ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਮਾਨਸਾ ਇਕਾਈ ਵੱਲੋਂ ਬਾਲ ਭਵਨ ਵਿਖੇ ਕਾਲੇ ਝੰਡੇ ਦਿਖਾਏ ਅਤੇ ਨਾਅਰੇਬਾਜ਼ੀ ਕਰਦਿਆਂ ਸਰਕਾਰ ਨੂੰ ਨਿੰਦਿਆ*

0
36

 ਮਾਨਸਾ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ ): ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਮਾਨਸਾ ਇਕਾਈ ਵੱਲੋਂ ਭਗਵੰਤ ਮਾਨ ਸਰਕਾਰ ਦੀ ਮਾਨਸਾ ਵਿਖੇ ਹੋਣ ਵਾਲੀ ਕੈਬਨਿਟ ਮੀਟਿੰਗ ਮੌਕੇ ਸਰਕਾਰ ਨੂੰ ਊਸ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਕੀਤੇ ਵਾਅਦੇ ਨੂੰ ਯਾਦ ਕਰਵਾਉਣ ਲਈ ਬਾਲ ਭਵਨ ਵਿਖੇ ਕਾਲੇ ਝੰਡੇ ਦਿਖਾਏ ਅਤੇ ਨਾਅਰੇਬਾਜ਼ੀ ਕਰਦਿਆਂ ਸਰਕਾਰ ਨੂੰ ਨਿੰਦਿਆ ।
ਇਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਨਾਲ ਧੱਕਾ ਕਰਦਿਆਂ ਸ਼ਾਂਤਮਈ ਮੁਜ਼ਾਹਰਾ ਕਰਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਸਿਟੀ 1 ਵਿਚੱਬਣਦ ਕਰ ਦਿੱਤਾ । ਇਸਦੀ ਭਿਣਕ ਲਗਦਿਆਂ ਹੀ ਵੱਡੀ ਗਿਣਤੀ ਅਧਿਆਪਕ ਅਤੇ ਭਰਾਤਰੀ ਜਥੇਬੰਦੀਆਂ ਨੇ ਥਾਣਾ ਸਿਟੀ 1 ਨੂੰ ਘੇਰਾ ਪਾ ਲਿਆ । ਅੰਤ ਅਧਿਆਪਕ ਅਤੇ ਜਨਤਕ ਜਥੇਬੰਦੀਆਂ ਦੇ ਰੋਸ ਅੱਗੇ ਝੁਕਦੇ ਪੁਲਿਸ ਪ੍ਰਸ਼ਾਸਨ ਨੇ 5 ਵਜੇ ਦੇ ਕਰੀਬ ਗਿਰਫ਼ਤਾਰ ਸਾਥੀਆਂ ਨੂੰ ਦਰਸ਼ਨ ਸਿੰਘ ਅਲਿਸ਼ੇਰ ਅਤੇ ਕਰਮਜੀਤ ਤਮਕੋਟ ਦੀ ਅਗਵਾਈ ਵਿਚ ਰਿਹਾ ਕਰ ਦਿੱਤਾ । ਇਸ ਮੌਕੇ ਜੀ ਟੀ ਯੂ ਜ਼ਿਲ੍ਹਾ ਪ੍ਰਧਾਨ ਨਰਿੰਦਰ ਮਾਖਾ, ਬੀ ਐਡਡ ਫਰੰਟ ਜ਼ਿਲ੍ਹਾ ਪ੍ਰਧਾਨ ਨਿਤਿਨ ਸੋਢੀ, ਡੀ ਟੀ ਐੱਫ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ, ਡਾਕਟਰ ਧੰਨਾ ਮੱਲ ਗੋਇਲ , ਸੂਬਾ ਪ੍ਰਧਾਨ ਮੈਡੀਕਲ ਐਸੋਸੀਏਸ਼ਨ ਪੰਜਾਬ, ਇਕਬਾਲ ਸਿੰਘ, ਨਵਨੀਤ ਕੱਕੜ, ਜਤਿੰਦਰਪਾਲ ਜੇ ਪੀ, ਰਾਜਵਿੰਦਰ ਸਿੰਘ, ਅਮੋਲਕ ਸਿੰਘ, ਗੁਰਜੀਤ ਸਿੰਘ, ਸਿਕੰਦਰ ਸਿੰਘ ਰੁੜ੍ਹ, ਗੁਰਜੰਟ ਸਿੰਘ, ਰਜਿੰਦਰ ਸਿੰਘ, ਗੁਰਜੀਤ ਸਿੰਘ, ਅਮਰੀਕ ਸਿੰਘ, ਲਖਵਿੰਦਰ ਸਿੰਘ, ਹੰਸਾ ਸਿੰਘ, ਸੁਖਦੀਪ ਸਿੰਘ, ਰਵਿੰਦਰ ਕਾਂਸਲ, ਜਸਵਿੰਦਰ ਸਿੰਘ ਪਰਮਿੰਦਰ ਸਿੰਘ, ਜਗਤਾਰ ਲਾਡੀ, ਬਲਵੰਤ ਸਿੰਘ, ਕਾਮਰੇਡ ਕ੍ਰਿਸ਼ਨ ਚੌਹਾਨ, ਕਾਮਰੇਡ ਰਾਜਵਿੰਦਰ ਰਾਣਾ, ਕੁਲਦੀਪ ਸਿੰਘ, ਸਹਿਦੇਵ ਸਿੰਘ, ਰਵਿੰਦਰ ਕੋਹਲੀ, ਰੇਨੂੰ , ਅਮਰਪ੍ਰੀਤ ਕੌਰ, ਮੀਰਾ ਬਾਈ, ਵੀਰਪਾਲ ਕੌਰ, ਹਰਮਨਦੀਪ ਕੌਰ, ਅਮਨਦੀਪ ਕੌਰ, ਗੁਰਪ੍ਰੀਤ ਕੌਰ ਤੇ ਹੋਰ ਵੱਡੀ ਗਿਣਤੀ ਸ਼ਾਮਿਲ ਹੋਏ ।

LEAVE A REPLY

Please enter your comment!
Please enter your name here