
9 ਜਨਵਰੀ ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ)-ਅੱਜ ਜਿਲਾ ਕਮੇਟੀ ਜਰਨਲ ਬਾਡੀ ਮੀਟਿੰਗ ਜਿਲਾ ਪ੍ਰਧਾਨ ਰਾਮਫਲ ਚੱਕ ਅਲੀਸੇਰ ਦੀ ਪਰਧਾਨਗੀ ਹੇਠ ਫਫੜੇ ਭਾਈ ਕੇ ਵਿਖੇ ਹੋਈ I ਮੀਟਿੰਗ ਵਿੱਚ ਸੂਬਾ ਆਗੂ ਗੁਰਨਾਮ ਸਿੰਘ ਭੀਖੀ ,ਗੁਰਜੰਟ ਸਿੰਘ ਮਾਨਸਾ ਤੇ ਭੋਲਾ ਸਿੰਘ ਸਮਾਓ ਵਿਸ਼ੇਸ ਤੌਰ ਤੇ ਪਹੁੰਚੇ I ਪਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਜਿਲਾ ਪ੍ਰਧਾਨ ਰਾਮਫਲ ਚੱਕ ਅਲੀਸੇਰ, ਜਰਨਲ ਸਕੱਤਰ ਪੰਜਾਬ ਸਿੰਘ ਅਕਲੀਆ,ਪਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ 9 ਜਨਵਰੀ ਨੂੰ ਮੋਗਾ ਵਿਖੇ ਕੀਤੀ ਜਾ ਰਹੀ ਮਹਾਂਪੰਚਾਇਤ ਰਾਸਟਰੀ ਖੇਤੀਬਾੜੀ ਮਾਰਕੀਟਿੰਗ ਨੀਤੀ ( NPFAM) ਰੱਦ ਕਰਨ ਦੀ ਮੰਗ ਕਰਦੀ ਹੈ I ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਨੀਤੀ ਲਾਗੂ ਕਰਨ ਤੇ ਜਿੱਥੇ ਹੀ ਰਾਜ ਸਰਕਾਰ ਦੇ ਸੰਘੀ ਅਧਿਕਾਰ ਖਤਮ ਹੋਣਗੇ,ਓਥੇ ਹੀ ਛੋਟੇ ਕਿਸਾਨਾਂ,ਮਜਦੂਰਾਂ,ਛੋਟੇ ਉਤਪਾਦਕ ਅਤੇ ਛੋਟੇ ਵਪਾਰੀ ਕੰਮ ਤੋਂ ਵਿਹਲੇ ਹੋ ਜਾਣਗੇ ਤੇ ਬੇਰੁਜ਼ਗਾਰੀ ਦਾ ਆਲਮ ਛਾਏਗਾ I ਉਨਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਤਾਕਤਾਂ ਅਤੇ ਵਿਸਵ ਬੈਂਕ ਦੇ ਪ੍ਰਭਾਵ ਹੇਠ ਖੁਰਾਕ ਉਦਯੋਗ ਤੇ ਹੱਲ ਬੋਲ ਕੇ ਆਮ ਨਾਗਰਿਕਾਂ ਨੂੰ ਰੋਟੀ ਤੋਂ ਵਾਝਾਂ ਕਰਨ ਦੇ ਮਨਸੂਬੇ ਪਾਲਦੀ ਹੈ I ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਮੋਗਾ ਵਿਖੇ ਸੱਦੀ ਗਈ ਮਹਾਂਪੰਚਾਇਤ ਦੌਰਾਨ ਕੇਂਦਰ ਸਰਕਾਰ ਦੀ ਡਿਜੀਟਲ ਤਾਨਸ਼ਾਹੀ ਨੀਤੀ ਖਿਲਾਫ਼ ਪੰਜਾਬ ਅੰਦਰ ਸੰਘਰਸ ਛੇੜਨ ਦਾ ਬਿਗਲ ਵੱਜ ਚੁੱਕਿਆ ਹੈ ਅਤੇ ਐਮ.ਐਸ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਮੁਤਾਬਿਕ ਕਿਸਾਨਾਂ ਲਈ ਇੱਕ ਲਾਹੇਬੰਦ ਘੱਟੋਘੱਟ ਸਮਰਥਨ ਮੁੱਲ ਐਮ.ਐਸ.ਪੀ ਨੂੰ ਯਕੀਨੀ ਬਣਾਉਣ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾਵੇਗੀ ਜਿਸ ਦੀ ਤਿਆਰੀ ਲਗਭਗ ਮੁਕੰਮਲ ਹੋ ਚੁੱਕੀ ਹੈ ਅਤੇ ਜਿਲੇ ਭਰ ਵਿੱਚੋ ਸੈਂਕੜੇ ਕਿਸਾਨ ਮਹਾਂਪੰਚਾਇਤ ਵਿੱਚ ਪਹੁੰਚਣਗੇ I ਮੀਟਿੰਗ ਦੌਰਾਨ ਸੁਖਚਰਨ ਦਾਨੇਵਾਲੀਆ,ਅਮਰੀਕ ਸਿੰਘ ਝੁਨੀਰ,ਨਾਇਬ ਸਿੰਘ ਕੁਲਰੀਆਂ,ਕਰਨੈਲ ਸਿੰਘ ਮਾਨਸਾ,ਗੁਰਜੰਟ ਸਿੰਘ ਚੱਕ ਅਲੀਸੇਰ,ਜਗਤਾਰ ਸਿੰਘ ਸਹਾਰਨਾ,ਹਰਜਿੰਦਰ ਸਿੰਘ ਮਾਨਸ਼ਾਹੀਆ, ਅਮਰੀਕ ਸਿੰਘ ਮਾਨਸਾ ,ਤਰਸੇਮ ਸਿੰਘ ਅਕਲੀਆ ਤੇ ਮੱਖਣ ਮਾਨ ਤੋਂ ਇਲਾਵਾ ਜਿਲੇ ਭਰ ਚੋਂ ਪਿੰਡ ਇਕਾਈਆਂ ਦੇ ਆਗੂ ਮੌਜੂਦ ਸਨ I
