10,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼)
ਪੰਜਾਬ ਸਰਕਾਰ ਖੇਤੀ ਕਾਨੂੰਨਾਂ ਉੱਪਰ ਅਹਿਮ ਫੈਸਲਾ ਲੈ ਸਕਦੀ
ਪਤਾ ਲੱਗਾ ਹੈ ਪੰਜਾਬ ਸਰਕਾਰ ਖੇਤੀ ਕਾਨੂੰਨਾਂ ਉੱਪਰ ਅਹਿਮ ਫੈਸਲਾ ਲੈ ਸਕਦੀ ਹੈ। ਇਹ ਕੇਂਦਰ ਸਰਕਾਰ ਦੇ ਕਾਨੂੰਨ ਹਨ, ਪਰ ਰਾਜ ਸਰਕਾਰ ਕੋਲ ਕਿੰਨੀਆਂ ਸ਼ਕਤੀਆਂ ਹਨ, ਇਸ ਬਾਰੇ ਮੰਥਨ ਹੋਵੇਗਾ। ਉਂਝ ਇਸ ਕਾਨੂੰਨ ਦਾ ਸੋਧਿਆ ਮਾਡਲ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਵਜੋਂ ਪਾਸ ਕੀਤਾ ਜਾ ਚੁੱਕਾ ਹੈ। ਹਾਲਾਂਕਿ, ਉਹ ਰਾਜਪਾਲ ਦੇ ਦਫ਼ਤਰ ਵਿੱਚ ਹੀ ਰਹੇ।
ਪੰਜਾਬ ਕੈਬਿਨਟ ਦੀ ਮੀਟਿੰਗ ਅੱਜ ਫਿਰ
ਪੰਜਾਬ ਕੈਬਿਨਟ ਦੀ ਮੀਟਿੰਗ ਅੱਜ ਫਿਰ ਹੋ ਰਹੀ ਹੈ। ਇਹ ਮੀਟਿੰਗ ਪਹਿਲਾਂ 7 ਵਜੇ ਹੋਣੀ ਸੀ ਜੋ ਹੁਣ 6:30 ਵਜੇ ਹੋਵੇਗੀ। ਮੀਟਿੰਗ ਪੰਜਾਬ ਭਵਨ ਦੀ ਥਾਂ ਸੀਐਮ ਦੀ ਰਿਹਾਇਸ਼ ‘ਤੇ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਜਾ ਸਕਦੇ ਹਨ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਹੋਇਆ ਹੈ।
Implement ops for employees recruited after 2004
Thanks for feedback.
We Concern Your Comment.
Team Sara Yaha.