
ਸਾਲ 2020 ‘ਚ ਕੋਰੋਨਾ ਵਾਇਰਸ ਨੇ ਆਮ ਜਨ ਜੀਵਨ ਤੋਂ ਲੈਕੇ ਅਰਥ ਵਿਵਸਥਾ ਸਮੇਤ ਹਰ ਕੰਮ ਕਾਜ ਨੂੰ ਪ੍ਰਭਾਵਿਤ ਕੀਤਾ ਹੈ। ਉੱਥੇ ਹੀ ਵਿਆਹ ਸਮਾਗਮਾਂ ‘ਤੇ ਵੀ ਕੋਰੋਨਾ ਦਾ ਪ੍ਰਭਾਵ ਪਿਆ ਹੈ। ਕਈ ਲੋਕਾਂ ਨੂੰ ਵਿਆਹ ਰੱਦ ਕਰਨੇ ਪਏ ਤੇ ਕਈਆਂ ਨੇ ਬਹੁਤ ਹੀ ਸਾਦੇ ਢੰਗ ਨਾਲ ਪੰਜ ਬੰਦਿਆਂ ਦੀ ਮੌਜੂਦਗੀ ‘ਚ ਵਿਆਹ ਕਾਰਜ ਨੇਪਰੇ ਚੜਾਏ। ਹੁਣ ਅਹਿਮਦਾਬਾਦ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸ਼ੁੱਕਰਵਾਰ ਰਾਤ 9 ਵਜੇ ਤੋਂ ਸੋਮਵਾਰ ਸਵੇਰ 6 ਵਜੇ ਤਕ ਕਰਫਿਊ ਲਾ ਦਿੱਤਾ ਗਿਆ ਹੈ। ਸਭ ਤੋਂ ਜਿਆਦਾ ਪਰੇਸ਼ਾਨ ਉਹ ਲੋਕ ਹਨ, ਜਿੰਨ੍ਹਾਂ ਦੇ ਘਰਾਂ ‘ਚ ਵਿਆਹ ਹਨ।
ਸ਼ਹਿਰ ‘ਚ ਸ਼ਨੀਵਾਰ 500 ਤੇ ਐਤਵਾਰ 1200 ਵਿਆਹ ਹੋਣੇ ਹਨ ਜੋ ਹੁਣ ਰੱਦ ਕਰਨੇ ਪੈਣਗੇ। ਵਿਆਹ ਦੇ ਕਾਰਡ ਵੰਡੇ ਜਾ ਚੁੱਕੇ ਹਨ ਤੇ ਮਹਿਮਾਨ ਪਹੁੰਚ ਚੁੱਕੇ ਹਨ। ਓਧਰ ਵਿਆਹ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਇਸ ਦਾ ਨੁਕਸਾਨ ਹੋਵੇਗਾ। ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਨੂੰ ਇਸ ਮਾਮਲੇ ‘ਚ ਵਿਚਾਰ ਕਰਨਾ ਚਾਹੀਦਾ ਸੀ ਜਾਂ ਫਿਰ ਗਾਈਡਲਾਈਨਜ਼ ਦੇ ਤਹਿਤ ਰਾਤ ਦੇ 10 ਜਾਂ 11 ਵਜੇ ਤੋਂ ਬਾਅਦ ਲੌਕਡਾਊਨ ਦਾ ਸਮਾਂ ਤੈਅ ਕਰਨਾ ਚਾਹੀਦਾ ਸੀ।
