ਅੱਜ ਜਿਲ੍ਹਾ ਮਾਨਸਾ ਇਕਾਈ ਨੇ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਰਾਂਹੀ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਭੇਜੇ

0
61

ਮਾਨਸਾ 18 ਨਵੰਬਰ (ਸਾਰਾ ਯਹਾ/ਹੀਰਾ ਸਿੰਘ ਮਿੱਤਲ) : ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ, ਪੰਜਾਬ ਦੇ ਸੱਦੇ ਤਹਿਤ ਅੱਜ ਜਿਲ੍ਹਾ ਮਾਨਸਾ ਇਕਾਈ ਨੇ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਮਾਨਸਾ ਰਾਂਹੀ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਭੇਜਕੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਗਈ। ਜਿਸ ਵਿੱਚ 85 ਵੀਂ ਸੰਵਿਧਾਨਿਕ ਸੋਧ ਨੂੰ ਪ੍ਰੈਕਟੀਕਲ ਰੂਪ ਵਿੱਚ ਲਾਗੂ ਕਰਨ, ਬੈਕਲਾਗ ਨੂੰ ਤੁਰੰਤ ਪੂਰਾ ਕਰਨ, ਐੱਸ.ਸੀ. ਵਿਦਿਆਰਥੀਆਂ ਨੂੰ ਵਜ਼ੀਫਾ, ਪੁਸਤਕਾਂ, ਵਰਦੀਆਂ ਵਰਗੀਆਂ ਸਹੂਲਤਾਂ ਜਾਰੀ ਰੱਖਣ, ਪੁਰਾਣੀ ਪੈਨਸ਼ਨ ਬਹਾਲ ਕਰਨ, ਨਵੀਆਂ ਭਰਤੀਆਂ ਰੈਗੂਲਰ ਆਧਾਰ ਤੇ ਕਰਨ ਦੀ ਪੁਰਜ਼ੋਰ ਮੰਗ ਕੀਤੀ। ਹਾਜ਼ਰ ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਮੰਗਾਂ ਨੂੰ ਨਾ ਮੰਗਣ ਤੇ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਜਿਸ ਮੀਟਿੰਗ ਨੂੰ ਜਿਲ੍ਹਾ ਪ੍ਰਧਾਨ ਵਿਜੈ ਕੁਮਾਰ ਬੁਢਲਾਡਾ, ਜੁਗਰਾਜ ਸਿੰਘ, ਪ੍ਰੀਤਮ ਸਿੰਘ, ਅੰਮ੍ਰਿਤ ਸਿੰਘ ਗੁਰਨੇ, ਪ੍ਰਵੀਨ ਭੀਖੀ, ਜਗਸੀਰ ਆਦਮਕੇ, ਹਰਪਾਲ ਫੱਤਾ, ਜਗਜੀਵਨ ਸਿੰਘ ਹੋਡਲਾ, ਰੋਮੀ ਸਿੰਘ ਮਾਨਸਾ, ਗੁਰਸੇਵਕ ਸਿੰਘ ਭੀਖੀ ਅਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਜਗਸੀਰ ਸਿੰਘ ਬੁਢਲਾਡਾ, ਦਰਸ਼ਨ ਸਿੰਘ, ਦਿਲਬਾਗ ਸਿੰਘ, ਮੱਖਣ ਸਿੰਘ, ਬਚਿੱਤਰ ਸਿੰਘ, ਹਰਜਿੰਦਰ ਸਿੰਘ, ਧਰਮਿੰਦਰ ਸਿੰਘ ਹੀਰੇਵਾਲਾ ਹਾਜ਼ਰ ਸਨ।

NO COMMENTS