*ਅੱਜ ਦੇ ਸਮੇਂ ਰੋਜ਼ਾਨਾ ਅੱਧੇ ਘੰਟੇ ਦੀ ਕਸਰਤ ਤੇ ਢੁੱਕਵਾਂ ਖਾਣਪੀਣ ਬਹੁਤ ਜ਼ਰੂਰੀ- ਡਾ ਸ਼ਾਲਿਕਾ*

0
125

ਬੁਢਲਾਡਾ 19 ਮਈ (ਸਾਰਾ ਯਹਾਂ/ਅਮਨ ਮੇਹਤਾ): ਹਾਈਪਰਟੈਂਸ਼ਨ ਤੋਂ ਬਚਣ ਲਈ ਸਕਾਰਤਮਕ ਜੀਵਨਸ਼ੈਲੀ ਨੂੰ ਅਪਣਾਉਣਾ ਬੇਹੱਦ ਜ਼ਰੂਰੀ ਹੈ। ਅੱਜਕੱਲ੍ਹ ਮਾਨਸਿਕ ਤਣਾਅ ਜ਼ਿਆਦਾ ਰਹਿਣ ਨਾਲ ਲੋਕ ਹਾਈਪਰਟੈਂਸ਼ਨ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਔਰਤ ਰੋਗਾਂ ਦੀ ਮਾਹਰ ਸਿਵਲ ਹਸਪਤਾਲ ਬੁਢਲਾਡਾ ਵਿੱਚ ਤਾਇਨਾਤ ਡਾ ਸ਼ਾਲਿਕਾ ਗੋਇਲ ਨੇ ਕਹੇ। ਉਨ੍ਹਾਂ ਕਿਹਾ ਕਿ ਸੰਸਾਰ ਭਰ ਚ ਲਗਭਗ ਇੱਕ ਕਰੋੜ ਵਿਅਕਤੀ ਹਰ ਸਾਲ ਹਾਈਪਰਟੈਨਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਬਜ਼ੁਰਗਾਂ ਚ ਉੱਚ ਬਲੱਡ ਪ੍ਰੈਸ਼ਰ ਜ਼ਿਆਦਾ ਹੁੰਦਾ ਸੀ ਪਰ ਨੌਜਵਾਨ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹਾਈਪਰਟੈਂਸ਼ਨ ਹੋਣ ਦਾ ਜ਼ਿਆਦਾਤਰ ਕਾਰਨ ਮਾਨਸਿਕ ਤਣਾਅ, ਅਸੰਤੁਲਿਤ ਖੁਰਾਕ, ਤੰਬਾਕੂ, ਸਿਗਰਟ ਤੇ ਸ਼ਰਾਬ ਆਦਿ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਚ ਜੰਕ ਫੂਡ ਖਾਣ ਦੇ ਰੁਝਾਨ ਨਾਲ ਵੀ ਉਹ ਹਾਈਪਰਟੈਂਸ਼ਨ ਦੇ ਮਰੀਜ਼ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਹਾਈਪਰਟੈਂਸ਼ਨ ਇੱਕ ਖਾਮੋਸ਼ ਕਾਤਲ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਤੇ ਕਾਬੂ ਪਾਉਣ ਲਈ ਸਾਨੂੰ ਆਪਣੀਆਂ ਆਦਤਾਂ ਬਦਲਣੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਹਰ ਰੋਜ਼ ਅੱਧਾ ਘੰਟਾ ਕਸਰਤ ਜਾਂ ਸੈਰ ਕਰਨਾ, ਤਣਾਅ ਮੁਕਤ ਜ਼ਿੰਦਗੀ ਜਿਊਣਾ, ਨਸ਼ਿਆਂ ਤੋਂ ਦੂਰ ਰਹਿਣਾ, ਸੰਤੁਲਿਤ ਖ਼ੁਰਾਕ ਖਾਣਾ, ਚਿਕਨਾਈ ਅਤੇ ਨਮਕ ਵਾਲੇ ਪਦਾਰਥਾਂ ਦਾ ਸੇਵਨ ਘੱਟ ਕਰਨਾ ਆਦਿ ਆਪਣਾ ਕੇ ਹਾਈਪਰਟੈਂਸ਼ਨ ਤੋਂ ਬਚਿਆ ਜਾ ਸਕਦਾ ਹੈ।  

LEAVE A REPLY

Please enter your comment!
Please enter your name here