
ਮਾਨਸਾ 6 ਮਾਰਚ (ਸਾਰਾ ਯਹਾ/ ਜੋਨੀ ਜਿੰਦਲ) ਭਗਵਾਨ ਸ਼ਿਵ ਸ਼ੰਕਰ ਦੇ ਪਾਵਨ ਪਵਿੱਤਰ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸ ਦੇ ਉਪਲਕਸ਼ ਹੋਰ ਰਹੀਆਂ ਪ੍ਰਭਾਤ ਫੇਰੀਆਂ ਮੇਲਿਆਂ ਤੋਂ ਵੱਧ ਇੱਕਠ ਦਾ ਰੂਪ ਧਾਰਨ ਕਰ ਲਿਆ ਹੈ ਅਤੇ ਹਰ ਸਾਲ ਦੀ ਤਰ੍ਹਾਂ ਪਿਛਲੇ 14ਸਾਲ ਤੋਂ ਸ਼੍ਰੀ ਸਨਾਤਨ ਧਰਮ ਪ੍ਰਚਾਰ ਸੇਵਾ ਸੰਮਤੀ ਵੱਲੋਂ ਮਹਾਂ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਅਤੇ ਅੱਜ ਪ੍ਰਭਾਤ ਫੇਰੀ ਦਾ 16ਵਾ ਦਿਨ ਸੀ ਅਤੇ ਪ੍ਰਭਾਤ ਫੇਰੀ ਹਰ ਗਲੀ ਮੁਹੱਲੇ ਵਿੱਚ ਸ਼ਿਵ ਭਗਵਾਨ ਗੁਣਗਾਣ ਕਰਦੇ ਹੋਏ ਸ਼ਿਵ ਸ਼ੰਕਰ ਭਗਵਾਨ ਦਾ ਸੁਨੇਹਾ ਦਿੰੰਦੇ ਹੋਏ

ਸ਼ਹਿਰ ਨੂੰ ਸ਼ਿਵ ਮੲੀ ਕਰ ਰਹੇ ਹਨ ਅਤੇ ਅੱਜ ਦੀ ਪ੍ਰਭਾਤ ਫੇਰੀ ਦੀ ਆਰਤੀ ਅਸ਼ੋਕ ਤਾਇਲ, ਪੁਨੀਤ ਤਾਇਲ ਮੈਡੀਸਿਟੀ ਹਸਪਤਾਲ ਮਾਨਸਾ ਵਾਲਿਆਂ ਦੇ ਗ੍ਰਹਿ ਵਿਖੇ ਵਾਟਰ ਵਰਕਸ ਗੇਰਾਂ ਸਟਰੀਟ ਵਿਚ ਕੀਤੀ ਅਤੇ ਸ਼ਿਵ ਦੀ ਮਹਿਮਾ ਕਰਦੇ ਸ਼੍ਰੀ ਸਨਾਤਨ ਧਰਮ ਪ੍ਰਚਾਰ ਸੰਮਤੀ ਦੇ ਪ੍ਰਧਾਨ ਇੰਦਰ ਸੈਨ ਅਕਲੀਆ ,ਕਮਲ ਸ਼ਰਮਾ, ਪ੍ਰਵੀਨ ਟੋਨੀ ਸ਼ਰਮਾ, ਵਿੱਕੀ ਸ਼ਰਮਾ, ਰਾਜੇਸ਼ ਕੁਮਾਰ ਠੇਕੇਦਾਰ,ਗੋਰਵ ਬਜਾਜ , ਵਿਜੈ ਕਮਲ, ਆਪਣੀ ਹਾਜ਼ਰੀ

ਭੋਲੇ ਸ਼ੰਕਰ ਦੇ ਚਰਨਾਂ ਵਿੱਚ ਲਗਵਾਈ ਅਤੇ ਆਈਆਂ ਸੰਗਤਾਂ ਨੂੰ ਭੋਲੇ ਸ਼ੰਕਰ ਜੀ ਦਾ ਗੁਣਗਾਣ ਕਰਕੇ ਨਿਹਾਲ ਕੀਤਾ ਅਤੇ ਸੰਮਤੀ ਦੇ ਜਰਨਲ ਸਕੱਤਰ ਕਮਲਜੀਤ ਸ਼ਰਮਾ ਕਮਲ 11 ਤਾਰੀਖ ਨੂੰ ਸ਼ਿਵ ਰਾਤਰੀ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਅਤੇ ਰੱਥ ਯਾਤਰਾ ਤੇ ਹੋਰ ਤੇ ਸਾਰੇ ਪ੍ਰਰੋਗਰਾਮ ਬਾਰੇ ਜਾਣਕਾਰੀ ਦਿੱਤੀ
