
16 ਜੂਨ (ਸਾਰਾ ਯਹਾਂ/ਬਿਊਰੋ ਨਿਊਜ਼)ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਅੱਜ ਜ਼ੀਰਕਪੁਰ ਵਿੱਚ ਵਿਆਹ ਹੋਣ ਜਾ ਰਿਹਾ ਹੈ। ਅੱਜ ਜ਼ੀਰਕਪੁਰ ਵਿੱਚ ਉਨ੍ਹਾਂ ਦਾ ਵਿਆਹ ਐਡਵੋਰੇਟ ਸ਼ਾਹਬਾਜ਼ ਸਿੰਘ ਦੇ ਨਾਲ ਹੋਵੇਗਾ।
ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਅੱਜ ਜ਼ੀਰਕਪੁਰ ਵਿੱਚ ਵਿਆਹ ਹੋਣ ਜਾ ਰਿਹਾ ਹੈ। ਅੱਜ ਜ਼ੀਰਕਪੁਰ ਵਿੱਚ ਉਨ੍ਹਾਂ ਦਾ ਵਿਆਹ ਐਡਵੋਰੇਟ ਸ਼ਾਹਬਾਜ਼ ਸਿੰਘ ਦੇ ਨਾਲ ਹੋਵੇਗਾ। ਇਸ ਦੌਰਾਨ ਪੰਜਾਬ ਸਰਕਾਰ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਵਿਆਹ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚਣਗੇ।
ਦੱਸ ਦਈਏ ਕਿ ਪਿਛਲੇ ਦਿਨੀਂ ਅਨਮੋਲ ਗਗਨ ਮਾਨ ਦੀਆਂ ਵਿਆਹ ਦੀਆਂ ਰਸਮਾਂ ਹੋਈਆਂ ਸਨ, ਜਿਸ ਦੌਰਾਨ ਉਨ੍ਹਾਂ ਦੀਆਂ ਮਹਿੰਦੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ, ਜਿਸ ਵਿੱਚ ਆਪਣੀਆਂ ਸਹੇਲੀਆਂ ਨਾਲ ਮਹਿੰਦੀ ਲਗਵਾ ਰਹੇ ਸਨ ਅਤੇ ਨਾਲ ਹੀ ਕਾਫੀ ਖੂਬਸੂਰਤ ਵੀ ਲੱਗ ਰਹੇ ਸਨ। ਅੱਜ ਉਨ੍ਹਾਂ ਦਾ ਵਿਆਹ ਸ਼ਾਹਬਾਜ ਸਿੰਘ ਨਾਲ ਹੋਵੇਗਾ ਜੋ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵਕੀਲ ਹਨ। ਉਨ੍ਹਾਂ ਨੇ ਹੱਥਾਂ ‘ਤੇ ਲਾੜੇ ਦਾ ਨਾਮ ਲਿਖਵਾਇਆ ਹੈ। ਉੱਥੇ ਹੀ ਅੱਜ ਉਨ੍ਹਾਂ ਦਾ ਵਿਆਹ ਜ਼ੀਰਕਪੁਰ ਦੇ ਇੱਕ ਪੈਲੇਸ ਵਿੱਚ ਹੋਵੇਗਾ।
ਚੰਡੀਗੜ੍ਹ ਅਤੇ ਮੋਹਾਲੀ ਵਿੱਚ ਆਪਣਾ ਜ਼ਿਆਦਾਤਰ ਸਮਾਂ ਬਿਤਾਉਣ ਵਾਲੇ ਅਨਮੋਲ ਗਗਨ ਮਾਨ 2022 ਵਿੱਚ ਖਰੜ ਵਿਧਾਨ ਸਭਾ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਸਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ।
