
ਮਾਨਸਾ 25 ,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼) : ਅੱਜ ਭਾਰਤੀ ਜਨਤਾ ਪਾਰਟੀ ਮੰਡਲ ਮਾਨਸਾ ਵੱਲੋਂ ਮੰਡਲ ਪ੍ਰਧਾਨ ਰੋਹਿਤ ਬਾਂਸਲ ਦੀ ਅਗਵਾਈ ਵਿੱਚ ਦੇਸ਼ ਵਿੱਚ ਆਪਾਤਕਾਲ ਲਗਾਉਣ ਦੇ ਖ਼ਿਲਾਫ਼ ਪ੍ਰੋਗਰਾਮ ਕਿੱਤਾ ਗਿਆ । ਇਸ ਮੌਕੇ ਜਿਲ੍ਹਾ ਪ੍ਰਧਾਨ ਮੱਖਣ ਲਾਲ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਰੋਹਿਤ ਬਾਂਸਲ ਦੁਆਰਾ ਦੱਸਿਆ ਗਿਆ ਕਿ 25 ਜੂਨ 1975 ਦੀ ਅੱਧੀ ਰਾਤ ਨੂੰ ਲੋਕਤੰਤਰ ਦੀ ਹੱਤਿਆ ਕਰਦੇ ਹੋਏ ਦੇਸ਼ ਵਿੱਚ ਆਪਾਤਕਾਲ ਦੀ ਘੋਸ਼ਣਾ ਕੀਤੀ ਜਿਹੜੀ ਕਿ 19 ਮਹੀਨੇ ਚੱਲੀ। ਇਸ ਦੌਰਾਨ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਬਿਨਾ ਕਿਸੇ ਕਾਰਨ ਕਰਕੇ ਜੇਲਾ ਵਿੱਚ ਠੁਸਿਆ ਅਤੇ ਪ੍ਰੈਸ ਤੇ ਪਾਬੰਦੀ ਲਗਾਈ ਅਤੇ ਕੋਰਟ ਦੇ ਅਧਿਕਾਰ ਖੇਤਰ ਖਤਮ ਕੀਤੇ । ਇਸ ਦੌਰਾਨ ਪੂਰੇ ਦੇਸ਼ ਵਿੱਚ ਦੋ ਸਾਲ ਗੁੰਡਾਗਰਦੀ ਦੀ ਹੱਦ ਪਾਰ ਕੀਤੀ । ਦੇਸ਼ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੀ ਪਾਰਟੀ ਜਦੋ ਲੋਕਤੰਤਰ ਦੀ ਗੱਲ ਕਰਦੀ ਹੈ ਤਾਂ ਹੈਰਾਨੀ ਹੁੰਦੀ ਹੈ। ਇਸ ਮੋਕੇ ਮਾਧੋ ਮੁਰਾਰੀ ਸ਼ਰਮਾ, ਜੀਵਨ ਜਿੰਦਲ, ਰਮਲ ਕੁਮਾਰ, ਰਮੇਸ਼ ਪਰੋਚਾ, ਵਿਨੋਦ ਕਾਲੀ, ਯਸ਼ਪਾਲ ਕਾਕਾ, ਸੁਨੀਲ ਸ਼ਰਮਾ,ਸਿਕੰਦਰ ਸਿੰਘ, ਗੌਤਮ ਸ਼ਰਮਾ, ਨਵੀਨ ਕੁਮਾਰ, ਹਰਸ਼ ਕੁਮਾਰ, ਮੰਗਤ ਰਾਮ ਆਦਿ ਹਾਜ਼ਰ ਸਨ
