*ਅੱਠ ਵਿਆਹ ਕਰਵਾਉਣ ਵਾਲੀ ਲੁਟੇਰੀ ਲਾੜੀ ਨਿਕਲੀ HIV ਪੌਜ਼ੇਟਿਵ, ਹੁਣ 6 ਵਿਆਹਾਂ ਵਾਲੀ ਕਿਰਨ ਬਾਲਾ ਵੀ ਗ੍ਰਿਫਤਾਰ*

0
316

ਪਟਿਆਲਾ 02,ਸਤੰਬਰ (ਸਾਰਾ ਯਹਾਂ ਬਿਊਰੋ ਰਿਪੋਰਟ) : ਪਿਛਲੇ ਦਿਨੀਂ ਪੁਲਿਸ ਵੱਲੋਂ ਬੀਰਪਾਲ ਕੌਰ ਨਾਂ ਦੀ ਲੁਟੇਰੀ ਲਾੜੀ ਕਾਬੂ ਕੀਤੀ ਗਈ। ਜਿਸ ਬਾਰੇ ਖੁਦ ਐੱਸਪੀ ਸਿਟੀ ਵਰੁਣ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਸੀ ਕਿ ਇਸ ਦੁਲਹਨ ਵੱਲੋਂ ਅੱਠ ਵਿਆਹ ਕਰਵਾਏ ਗਏ ਸਨ ਅਤੇ ਇਹ ਲੋਕਾਂ ਦੇ ਗਹਿਣੇ ਤੇ ਨਕਦੀ ਲੈ ਕੇ ਫ਼ਰਾਰ ਹੋ ਜਾਂਦੀ ਸੀ। 

ਇਸ ਨੂੰ ਜੁਲਕਾ ਥਾਣੇ ਅਧੀਨ ਸ਼ਿਕਾਇਤ ‘ਤੇ ਕਾਬੂ ਕੀਤਾ ਗਿਆ ਸੀ। ਪਿਛਲੇ ਦਿਨੀਂ ਅਦਾਲਤ ‘ਚ ਪੇਸ਼ ਕਰਨ ਦੌਰਾਨ ਇਸ ਮਹਿਲਾ ਦਾ ਮੈਡੀਕਲ ਕਰਵਾਇਆ ਗਿਆ ਤਾਂ ਮਹਿਲਾ ਐਚਆਈਵੀ ਪੌਜ਼ੇਟਿਵ ਪਾਈ ਗਈ। ਨਾਲ ਹੀ ਇਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਕਿਰਨ ਬਾਲਾ ਨਾਮ ਦੀ ਇਕ ਹੋਰ ਮਹਿਲਾ ਗ੍ਰਿਫਤਾਰ ਕੀਤੀ ਗਈ ਹੈ। ਇਸ ਨੇ ਛੇ ਵਿਆਹ ਕਰਵਾਏ ਹੋਏ ਹਨ। 

ਕਿਰਨ ਬਾਲਾ ਤੋਂ ਜਾਂਚ ਕੀਤੀ ਜਾ ਰਹੀ ਹੈ। ਪਹਿਲੀ ਪੁੱਛਗਿੱਛ ‘ਚ ਪਤਾ ਲੱਗਿਆ ਹੈ ਕਿ ਕਿਰਨ ਬਾਲਾ ਵਲੋਂ ਵੀ ਹੁਣ ਤੱਕ ਛੇ ਵਿਆਹ ਕਰਵਾਏ ਜਾ ਚੁੱਕੇ ਹਨ। ਪੀੜਤ ਲੋਕ ਫੋਨ ‘ਤੇ ਸੰਪਰਕ ਕਰ ਰਹੇ ਹਨ। ਅਜੇ ਤੱਕ ਕਿਰਨ ਬਾਲਾ ਖ਼ਿਲਾਫ਼ ਕਿਸੇ ਨੇ ਲਿਖਤੀ ਸ਼ਿਕਾਇਤ ਨਹੀਂ ਦਿੱਤੀ। 

LEAVE A REPLY

Please enter your comment!
Please enter your name here