ਮਾਨਸਾ 23 ,ਜੂਨ (ਸਾਰਾ ਯਹਾਂ/ ਮੁੱਖ ਸੰਪਾਦਕ ) : ਇਸ ਮੌਕੇ ਜਿਲ੍ਹਾ ਪ੍ਰਧਾਨ ਮੱਖਣ ਲਾਲ ਅਤੇ ਜਗਜੀਤ ਸਿੰਘ ਮਿਲਖਾ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਰੋਹਿਤ ਬਾਂਸਲ ਦੁਆਰਾ ਡਾਕਟਰ ਸਾਹਬ ਦੇ ਜੀਵਨ ਉੱਪਰ ਬੋਲਦਿਆ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਿਰਫ 20 ਸਾਲ ਦੀ ਉਮਰ ਵਿੱਚ ਉਹ ਕਲਕੱਤਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਨੇ ਇਸ ਤੋਂ ਬਾਅਦ ਨਹਿਰੂ ਸਰਕਾਰ ਵਿੱਚ ਮੰਤਰੀ ਬਨੇ ਅਤੇ ਨਹਿਰੂ ਸਰਕਾਰ ਦੁਆਰਾ ਤੁਸ਼ਟੀਕਰਣ ਦੀ ਨੀਤੀ ਦੇ ਵਿਰੋਧ ਵਿੱਚ ਸਰਕਾਰ ਤੋ ਇਸਤੀਫਾ ਦਿੱਤਾ ਜਨਸੰਘ ਦੀ ਸਥਾਪਨਾ ਕੀਤੀ ਅਤੇ ਜੰਮੂ ਕਸ਼ਮੀਰ ਵਿੱਚ ਪਰਮਿਟ ਸਿਸਟਮ ਦਾ ਵਿਰੋਧ ਕਰਦਿਆਂ ਇਕ ਦੇਸ਼ ਦੋ ਵਿਧਾਨ ਦੋ ਨਿਸ਼ਾਨ ਨਹੀਂ ਚਲੇਗਾ ਦਾ ਨਾਰਾ ਦਿੱਤਾ ਅਤੇ ਇਸ ਦਾ ਵਿਰੋਧ ਕਰਦਿਆਂ ਉਹ ਬਿਨਾ ਪਰਮਿਟ ਜੰਮੂ ਕਸ਼ਮੀਰ ਦਾਖਿਲ ਹੋਏ ਜਿਸ ਕਰਕੇ ਸ਼ੇਖ ਅਬਦੁੱਲਾ ਸਰਕਾਰ ਵੱਲੋਂ ਉਨ੍ਹਾਂ ਨੂੰ ਗਿਰਫ਼ਤਾਰ ਕਰਕੇ ਜੇਲ ਵਿੱਚ ਭੇਜ ਦਿੱਤਾ ਗਿਆ ਇਸ ਤੋਂ ਬਾਅਦ 23 ਜੂਨ 1953 ਨੂੰ ਸ਼ੱਕੀ ਹਾਲਾਤਾਂ ਵਿੱਚ ਉਹਨਾਂ ਦੀ ਮੌਤ ਦਾ ਦੁਖਦ ਸਮਾਚਾਰ ਮਿਲਿਆ। ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਵੱਲੋਂ ਜੰਮੂ ਅਤੇ ਕਸ਼ਮੀਰ ਵਿੱਚੋ ਧਾਰਾ 370 ਅਤੇ 35 ਏ ਹਟਾ ਕੇ ਓਹਨਾ ਦਾ ਸੁਪਨਾ ਪੂਰਾ ਕਰਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਗਈ। ਇਸ ਮੋਕੇ ਮਾਧੋ ਮੁਰਾਰੀ ਸ਼ਰਮਾ, ਜੀਵਨ ਜਿੰਦਲ, ਰਮਲ ਕੁਮਾਰ, ਰਮੇਸ਼ ਪਰੋਚਾ, ਸਾਹਿਲ ਅਰੋੜਾ, ਸਿਕੰਦਰ ਸਿੰਘ, ਗੌਤਮ ਸ਼ਰਮਾ ਆਦਿ ਹਾਜ਼ਰ ਸਨ।