ਮਾਨਸਾ 17 ਦਸੰਬਰ (ਸਾਰਾ ਯਹਾਂ/ਜੋਨੀ ਜਿੰਦਲ ): ਅੱਜ ਮਾਨਸਾ ਬਾਰ ਐਸੋਸੀਏਸ਼ਨ ਦੀ ਚੋਣ ਹੋਈ ਜਿਸ ਵਿੱਚ ਪ੍ਰਧਾਨ ਦੀ
ਚੋਣ ਵਿੱਚ ਸਰਬਜੀਤ ਸਿੰਘ ਵਾਲੀਆ ਪ੍ਰਧਾਨ ਵਜੋਂ ਚੁਣੇ ਗਏ। ਉਨ੍ਹਾਂ ਨੂੰ 182 ਵੋਟਾਂ ਪਈਆਂ ਜਦੋਂ ਕਿ ਉਨ੍ਹਾਂ ਦੋ
ਵਿਰੋਧੀ ਉਮੀਦਵਾਰ ਵਿਜੈ ਕੁਮਾਰ ਸਿੰਗਲਾ ਭਦੌੜ ਵਾਲੇ ਨੂੰ 136 ਵੋਟਾਂ ਪਈਆਂ। ਇਸ ਤਰ੍ਹਾਂ 46 ਵੋਟਾਂ ਦੇ
ਫਰਕ ਨਾਲ ਸਰਬਜੀਤ ਸਿੰਘ ਵਾਲੀਆ ਐਡਵੋਕੇਟ ਨੂੰ ਪ੍ਰਧਾਨ ਚੁਣ ਲਿਆ ਗਿਆ।
ਇਸੇ ਤਰ੍ਹਾਂ ਸੈਕਟਰੀ ਦੀ ਚੋਣ ਵਿੱਚ ਸਤਿੰਦਰ ਮਿੱਤਲ ਐਡਵੋਕੇਟ 231 ਵੋਟਾਂ ਲੈ ਕੇ ਆਪਣੇ
ਵਿਰੋਧੀ ਰਘਵੀਰ ਸਿੰਘ ਤੋਂ 144 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਇਸ ਚੋਣ ਦੇ ਆਰHਓH ਕ੍ਰਿਸ਼ਨ ਗਰਗ
ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਮਾਨਸਾ ਰਹੇ ਅਤੇ ਉਨ੍ਹਾਂ ਨਾਲ ਸਹਾਇਕ ਵਜੋਂ ਭੂਮਿਕਾ ਹਰਪ੍ਰੀਤ ਸਿੰਘ
ਸਾਬਕਾ ਸੈਕਟਰੀ ਬਾਰ ਐਸੋਸੀਏਸ਼ਨ ਮਾਨਸਾ ਅਤੇ ਅਨੀਸ਼ ਜਿੰਦਲ ਐਡਵੋਕੇਟ ਨੇ ਨਿਭਾਈ। ਇਸ ਜਿੱਤ ਤੋਂ
ਬਾਅਦ ਦੋਹਾਂ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਵਿੱਚ ਖੁਸ਼ੀ ਦਾ ਮਾਹੌਲ ਸੀ। ਇਸ ਮੌਕੇ ਐਡਵੋਕੇਟ ਗੁਰਲਾਭ
ਸਿੰਘ ਮਾਹਲ, ਐਡਵੋਕੇਟ ਬਲਵੰਤ ਭਾਟੀਆ, ਐਡਵੋਕੇਟ ਮੁਕੇਸ਼ ਗੋਇਲ, ਐਡਵੋਕੇਟ ਰਣਦੀਪ ਸ਼ਰਮਾਂ,
ਐਡਵੋਕੇਟ ਸੁਖਚੈਨ ਸਿੰਘ ਦੂਲੋ, ਐਡਵੋਕੇਟ ਕਮਲ ਸ਼ਰਮਾਂ, ਐਡਵੋਕੇਟ ਓਂਕਾਰ ਮਿੱਤਲ, ਐਡਵੋਕੇਟ ਪ੍ਰਿਥੀਪਾਲ
ਸਿੰਘ ਸਿੱਧੂ, ਐਡਵੋਕੇਟ ਨਰੈਣ ਗਰਗ, ਐਡਵੋਕੇਟ ਸਵੀਟ ਸਿੰਗਲਾ, ਐਡਵੋਕੇਟ ਮੱਖਣ ਜਿੰਦਲ, ਐਡਵੋਕੇਟ
ਅਮਨਦੀਪ ਸਿੰਘ ਅਕਲੀਆ, ਐਡਵੋਕੇਟ ਦੀਪਇੰਦਰ ਆਹਲੂਵਾਲੀਆ, ਐਡਵੋਕੇਟ ਜਗਤਾਰ ਸਿੰਘ ਧਾਲੀਵਾਲ
ਅਤੇ ਐਡਵੋਕੇਟ ਰੋਹਿਤ ਮਿੱਤਲ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।