
ਮਾਨਸਾ 02 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਮਾਨਸਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋ ਉਹਨਾਂ ਦੇ ਮਾਤਾ ਬਲਦੇਵ ਕੌਰ ਸਾਬਕਾ ਸਰਪੰਚ (84) ਬੀਤੇ ਦਿਨੀਂ ਪਰਿਵਾਰ ਵਿਚੋਂ ਚਲੇ ਗਏ। ਜਿਸ ਕਰਕੇ ਮਾਨਸਾ ਜ਼ਿਲ੍ਹੇ ਦੀਆਂ ਧਾਰਮਿਕ, ਸਮਾਜਕ ਤੇ ਰਾਜਨੀਤਕ ਸਖਸੀਅਤਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆ ਰਹੀਆਂ ਹਨ। ਇਸੇ ਦੌਰਾਨ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧਰਮ ਪਤਨੀ ਬੀਬੀ ਅੰਮ੍ਰਿਤਾ ਵੜਿੰਗ ਨੇ ਜ਼ੈਲਦਾਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਜਿਥੇ ਉਹਨਾਂ ਮਾਤਾ ਜੀ ਦੇ ਜਾਣ ਦਾ ਬੇਹੱਦ ਅਫਸੋਸ ਜਾਹਰ ਕੀਤਾ ਉਥੇ ਨਾਲ ਹੀ ਕਿਹਾ ਕਿ ਪਰਿਵਾਰ ਮਾਤਾ ਜੀ ਦੀ ਪ੍ਰੇਰਨਾ ਸਦਕਾ ਹੀ ਪੂਰੇ ਜ਼ਿਲਾ ਅੰਦਰ ਆਪਣੇ ਸਮਾਜਿਕ ਤੇ ਰਾਜਨੀਤਕ ਸੇਵਾਵਾਂ ਦੇ ਰਿਹਾ ਹੈ।ਉਹਨਾਂ ਪਰਿਵਾਰ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਬੇਸ਼ੱਕ ਮਾਤਾ ਜੀ ਦੇ ਜਾਣ ਦਾ ਘਾਟਾ ਕਦੇ ਵੀ ਪੁਰਾ ਨਹੀਂ ਹੋ ਸਕਦਾ ਪ੍ਰੰਤੂ ਉਹਨਾਂ ਦੇ ਦਿਖਾਏ ਰਸਤੇ ਤੇ ਚੱਲ ਕੇ ਅਸੀਂ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇ ਸਕਾਂਗੇ।ਇਸ ਮੌਕੇ ਵਿਜੈ ਸਿੰਗਲਾ ਹਲਕਾ ਵਿਧਾਇਕ ਮਾਨਸਾ, ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ, ਪਿਰਤਪਾਲ ਸ਼ਰਮਾ, ਬਲਰਾਜ ਪੱਕਾ ਬਲਾਕ ਪ੍ਰਧਾਨ ਬਠਿੰਡਾ ਦਿਹਾਤੀ ਨੇ ਵੀ ਦੁੱਖ ਸਾਂਝਾ ਕੀਤਾ।
