*ਅੱਗ ਦੀ ਲਪੇਟ ਚ ਆਏ ਸੁੱਤੇ ਪਏ ਪਤੀ-ਪਤਨੀ ਦੀ ਮੌਤ, ਪੁੱਤਰ ਜਖਮੀ*

0
300

ਬੁਢਲਾਡਾ, 23 ਅਕਤੂਬਰ (ਸਾਰਾ ਯਹਾਂ/ਅਮਨ ਮਹਿਤਾ)-ਬੀਤੀ ਰਾਤ ਪੀ.ਐਨ.ਬੀ. ਰੋਡ ਬੁਢਲਾਡਾ ਨਜ਼ਦੀਕ ਇਕ ਘਰ ‘ਚ ਅਚਾਨਕ ਲੱਗੀ ਅੱਗ ਨਾਲ ਅੰਦਰ ਸੁੱਤੇ ਪਏ ਪਤੀ-ਪਤਨੀ ਦੀ ਮੌਤ ਅਤੇ ਉਨ੍ਹਾਂ ਦੇ ਜਵਾਨ ਪੁੱਤਰ ਦੇ ਗੰਭੀਰ ਜ਼ਖਮੀ ਹੋ ਜਾਣ ਦੀ ਖ਼ਬਰ ਹੈ। ਵਾਰਡ ਕੌਂਸਲਰ ਪ੍ਰੇਮ ਕੁਮਾਰ ਗਰਗ ਨੇ ਦੱਸਿਆ ਕਿ ਰਾਤ 12 ਵਜੇ ਦੇ ਕਰੀਬ ਅਚਾਨਕ ਲੱਗੀ ਅੱਗ ‘ਚ ਰਾਮਪਾਲ ਕੁਮਾਰ (62), ਉਸ ਦੀ ਪਤਨੀ ਕ੍ਰਿਸ਼ਨਾ (60) ਦੀ ਅੱਗ ਦੀਆਂ ਲਪਟਾਂ ‘ਚ ਘਿਰ ਜਾਣ ਕਰਕੇ ਅੰਦਰ ਹੀ ਮੌਤ ਹੋ ਗਈ ਜਦਕਿ ਮ੍ਰਿਤਕਾਂ ਦਾ ਬੇਟਾ ਕ੍ਰਿਸ਼ਨ ਕੁਮਾਰ (28) ਆਪਣੇ ਮਾਤਾ-ਪਿਤਾ ਨੂੰ ਅੱਗ ਦੀਆਂ ਲਪਟਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰਦਿਆਂ ਅੱਗ ਨਾਲ ਝੁਲਸ ਗਿਆ।ਉਨ੍ਹਾਂ ਦੱਸਿਆ ਕਿ ਇਸ ਅਚਾਨਕ ਲੱਗੀ ਅੱਗ ਦਾ ਕਾਰਨ ਬਿਜਲੀ ਦੇ ਸ਼ਾਰਟ ਸਰਕਟ ਜਾਪਦਾ ਹੈ। ਪੁਲਿਸ ਮਾਮਲੇ ਦੀ ਕਾਰਵਾਈ ਕਰ ਰਹੀ ਹੈ

NO COMMENTS