਰ ਪੇਸ਼ ਕੀਤਾ ਗਿਆ। ਪੁਲੀਸ ਨੇ ਬੱਗਾ ਨੂੰ ਹਰਿਆਣਾ ਤੋਂ ਬਰਾਮਦ ਕਰ ਲਿਆ ਜਿੱਥੋਂ ਉਸ ਨੂੰ ਵਾਪਸ ਦਿੱਲੀ ਲਿਆਂਦਾ ਗਿਆ। ਬੱਗਾ ਅਨੁਸਾਰ ਉਸ ਦੀ ਪਿੱਠ ਅਤੇ ਮੋਢੇ ‘ਤੇ ਸੱਟਾਂ ਲੱਗੀਆਂ ਹਨ ਅਤੇ ਉਸ ਨੇ ਅਦਾਲਤ ਵਿਚ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਵਾਪਰੀ ਘਟਨਾ ਦੌਰਾਨ ਉਸ ਨੂੰ ਇਹ ਸੱਟ ਲੱਗੀ ਹੈ। ਬੱਗਾ ਜੀ ਨੇ ਮੈਜਿਸਟ੍ਰੇਟ ਨੂੰ ਕਿਹਾ ਕਿ ਮੈਂ ਘਰ ਜਾਣਾ ਚਾਹੁੰਦਾ ਹਾਂ, ਜਿਸ ਤੋਂ ਬਾਅਦ ਮੈਜਿਸਟ੍ਰੇਟ ਨੇ ਉਨ੍ਹਾਂ ਨੂੰ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ। ਅਦਾਲਤ ਦੇ ਸਾਹਮਣੇ ਬੱਗਾ ਨੇ ਇਹ ਵੀ ਕਿਹਾ ਕਿ ਮੈਨੂੰ ਭਵਿੱਖ ‘ਚ ਖਤਰਾ ਹੋ ਸਕਦਾ ਹੈ, ਜਿਸ ‘ਤੇ ਐੱਮਐੱਮ ਨੇ ਪੁਲਿਸ ਨੂੰ ਬੱਗਾ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ।

LEAVE A REPLY

Please enter your comment!
Please enter your name here