
ਮਾਨਸਾ (ਸਾਰਾ ਯਹਾਂ/ਬਿਊਰੋ ਨਿਊਜ਼ ): ਅੱਜ ਭਾਰਤੀ ਜਨਤਾ ਪਾਰਟੀ ਮਾਨਸਾ ਵਲੋ ਏ. ਡੀ . ਸੀ . ਜਰਨਲ ਸ਼੍ਰੀ ਉਪਕਾਰ ਸਿੰਘ ਜੀ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ ਗਿਆ ਇਸ ਵਿੱਚ ਓਹਨਾ ਤੋਂ ਮੰਗ ਕੀਤੀ ਕਿ ਅੰਡਰ ਬ੍ਰਿਜ ਦੀ ਬੰਦ ਪਈ ਸਾਈਡ ਦਾ ਕੰਮ ਸ਼ੁਰੂ ਕੀਤਾ ਜਾਵੇ ਤਾਂ ਕਿ ਫਾਟਕ ਬੰਦ ਹੋਣ ਸਮੇਂ ਟ੍ਰੈਫਿਕ ਦੋਨੇ ਸਾਈਡਾ ਤੋਂ ਚੱਲ ਸਕੇ। ਇੱਕ ਸਾਈਡ ਬਣੀ ਹੋਣ ਕਾਰਨ ਦੋਵੇਂ ਸਾਈਡਾ ਦਾ ਟ੍ਰੈਫਿਕ ਇੱਕੋ ਸਾਈਡ ਟੱਪਣ ਕਾਰਨ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਹੈ। ਜੇਕਰ ਕਿਸੇ ਕਾਰਨ ਕੰਮ ਸ਼ੁਰੂ ਕਰਨ ਵਿੱਚ ਦੇਰੀ ਹੋ ਰਹੀ ਤਾ ਬੰਦ ਸਾਈਡ ਹੋਏ ਟੋਇਆ ਨੂੰ ਭਰ ਕੇ ਇਸ ਨੂੰ ਸ਼ੁਰੂ ਕੀਤਾ ਜਾਵੇ। ਇਸ ਮੌਕੇ ਰੋਹਿਤ ਬਾਂਸਲ,ਮੱਖਣ ਲਾਲ ਬਾਂਸਲ, ਮੰਜੂ ਮਿੱਤਲ, ਰੇਨੂੰ ਬਾਂਸਲ,ਅਮਨੀਕ ਗਰਗ, ਰਮੇਸ਼ ਪ੍ਰੋਚਾ ਆਦਿ ਹਾਜ਼ਰ ਸਨ।
